14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਮੂਸੇਵਾਲਾ ਹੱਤਿਆ ਮਾਮਲੇ ’ਚ ਸੁਣਵਾਈ 28 ਅਗਸਤ ’ਤੇ ਪਈ

ਮਾਨਸਾ, 14 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਤੇ ਸੈਸ਼ਨ ਜੱਜ ਮਾਨਸਾ ਮਨਜਿੰਦਰ ਸਿੰਘ...

Ad Position 21
No active advertisement
ਅਜੀਤ ਡੈਸਕ 14-08-2026

ਮਾਨਸਾ, 14 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਤੇ ਸੈਸ਼ਨ ਜੱਜ ਮਾਨਸਾ ਮਨਜਿੰਦਰ ਸਿੰਘ ਦੀ ਅਦਾਲਤ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ’ਚ ਅਗਲੀ ਸੁਣਵਾਈ 28 ਅਗਸਤ ’ਤੇ ਪਾ ਦਿੱਤੀ ਹੈ। ਕਾਬਲੇ-ਗ਼ੌਰ ਰਹੇ ਕੇਸ ਗਵਾਹੀਆਂ ’ਤੇ ਲੱਗਿਆ ਹੋਇਆ ਹੈ। ਅੱਜ ਤਫ਼ਤੀਸ਼ੀ ਅਫ਼ਸਰ ਗੁਰਲਾਲ ਸਿੰਘ ਧਾਲੀਵਾਲ, ਹੌਲਦਾਰ ਬਲਤੇਜ ਸਿੰਘ ਗਵਾਹੀ ਦੇਣ ਪਹੁੰਚੇ ਪਰ ਬਿਆਨ ਦਾ ਕੁਝ ਹਿੱਸਾ ਹੀ ਲਿਖਿਆ ਗਿਆ ਅਤੇ ਪੂਰੀ ਗਵਾਹੀ ਨਹੀਂ ਹੋ ਸਕੀ।

ਮੂਸੇਵਾਲਾ ਦੇ ਪਿਤਾ ਵੀ ਅਦਾਲਤ ’ਚ ਹਾਜ਼ਰ ਨਹੀਂ ਹੋਏ, ਉਨ੍ਹਾਂ ਦੀ ਗਵਾਹੀ ਵੀ ਅਧੂਰੀ ਪਈ ਹੈ। ਇਸ ਤੋਂ ਪਹਿਲਾਂ 21 ਗਵਾਹੀਆਂ ਹੋ ਚੁੱਕੀਆਂ ਹਨ। ਮੁੱਖ ਸਾਜਿਸ਼ਘਾੜੇ ਲਾਰੈਂਸ ਬਿਸ਼ਨੋਈ, ਗੈਂਗਸਟਰ ਜੱਗੂ ਭਗਵਾਨਪੁਰੀਆ ਸਮੇਤ 23 ਮੁਲਜ਼ਮਾਂ ਨੇ ਵੱਖ-ਵੱਖ ਜੇਲ੍ਹਾਂ ’ਚੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਅਦਾਲਤ ’ਚ ਹਾਜ਼ਰੀ ਲਗਵਾਈ ਜਦਕਿ 4 ਜਣੇ ਸਰੀਰਕ ਤੌਰ ’ਤੇ ਪੇਸ਼ ਹੋਏ।

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਤੇ ਕਾਂਗਰਸ ਪਾਰਟੀ ਨੂੰ ਛੱਡਕੇ ਅਨੇਕਾਂ ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਅਗਲੀ ਖ਼ਬਰ ਪਟਿਆਲਾ ਚੌਕ ’ਤੇ ਪੀ.ਆਰ.ਟੀ.ਸੀ. ਬੱਸ ਤੇ ਕਾਰ ਦੀ ਟੱਕਰ, ਚਾਲਕਾਂ ਵਿਚਾਲੇ ਵਿਵਾਦ
Ad Position 24