18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਪਰਦੀਪ ਮਿੱਤਲ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਭਵਾਨੀਗੜ੍ਹ (ਸੰਗਰੂਰ), 18 ਅਗਸਤ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸਥਾਨਕ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਦੀਪ ਕੁਮਾਰ ਮਿੱਤਲ ਨੇ ਮੁੱਖ ਮੰਤਰੀ ਦੇ ਓ.ਐਸ.ਡੀ. ਰਾਜਵੀਰ ਸਿੰਘ ਘੁਮਾਣ ਅਤੇ ਮੰਡੀ...

Ad Position 21
No active advertisement
ਅਜੀਤ ਡੈਸਕ 18-08-2026

ਭਵਾਨੀਗੜ੍ਹ (ਸੰਗਰੂਰ), 18 ਅਗਸਤ  (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸਥਾਨਕ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਦੀਪ ਕੁਮਾਰ ਮਿੱਤਲ ਨੇ ਮੁੱਖ ਮੰਤਰੀ ਦੇ ਓ.ਐਸ.ਡੀ. ਰਾਜਵੀਰ ਸਿੰਘ ਘੁਮਾਣ ਅਤੇ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੀ ਅਗਵਾਈ ਵਿਚ ਆਹੁਦਾ ਸੰਭਾਲਿਆ। ਇਸ ਮੌਕੇ ’ਤੇ ਕਰਾਏ ਸਮਾਗਮ ਵਿਚ ਬੋਲਦਿਆਂ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪਰਦੀਪ ਮਿੱਤਲ ਜੋ 5 ਸਾਲਾਂ ਤੋਂ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਚਲੇ ਆ ਰਹੇ ਹਨ, ਦਾ ਚੇਅਰਮੈਨ ਬਣਨਾ ਆੜ੍ਹਤੀਆਂ, ਕਿਸਾਨਾਂ ਅਤੇ ਮਜਦੂਰਾਂ ਲਈ ਵਰਦਾਨਸਿੱਧ ਹੋਵੇਗਾ, ਕਿਉਂਕਿ ਉਹ ਲੰਮੇਂ ਸਮੇਂ ਤੋਂ ਇਨ੍ਹਾਂ ਕਿੱਤਾਕਾਰਾਂ ਨਾਲ ਜੁੜੇ ਹੋਣ ਕਾਰਨ ਹਰ ਕੰਮ ਨੂੰ ਨੇੜਿਓ ਦੇਖ਼ਿਆ ਹੋਇਆ ਹੈ। ਇਸ ਮੌਕੇ ’ਤੇ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪਰਦੀਪ ਮਿੱਤਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਪਹਿਲਾਂ ਵੀ ਰੋਟਰੀ ਕਲੱਬ ਰਾਹੀਂ ਕੀਤੀ ਜਾ ਰਹੀ ਸਮਾਜ ਸੇਵਾ ਦੇ ਨਾਲ ਹੁਣ ਕਿਸਾਨਾਂ, ਆੜ੍ਹਤੀਆਂ ’ਤੇ ਮਜ਼ਦੂਰਾਂ ਵਿਚਕਾਰ ਕੜੀ ਬਣਕੇ, ਉਨ੍ਹਾਂ ਦੇ ਮਸਲੇ ਹੱਲ ਕਰਨਗੇ। ਸਮਾਗਮ ਦੌਰਾਨ ਪਰਦੀਪ ਮਿੱਤਲ ਨੇ ਇਹ ਮਾਣ ਦੇਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਪੂਰੀ ਮਿਹਨਤ ਨਾਲ ਮਾਰਕੀਟ ਕਮੇਟੀ ਦੇ ਕੰਮਾਂ ਨੂੰ ਪੂਰਾ ਕਰਨ ਦਾ ਭਰੋਸਾ ਦਿਵਾਇਆ। 

Ad Position 22
No active advertisement
ਪਿਛਲੀ ਖ਼ਬਰ ਗਾਲੇ ਟੈਸਟ : ਦੂਜੀ ਪਾਰੀ 'ਚ ਭਾਰਤ ਦੀ ਪੂਰੀ ਟੀਮ 193 ਦੌੜਾਂ ਬਣਾ ਕੇ ਆਊਟ, ਸ੍ਰੀਲੰਕਾ ਨੂੰ ਜਿੱਤਣ ਲਈ ਮਿਲਿਆ 372 ਦੌੜ... ਅਗਲੀ ਖ਼ਬਰ ਕੋਟਕਪੂਰਾ ਦੇ ਇਕ ਪ੍ਰਸਿੱਧ ਸਵੀਟ ਹਾਊਸ 'ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ
Ad Position 24