15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-08-2026

ਮਾਛੀਵਾੜਾ ਵਿਚ 11 ਬੀ.ਐਲ.ਓਜ਼. ਤਾਇਨਾਤ, ਵੋਟਰਾਂ ਦੀ ਸਹੂਲਤ ਲਈ ਇਕ ਰੋਜ਼ਾ ਕੈਂਪ

ਮਾਛੀਵਾੜਾ ਸਾਹਿਬ (ਲੁਧਿਆਣਾ) 16 ਅਗਸਤ (ਮਨੋਜ ਕੁਮਾਰ) - ਕੇਂਦਰ ਸਰਕਾਰ ਵਲੋਂ ਚਲਾਈ ਗਈ ਐਸਆਈਆਰ ਦੀ ਅੰਤਿਮ ਮਿਤੀ ਤੋ ਬਾਅਦ ਫ਼ਾਈਨਲ ਤਿਆਰ ਹੋਈਆਂ ਲਿਸਟਾਂ ਵਿਚ ਆਪਣੀ ਵੋਟ ਦੇਖਣ ਲਈ ਲੋਕਾਂ ਦੀ ਸਹੂਲਤ...

Ad Position 21
No active advertisement
ਅਜੀਤ ਡੈਸਕ 16-08-2026

ਮਾਛੀਵਾੜਾ ਸਾਹਿਬ (ਲੁਧਿਆਣਾ) 16 ਅਗਸਤ (ਮਨੋਜ ਕੁਮਾਰ) - ਕੇਂਦਰ ਸਰਕਾਰ ਵਲੋਂ ਚਲਾਈ ਗਈ ਐਸਆਈਆਰ ਦੀ ਅੰਤਿਮ ਮਿਤੀ ਤੋ ਬਾਅਦ ਫ਼ਾਈਨਲ ਤਿਆਰ ਹੋਈਆਂ ਲਿਸਟਾਂ ਵਿਚ ਆਪਣੀ ਵੋਟ ਦੇਖਣ ਲਈ ਲੋਕਾਂ ਦੀ ਸਹੂਲਤ ਲਈ ਲਗਾਏ। ਇਕ ਰੋਜ਼ਾ ਕੈਂਪ ਵਿਚ 11 ਬੀ.ਐਲ.ਓਜ਼. ਮਾਛੀਵਾੜਾ ਵਿਖੇ ਵੱਖ ਵੱਖ ਥਾਵਾ 'ਤੇ ਤਾਇਨਾਤ ਕੀਤੇ ਗਏ ਹਨ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਰੋਹਿਤ ਜੈਨ ਨੇ ਦੱਸਿਆ ਕਿ ਇਹ ਕੈਂਪ ਫਿਲਹਾਲ ਇਕ ਰੋਜ਼ਾ ਹੈ ਤੇ ਇਸ ਦੋਰਾਨ ਵੋਟਰ ਆਪਣੀ ਵੋਟ ਦੀ ਛਾਣਬੀਣ ਕਰਕੇ ਇਹ ਯਕੀਨੀ ਬਣਾ ਸਕਦੇ ਹਨ ਕਿ ਉਨ੍ਹਾਂ ਦਾ ਨਵੀ ਲਿਸਟ ਵਿਚ ਨਾਮ ਹੈ ਜਾਂ ਨਹੀਂ, ਜੇਕਰ ਕਿਸੇ ਵੋਟਰ ਦਾ ਨਾਮ ਇਸ ਲਿਸਟ ਵਿਚ ਨਾਮ ਨਹੀਂ ਵੀ ਦਰਜ ਤਾਂ 2003 ਦਾ ਡਾਟਾ ਅਪਲੋਡ ਨਾ ਹੋਣ ਕਰਕੇ ਵੀ ਅਜਿਹਾ ਹੋ ਸਕਦਾ ਹੈ, ਜਿਸ ਲਈ ਬਕਾਇਦਾ ਉਸ ਵੋਟਰ ਨੂੰ ਨੋਟਿਸ ਰਾਹੀਂ ਸੂਚਿਤ ਵੀ ਕੀਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਬਿਆਸ ਤੇ ਕਾਦੀਆਂ ਰੇਲ ਲਾਈਨ ਦਾ ਕੰਮ ਜਲਦ ਹੋਵੇਗਾ ਸ਼ੁਰੂ, ਕੇਂਦਰ ਵਲੋਂ 1419 ਕਰੋੜ ਦੇ ਪ੍ਰੋਜੈਕਟ ਨੂੰ ਮਨਜ਼ੂਰੀ - ਰਵਨੀਤ... ਅਗਲੀ ਖ਼ਬਰ ਹੱਦਬੰਦੀ ਬਿੱਲ 'ਤੇ ਫਲੋਰ ਮੈਨੇਜਮੈਂਟ ਚ, ਡੀਐਮਕੇ ਨੇ ਵੀ ਹੋਰ ਵਿਰੋਧੀ ਪਾਰਟੀਆਂ ਨਾਲ ਸਰਕਾਰ ਦਾ ਨਹੀਂ ਕੀਤਾ ਸਮਰਥਨ - ਜੈ...
Ad Position 24