ਰਾਮਾਂ ਮੰਡੀ (ਬਠਿੰਡਾ), 15 ਅਗਸਤ (ਤਰਸੇਮ ਸਿੰਗਲਾ) — ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਦੁਰਗਾ ਮੰਦਰ ਰਾਮਾਂ ਕਮੇਟੀ ਵਲੋਂ ਮਾਂ ਚਿੰਤਪੁਰਨੀ ਧਾਮ ਵਿਖੇ ਚੜ੍ਹਾਏ ਜਾਣ ਵਾਲੇ ਸਾਲਾਨਾ ਝੰਡੇ ਦੀ ਅੱਜ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਨੂੰ ਮੰਦਰ ਦੇ ਪੁਜਾਰੀ ਪੰਡਿਤ ਗੋਰਾ ਲਾਲ ਭਾਰਗਵ ਵਲੋਂ ਪੂਜਾ ਅਰਚਨਾ ਸੰਪੰਨ ਕਰਵਾਉਣ ਉਪਰੰਤ ਸ੍ਰੀ ਦੁਰਗਾ ਮੰਦਰ ਤੋਂ ਸ਼੍ਰੀ ਸ਼੍ਰੀ 1005 ਸੰਤ ਸੁਖਦਰਸ਼ਨ ਦਾਸ ਤੰਗਰਾਲੀ ਵਾਲੇ ਨੇ ਹਰੀ ਝੰਡੀ ਦਿੱਤੀ। ਝੰਡਾ ਯਾਤਰਾ ਮੁੱਖ ਗਲੀਆਂ, ਬਾਜ਼ਾਰਾਂ ਵਿਚੋਂ ਹੁੰਦੀ ਹੋਈ ਸਾਬਕਾ ਕੌਂਸਲਰ ਜੈਕੀ ਮਿੱਤਲ ਪੁੱਤਰ ਸ੍ਰੀ ਭਾਰਤ ਲਾਲ ਸੁਖਲੱਧੀ ਦੇ ਗ੍ਰਹਿ ਨਿਵਾਸ 'ਤੇ ਪਹੁੰਚ ਕੇ ਸੰਪੰਨ ਹੋਈ।
ਤਾਜ਼ਾ ਖ਼ਬਰਾਂ
Free
ਮਾਂ ਚਿੰਤਪੁਰਨੀ ਧਾਮ 'ਤੇ ਚੜ੍ਹਾਏ ਜਾਣ ਵਾਲੇ ਸਾਲਾਨਾ ਝੰਡੇ ਦੀ ਕੱਢੀ ਗਈ ਸ਼ੋਭਾ ਯਾਤਰਾ
ਰਾਮਾਂ ਮੰਡੀ (ਬਠਿੰਡਾ), 15 ਅਗਸਤ (ਤਰਸੇਮ ਸਿੰਗਲਾ) — ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਦੁਰਗਾ ਮੰਦਰ ਰਾਮਾਂ ਕਮੇਟੀ ਵਲੋਂ ਮਾਂ ਚਿੰਤਪੁਰਨੀ ਧਾਮ ਵਿਖੇ ਚੜ੍ਹਾਏ ਜਾਣ ਵਾਲੇ ਸਾਲਾਨਾ ਝੰਡੇ ਦੀ ਅੱਜ ਵਿਸ਼ਾਲ ਸ਼ੋਭਾ ਯਾਤਰਾ ਕੱਢੀ...
ਅਜੀਤ ਡੈਸਕ
15-08-2026