15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਮਿਲਾਨ ਵਿਖੇ ਧੂਮ-ਧਾਮ ਨਾਲ਼ ਮਨਾਇਆ ਗਿਆ ਭਾਰਤ ਦਾ 80ਵਾਂ ਸੁਤੰਤਰਤਾ ਦਿਵਸ

ਮਿਲਾਨ (ਇਟਲੀ), 15 ਅਗਸਤ (ਹਰਦੀਪ ਸਿੰਘ ਕੰਗ) - ਭਾਰਤ ਦੇਸ਼ ਦਾ 80ਵਾਂ ਸੁਤੰਤਰਤਾ ਦਿਵਸ ਇਟਲੀ ਦੇ ਸ਼ਹਿਰ ਮਿਲਾਨ ਵਿਖੇ ਧੂਮ-ਧਾਮ ਨਾਲ਼ ਮਨਾਇਆ ਗਿਆ।ਆਜ਼ਾਦੀ ਦੇ ਇਸ ਪਵਿੱਤਰ ਦਿਹਾੜੇ ਮੌਕੇ ਇੰਡੀਅਨ...

Ad Position 21
No active advertisement
ਅਜੀਤ ਡੈਸਕ 15-08-2026

ਮਿਲਾਨ (ਇਟਲੀ), 15 ਅਗਸਤ (ਹਰਦੀਪ ਸਿੰਘ ਕੰਗ) - ਭਾਰਤ ਦੇਸ਼ ਦਾ 80ਵਾਂ ਸੁਤੰਤਰਤਾ ਦਿਵਸ ਇਟਲੀ ਦੇ ਸ਼ਹਿਰ ਮਿਲਾਨ ਵਿਖੇ ਧੂਮ-ਧਾਮ ਨਾਲ਼ ਮਨਾਇਆ ਗਿਆ।ਆਜ਼ਾਦੀ ਦੇ ਇਸ ਪਵਿੱਤਰ ਦਿਹਾੜੇ ਮੌਕੇ ਇੰਡੀਅਨ ਕੌਸਲੇਟ ਜਨਰਲ ਆਫ਼ ਮਿਲਾਨ ਦੁਆਰਾ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ।ਕੌਸਲੇਟ ਜਨਰਲ ਲਵੱਨਿਆ ਕੁਮਾਰ  ਦੁਆਰਾ ਤਿਰੰਗਾ ਲਹਿਰਾਇਆ ਗਿਆ ਅਤੇ ਭਾਰਤ ਦੇ ਰਾਸ਼ਟਰਪਤੀ ਦਾ ਸੰਦੇਸ਼ ਪੜਿਆ ਗਿਆ।ਰਾਸ਼ਟਰੀ ਗੀਤ "ਜਨ ਗਨ ਮਨ ਦੀ ਗੂੰਜ ,ਵੰਦੇ ਮਾਤਰਮ ਅਤੇ ਦੇਸ਼ ਭਗਤੀ ਦੀਆਂ ਰਚਨਾਵਾਂ ਦੇ ਨਾਲ਼ ਸਾਰਾ ਮਾਹੌਲ ਦੇਸ਼ ਭਗਤੀ ਦੇ ਰੰਗ ਵਿਚ ਰੰਗਿਆ ਦਿਖਾਈ ਦਿੱਤਾ।ਇੰਡੀਅਨ ਕੌਂਸਲੇਟ ਜਨਰਲ ਮਿਲਾਨ ਦੁਆਰਾ ਦੇਸ਼ ਦੇ 80ਵੇਂ ਅਜਾਦੀ ਦਿਹਾੜੇ ਨੂੰ ਸਮਰਪਿਤ ਪੇਟਿੰਗ ਮੁਕਾਬਲੇ ਵੀ ਕਰਵਾਏ ਗਏ ਅਤੇ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਅਤੇ ਹੋਰ ਵਿਅਕਤੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸੇ ਪ੍ਰਕਾਰ ਇਸ ਸ਼ੁਭ ਅਵਸਰ ਤੇ "ਭਾਰਤ ਕੋ ਜਾਨੀਏ" ਕੁਇਜ਼ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡ ਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ।

Ad Position 22
No active advertisement
ਪਿਛਲੀ ਖ਼ਬਰ ਹਿਰਾਸਤ ਵਿਚ ਲਏ ਗਏ ਕਿਸਾਨ ਆਗੂਆਂ ਨੂੰ ਪੁਲਿਸ ਨੇ ਕੀਤਾ ਰਿਹਾਅ ਅਗਲੀ ਖ਼ਬਰ ਲੱਖਾਂ ਦੀ ਲਾਗਤ ਨਾਲ ਲੱਗਿਆ ਫਲੈਗ ਪੋਲ 15 ਅਗਸਤ ਨੂੰ ਵੀ ਰਿਹਾ ਖ਼ਾਲੀ
Ad Position 24