15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-08-2026

ਭੈਣ ਦੇ ਵਿਆਹ ਦਾ ਕਾਰਡ ਵੰਡਣ ਜਾਂਦੇ ਸਮੇਂ ਨਾਬਾਲਗ ਲੜਕੇ ਦੀ ਹਾਦਸੇ ’ਚ ਮੌਤ

ਮਾਛੀਵਾੜਾ ਸਾਹਿਬ (ਲੁਧਿਆਣਾ), 16 ਅਗਸਤ (ਰਾਜਦੀਪ ਸਿੰਘ ਅਲਬੇਲਾ) - ਨੇੜ੍ਹਲੇ ਪਿੰਡ ਭਮਾ ਕਲਾਂ ਦੇ ਵਾਸੀ ਸੁਰਜੀਤ ਸਿੰਘ ਦੇ ਨਾਬਾਲਗ...

Ad Position 21
No active advertisement
ਅਜੀਤ ਡੈਸਕ 16-08-2026

ਮਾਛੀਵਾੜਾ ਸਾਹਿਬ (ਲੁਧਿਆਣਾ), 16 ਅਗਸਤ (ਰਾਜਦੀਪ ਸਿੰਘ ਅਲਬੇਲਾ) - ਨੇੜ੍ਹਲੇ ਪਿੰਡ ਭਮਾ ਕਲਾਂ ਦੇ ਵਾਸੀ ਸੁਰਜੀਤ ਸਿੰਘ ਦੇ ਨਾਬਾਲਗ ਇਕਲੌਤੇ ਪੁੱਤਰ ਯੁਵਰਾਜ ਸਿੰਘ (15) ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਯੁਵਰਾਜ ਸਿੰਘ ਆਪਣੇ ਚਚੇਰੇ ਭਰਾ ਗੁਰਮਨਪ੍ਰੀਤ ਸਿੰਘ ਨਾਲ ਆਪਣੀ ਭੈਣ ਦੇ ਵਿਆਹ ਦਾ ਕਾਰਡ ਵੰਡਣ ਲਈ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਪਿੰਡ ਗਹਿਲੇਵਾਲ ਦੀ ਪੁਲੀ ਨੇੜ੍ਹੇ ਇਕ ਨਾ-ਮਲੂਮ ਟ੍ਰੈਕਟਰ ਟਰਾਲੀ ਜਿਸ ਨੂੰ ਕਿ ਇਹ ਦੋਵੇਂ ਓਵਰਟੇਕ ਕਰਨ ਲੱਗੇ ਤਾਂ ਉਸ ਨੇ ਫੇਟ ਮਾਰ ਦਿੱਤੀ।

ਇਸ ਹਾਦਸੇ ਵਿਚ ਯੁਵਰਾਜ ਸਿੰਘ ਅਤੇ ਗੁਰਮਨਪ੍ਰੀਤ ਸਿੰਘ ਦੋਵੇਂ ਹੀ ਸੜਕ ’ਤੇ ਗਿਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਰਾਹਗੀਰਾਂ ਵਲੋਂ ਹਸਪਤਾਲ ਲਿਆਂਦਾ ਗਿਆ ਜਿੱਥੇ ਯੁਵਰਾਜ ਸਿੰਘ ਜਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਘਰ ਵਿਚ ਮ੍ਰਿਤਕ ਯੁਵਰਾਜ ਸਿੰਘ ਦੀ ਵੱਡੀ ਭੈਣ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਕਿਉਂਕਿ ਕੁਝ ਦਿਨ ਬਾਅਦ ਖੁਸ਼ੀ-ਖੁਸ਼ੀ ਭਰਾ ਨੇ ਡੋਲੀ ਨੂੰ ਵਿਦਾ ਕਰਨਾ ਸੀ ਪਰ ਹੁਣ ਉਸ ਤੋਂ ਪਹਿਲਾਂ ਹੀ ਘਰੋਂ ਭਰਾ ਦੀ ਅਰਥੀ ਉੱਠੇਗੀ।

ਘਰ ਵਿਚ ਯੁਵਰਾਜ ਸਿੰਘ ਦੀ ਮੌਤ ਦੀ ਖ਼ਬਰ ਪਹੁੰਚੀ ਤਾਂ ਉਨ੍ਹਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਕਿਉਂਕਿ ਉਹ 2 ਭੈਣਾਂ ਦਾ ਇਕਲੌਤਾ ਭਰਾ ਸੀ। ਵਿਆਹ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਪੁਲਿਸ ਵਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਦਿੱਤੇ ਬਿਆਨਾਂ ’ਤੇ ਅਣਪਛਾਤੇ ਚਾਲਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਯੁਵਰਾਜ ਸਿੰਘ ਦਾ ਪੋਸਟ ਮਾਰਟਮ ਕਰਵਾ ਲਾਸ਼ ਵਾਰਿਸਾ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਯੁਵਰਾਜ ਸਿੰਘ ਦਾ ਅੰਤਿਮ ਸੰਸਕਾਰ ਭਲਕੇ ਕੀਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਅਟਾਰੀ ਸਰਹੱਦ ਤੇ ਗਰਮੀ ਕਾਰਨ ਯਾਤਰੀ ਗੁਰਦੁਆਰਾ ਸਾਹਿਬ ਨਜ਼ਦੀਕ ਹੋਇਆ ਬੇਹੋਸ਼ ਅਗਲੀ ਖ਼ਬਰ 'ਵੰਦੇ ਮਾਤਰਮ’ ਦੇ ਕਥਿਤ ਅਪਮਾਨ ’ਤੇ ਭਾਜਪਾ ਯੁਵਾ ਮੋਰਚਾ ਦਾ ਹੱਲਾ-ਬੋਲ, ਕਾਂਗਰਸ ਦਫ਼ਤਰ ਦਾ ਘਿਰਾਓ
Ad Position 24