15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸੜਕ ਹਾਦਸੇ ਵਿਚ ਆਈਟੀਬੀਪੀ ਦੇ ਡੀਆਈਜੀ ਪਰਮਿੰਦਰ ਸਿੰਘ ਦੀ ਮੌਤ, ਸ੍ਰੀ ਅਨੰਦਪੁਰ ਸਾਹਿਬ ਵਿੱਚ ਸੋਗ ਦੀ ਲਹਿਰ

ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ), 15 ਅਗਸਤ (ਜੇ.ਐਸ.ਨਿੱਕੂਵਾਲ) - ਸ੍ਰੀ ਅਨੰਦਪੁਰ ਸਾਹਿਬ ਦੇ ਮੁਹੱਲਾ ਨਵੀਂ ਆਬਾਦੀ ਨਾਲ ਸੰਬੰਧਿਤ ਭਾਰਤ ਤਿੱਬਤ ਸੀਮਾ ਪੁਲਿਸ ਦੇ ਡੀਆਈਜੀ ਪਰਮਿੰਦਰ ਸਿੰਘ (54) ਅਤੇ ਉਸ ਦੇ ਡਰਾਈਵਰ...

Ad Position 21
No active advertisement
ਅਜੀਤ ਡੈਸਕ 15-08-2026

ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ), 15 ਅਗਸਤ (ਜੇ.ਐਸ.ਨਿੱਕੂਵਾਲ) - ਸ੍ਰੀ ਅਨੰਦਪੁਰ ਸਾਹਿਬ ਦੇ ਮੁਹੱਲਾ ਨਵੀਂ ਆਬਾਦੀ ਨਾਲ ਸੰਬੰਧਿਤ ਭਾਰਤ ਤਿੱਬਤ ਸੀਮਾ ਪੁਲਿਸ ਦੇ ਡੀਆਈਜੀ ਪਰਮਿੰਦਰ ਸਿੰਘ (54) ਅਤੇ ਉਸ ਦੇ ਡਰਾਈਵਰ ਰਵੀ ਸ਼ੰਕਰ ਦੀ ਸਹਾਰਨਪੁਰ ਲਾਗੇ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਆਈਟੀਬੀਪੀ ਦੇ ਡੀਆਈਜੀ ਪਰਮਿੰਦਰ ਸਿੰਘ ਜੰਮੂ ਕਸ਼ਮੀਰ ਦੇ ਸ੍ਰੀਨਗਰ ਵਿਖੇ ਤਾਇਨਾਤ ਸਨ ਅਤੇ ਆਪਣੀ ਪਤਨੀ ਅਤੇ ਦੋ ਪੁੱਤਰਾਂ ਨਾਲ ਅੰਬਾਲਾ ਵਿਖੇ ਰਹਿੰਦੇ ਸਨ। ਉਹ ਮਸੂਰੀ ਤੋਂ ਆਪਣੀ ਸਿਖਲਾਈ ਪੂਰੀ ਕਰਕੇ ਆਪਣੀ ਕਾਰ ਵਿਚ ਸਵਾਰ ਹੋ ਕੇ ਅੰਬਾਲਾ ਵੱਲ ਨੂੰ ਆ ਰਹੇ ਸਨ। ਇਸ ਕਾਰ ਵਿਚ ਉਨਾਂ ਦੇ ਡਰਾਈਵਰ ਤੋਂ ਇਲਾਵਾ ਇਕ ਗਨਰ ਜੈ ਰਾਮ ਵੀ ਮੌਜੂਦ ਸੀ। ਸਵੇਰ ਸਮੇਂ ਉਨ੍ਹਾਂ ਦੀ ਕਾਰ ਦੇਹਰਾਦੂਨ ਪੰਚਕੂਲਾ ਰਾਸ਼ਟਰੀ ਮਾਰਗ 'ਤੇ ਪੈਂਦੇ ਸਰਸਾਵਾਂ ਕੋਲ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ ਅਤੇ ਦੂਜੇ ਪਾਸੇ” ਲੇਨ “ ਵਿਚ ਚਲੀ ਗਈ, ਜਿਸ ਤੋਂ ਬਾਅਦ ਇਹ ਕਾਰ ਸਾਹਮਣੇ ਤੋਂ ਆ ਰਹੀ ਸਵਿਫਟ ਕਾਰ ਵਿਚ ਵੱਜੀ।  ਟੱਕਰ ਇਨੀ ਜ਼ਬਰਦਸਤ ਸੀ ਕਿ ਡੀਆਈਜੀ ਪਰਮਿੰਦਰ ਸਿੰਘ ਅਤੇ ਉਨ੍ਹਾਂ ਦੇ ਡਰਾਈਵਰ ਦੀ ਮੌਤ ਹੋ ਗਈ ਜਦੋਂ ਕਿ ਗਨਰ ਜੈ ਰਾਮ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੂਜੇ ਪਾਸੇ ਸਵਿਫਟ ਕਾਰ ਵਿਚ ਸਵਾਰ ਤਿੰਨ ਲੋਕ ਗੰਭੀਰ ਜਖਮੀ ਹੋ ਗਏ ਹਨ ਜਿਨ੍ਹਾਂ ਵਿਚ ਔਰਤ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਡੀਆਈਜੀ ਪਰਮਿੰਦਰ ਸਿੰਘ ਦਾ ਪਿੰਡ ਚਨੌਲੀ ਸ੍ਰੀ ਅਨੰਦਪੁਰ ਸਾਹਿਬ ਦੇ ਬਲਾਕ ਨੂਰਪੁਰ ਬੇਦੀ ਨਾਲ ਸੰਬੰਧਿਤ ਹੈ। ਇਨ੍ਹਾਂ ਦੇ ਪਿਤਾ  ਮਰਹੂਮ ਕੈਪਟਨ ਮਨਜੀਤ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਆਪਣਾ ਪੱਕਾ ਰਹਿਣ ਬਸੇਰਾ ਬਣਾ ਲਿਆ ਸੀ। ਇਨ੍ਹਾਂ ਦਾ ਇਕ ਭਰਾ ਜਸਵਿੰਦਰ ਸਿੰਘ ਸੀਮਾ ਸੁਰੱਖਿਆ ਬਲ “ਬੀਐਸਐਫ” ਵਿਚ ਕਮਾਡੈਂਟ ਦੇ ਤੌਰ 'ਤੇ ਸਿੱਲੀਗੁੜੀ  ਵਿਖੇ ਤਾਇਨਾਤ ਹੈ । ਇਸ ਘਟਨਾ ਨਾਲ ਸ੍ਰੀ ਆਨੰਦਪੁਰ ਸਾਹਿਬ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਡੀਐਸਪੀ ਅੱਗੇ ਧਰਨਾ 5ਵੇਂ ਦਿਨ ਵੀ ਜਾਰੀ ਅਗਲੀ ਖ਼ਬਰ ਇਕ ਸੋਚੀ-ਸਮਝੀ ਸਿਆਸੀ ਸਾਜ਼ਿਸ਼ ਦਾ ਹਿੱਸਾ ਹੈ, ਦੋ ਸਾਲਾਂ ਵਿਚ ਸੁਖਬੀਰ ਜੀ ’ਤੇ ਹੋਇਆ ਦੂਜਾ ਹਮਲਾ - ਹਰਸਿਮਰਤ ਕੌਰ ਬਾਦਲ
Ad Position 24