ਬੀਰਭੂਮ (ਪੱਛਮੀ ਬੰਗਾਲ), 16 ਅਗਸਤ - ਪੱਛਮੀ ਬੰਗਾਲ ਦੇ ਸਾਬਕਾ ਡਿਪਟੀ ਸਪੀਕਰ ਅਤੇ ਰਾਮਪੁਰਹਾਟ ਤੋਂ ਟੀਐਮਸੀ ਦੇ ਸਾਬਕਾ ਵਿਧਾਇਕ, ਆਸ਼ੀਸ਼ ਬੰਦੋਪਾਧਿਆਏ, ਆਪਣੇ ਪਾਰਟੀ ਦਫ਼ਤਰ ਵਿਚ ਫਾਹੇ ਨਾਲ ਲਟਕਦੇ ਹੋਏ ਮ੍ਰਿਤਕ ਪਾਏ ਗਏ। ਬੀਰਭੂਮ ਜ਼ਿਲ੍ਹਾ ਪੁਲਿਸ ਅਨੁਸਾਰ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿਚ ਮ੍ਰਿਤਕ ਨੇ ਲਿਖਿਆ ਹੈ ਕਿ "ਮੇਰੀ ਮੌਤ ਲਈ ਕੋਈ ਜ਼ਿੰਮੇਵਾਰ ਨਹੀਂ ਹੈ।":
ਜਿਵੇਂ ਹੀ ਇਸ ਘਟਨਾ ਦੀ ਖ਼ਬਰ ਫੈਲੀ, ਰਾਮਪੁਰਹਾਟ ਵਿਚ ਸੋਗ ਦੀ ਲਹਿਰ ਦੌੜ ਗਈ। ਵੱਡੀ ਗਿਣਤੀ ਵਿਚ ਸਥਾਨਕ ਲੋਕ ਮੌਕੇ 'ਤੇ ਪਹੁੰਚ ਗਏ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਸ਼ੁਰੂਆਤੀ ਤੌਰ 'ਤੇ ਇਸ ਘਟਨਾ ਨੂੰ ਖੁਦਕੁਸ਼ੀ ਮੰਨਿਆ ਜਾ ਰਿਹਾ ਹੈ, ਹਾਲਾਂਕਿ ਮੌਤ ਦਾ ਅਸਲ ਕਾਰਨ ਵਿਸਥਾਰਤ ਜਾਂਚ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਆਸ਼ੀਸ਼ ਬੰਦੋਪਾਧਿਆਏ ਦੀ ਮੌਤ ਦੀ ਖ਼ਬਰ ਨਾਲ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਅਤੇ ਸਮਰਥਕਾਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਤਾਜ਼ਾ ਖ਼ਬਰਾਂ
Free
ਪੱਛਮੀ ਬੰਗਾਲ ਦੇ ਸਾਬਕਾ ਡਿਪਟੀ ਸਪੀਕਰ ਦੀ ਮੌਤ, ਪਾਰਟੀ ਦਫ਼ਤਰ 'ਚ ਫਾਹੇ ਨਾਲ ਲਟਕਦੇ ਪਾਏ ਗਏ
ਬੀਰਭੂਮ (ਪੱਛਮੀ ਬੰਗਾਲ), 16 ਅਗਸਤ - ਪੱਛਮੀ ਬੰਗਾਲ ਦੇ ਸਾਬਕਾ ਡਿਪਟੀ ਸਪੀਕਰ ਅਤੇ ਰਾਮਪੁਰਹਾਟ ਤੋਂ ਟੀਐਮਸੀ ਦੇ ਸਾਬਕਾ ਵਿਧਾਇਕ, ਆਸ਼ੀਸ਼ ਬੰਦੋਪਾਧਿਆਏ, ਆਪਣੇ ਪਾਰਟੀ ਦਫ਼ਤਰ ਵਿਚ ਫਾਹੇ ਨਾਲ ਲਟਕਦੇ ਹੋਏ ਮ੍ਰਿਤਕ ਪਾਏ...
ਅਜੀਤ ਡੈਸਕ
16-08-2026