15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-08-2026

ਜਗਜੀਤ ਸਿੰਘ ਡੱਲੇਵਾਲ ਜਥੇ ਸਮੇਤ ਪਹੁੰਚੇ ਖਨੌਰੀ ਬਾਰਡਰ 'ਤੇ

ਪਾਤੜਾਂ (ਸੰਗਰੂਰ), 17 ਅਗਸਤ (ਗੁਰਇਕਬਾਲ ਸਿੰਘ ਖ਼ਾਲਸਾ) - ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ...

Ad Position 21
No active advertisement
ਅਜੀਤ ਡੈਸਕ 16-08-2026

ਪਾਤੜਾਂ (ਸੰਗਰੂਰ), 17 ਅਗਸਤ (ਗੁਰਇਕਬਾਲ ਸਿੰਘ ਖ਼ਾਲਸਾ) - ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ 51 ਕਿਸਾਨ ਆਗੂਆਂ ਦੇ ਜਥੇ ਵਲੋਂ ਖਨੌਰੀ ਬਾਰਡਰ ਰਾਹੀਂ ਪੈਦਲ ਦਿੱਲੀ ਜਾਣ ਦੇ ਸੱਦੇ ਦੇ ਤਹਿਤ ਅੱਜ ਹਰਿਆਣਾ ਪੁਲਿਸ ਵਲੋਂ ਸਖਤ ਬੈਰੀਕੇਡਿੰਗ ਕਰਕੇ ਦਿੱਲੀ ਅੰਮ੍ਰਿਤਸਰ ਰਾਸ਼ਟਰੀ ਮਾਰਗ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ।  ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਕਿਸਾਨ ਆਗੂਆਂ ਦਾ ਜੱਥਾ ਖਨੋਰੀ ਬਾਰਡਰ ਉੱਤੇ ਪਹੁੰਚਿਆ ਜਿੱਥੇ ਉਨ੍ਹਾਂ ਹਰਿਆਣਾ ਪੁਲਿਸ ਵਲੋਂ ਸਖਤ ਬੈਰੀਕੇਡਿੰਗ ਕਰਕੇ ਰਸਤੇ ਰੋਕੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਇਕ ਜਥੇ ਦੇ ਰੂਪ ਵਿਚ ਦਿੱਲੀ ਜਾਣਾ ਚਾਹੁੰਦੇ ਸਨ, ਪਰ ਹਰਿਆਣਾ ਪੁਲਿਸ ਨੇ ਖਨੋਰੀ ਬਾਰਡਰ ਉੱਤੇ ਸਖਤ ਬੈਰੀਕੇਡਿੰਗ ਕਰਕੇ ਉਨ੍ਹਾਂ ਦਾ ਰਾਹ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਪੰਜ ਮੈਂਬਰੀ ਕਮੇਟੀ ਬਣਾ ਕੇ ਹਰਿਆਣਾ ਪੁਲਿਸ ਨਾਲ ਗੱਲ ਕਰਨ ਲਈ ਭੇਜਣਗੇ ਅਤੇ ਜੇਕਰ ਉਨ੍ਹਾਂ ਨੂੰ ਦਿੱਲੀ ਜਾਣ ਲਈ ਹਰਿਆਣਾ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਤਾਂ ਉਹ ਇੱਥੇ ਇਕ ਪਾਸੇ ਬਹਿ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨਗੇ।

Ad Position 22
No active advertisement
ਪਿਛਲੀ ਖ਼ਬਰ ਪਟਿਆਲਾ ਤੋਂ ਗੁੰਮ ਹੋਈਆਂ ਤਿੰਨ ਨਬਾਲਿਕ ਲੜਕੀਆਂ ਨੂੰ ਪੁਲਿਸ ਨੇ ਹਰਿਆਣਾ ਤੋਂ ਸੁਰੱਖਿਅਤ ਕੀਤਾ ਬਰਾਮਦ - ਬਲਤੇਜ ਪੰਨੂ ਅਗਲੀ ਖ਼ਬਰ 17 ਅਗਸਤ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੀਆਂ ਸਮੂਹ ਵਿਦਿਅਕ ਸੰਸਥਾਵਾਂ ਵਿਚ ਛੁੱਟੀ ਦਾ ਐਲਾਨ
Ad Position 24