13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਯੂ.ਕੇ. ਸਮੇਤ ਯੂਰਪ ਵਿਚ ਸੂਰਜ ਗ੍ਰਹਿਣ ਦਾ ਅਦਭੁੱਤ ਨਜ਼ਾਰਾ, ਕਈ ਥਾਵਾਂ ’ਤੇ 90 ਫੀਸਦੀ ਤੋਂ ਵੱਧ ਢੱਕਿਆ ਸੂਰਜ

ਲੈਸਟਰ, (ਇੰਗਲੈਂਡ ),12 ਅਗਸਤ (ਸੁਖਜਿੰਦਰ ਸਿੰਘ ਢੱਡੇ)- ਯੂ.ਕੇ. ਦੇ ਮਿਡਲੈਂਡਜ਼ ਸਮੇਤ ਦੇਸ਼ ਦੇ ਵੱਡੇ ਹਿੱਸੇ ਵਿਚ ਬੁੱਧਵਾਰ ਸ਼ਾਮ ਸੂਰਜ ਗ੍ਰਹਿਣ ਦਾ ਦਿਲਕਸ਼ ਨਜ਼ਾਰਾ ਦੇਖਣ ਨੂੰ ਮਿਲਿਆ ਅਤੇ ਲੋਕਾਂ ਨੇ ਇਸ ਵਿਰਲੇ ਖਗੋਲੀ ਪਲ ਨੂੰ ਦੇਖਣ ਲਈ ਖੁੱਲ੍ਹੀਆਂ ਥਾਵਾਂ, ਪਾਰਕਾਂ ਅਤੇ ਹੋਰ ਉੱਚੇ ਸਥਾਨਾਂ ਦਾ ਰੁਖ ਕੀਤਾ। ਯੂ.ਕੇ. ਦੇ ਬਹੁਤ ਸਾਰੇ ਹਿੱਸਿਆਂ ਵਿਚ ਚੰਦ ਨੇ ਸੂਰਜ ਦੇ 90 ਫ਼ੀਸਦੀ ਤੋਂ ਵੱਧ ਹਿੱਸੇ ਨੂੰ ਢੱਕ ਲਿਆ ਅਤੇ ਸ਼ਾਮ ਕਰੀਬ 7:16 ਵਜੇ ਗ੍ਰਹਿਣ ਆਪਣੇ ਸਿਖ਼ਰ ’ਤੇ ਪਹੁੰਚਿਆ।

Ad Position 21
No active advertisement
ਅਜੀਤ ਡੈਸਕ 13-08-2026

ਲੈਸਟਰ, (ਇੰਗਲੈਂਡ ),12 ਅਗਸਤ (ਸੁਖਜਿੰਦਰ ਸਿੰਘ ਢੱਡੇ)- ਯੂ.ਕੇ. ਦੇ ਮਿਡਲੈਂਡਜ਼ ਸਮੇਤ ਦੇਸ਼ ਦੇ ਵੱਡੇ ਹਿੱਸੇ ਵਿਚ ਬੁੱਧਵਾਰ ਸ਼ਾਮ ਸੂਰਜ ਗ੍ਰਹਿਣ ਦਾ ਦਿਲਕਸ਼ ਨਜ਼ਾਰਾ ਦੇਖਣ ਨੂੰ ਮਿਲਿਆ ਅਤੇ ਲੋਕਾਂ ਨੇ ਇਸ ਵਿਰਲੇ ਖਗੋਲੀ ਪਲ ਨੂੰ ਦੇਖਣ ਲਈ ਖੁੱਲ੍ਹੀਆਂ ਥਾਵਾਂ, ਪਾਰਕਾਂ ਅਤੇ ਹੋਰ ਉੱਚੇ ਸਥਾਨਾਂ ਦਾ ਰੁਖ ਕੀਤਾ। ਯੂ.ਕੇ. ਦੇ ਬਹੁਤ ਸਾਰੇ ਹਿੱਸਿਆਂ ਵਿਚ ਚੰਦ ਨੇ ਸੂਰਜ ਦੇ 90 ਫ਼ੀਸਦੀ ਤੋਂ ਵੱਧ ਹਿੱਸੇ ਨੂੰ ਢੱਕ ਲਿਆ ਅਤੇ ਸ਼ਾਮ ਕਰੀਬ 7:16 ਵਜੇ ਗ੍ਰਹਿਣ ਆਪਣੇ ਸਿਖ਼ਰ ’ਤੇ ਪਹੁੰਚਿਆ। ਇੰਗਲੈਡ ਦੇ ਮਿਡਲੈਂਡ ਖ਼ੇਤਰ ਵਿਚ ਵੀ ਲੋਕਾਂ ਨੇ ਖਾਸ ਸੂਰਜ ਗ੍ਰਹਿਣ ਵਾਲੀਆਂ ਐਨਕਾਂ ਅਤੇ ਹੋਰ ਸੁਰੱਖਿਅਤ ਤਰੀਕਿਆਂ ਨਾਲ ਇਸ ਅਨੋਖੀ ਖਗੋਲੀ ਘਟਨਾ ਨੂੰ ਦੇਖਿਆ। ਗ੍ਰਹਿਣ ਅੱਗੇ ਵਧਣ ਦੇ ਨਾਲ ਸੂਰਜ ਹੌਲੀ-ਹੌਲੀ ਪਤਲੇ ਚਮਕਦਾਰ ਚੰਦ ਵਰਗੀ ਸ਼ਕਲ ਵਿਚ ਨਜ਼ਰ ਆਉਣ ਲੱਗਾ ਅਤੇ ਆਲੇ-ਦੁਆਲੇ ਦੀ ਰੌਸ਼ਨੀ ਵਿਚ ਵੀ ਤਬਦੀਲੀ ਮਹਿਸੂਸ ਕੀਤੀ ਗਈ। ਇਹ ਯੂ.ਕੇ. ਵਿਚ 1999 ਤੋਂ ਬਾਅਦ ਦੇ ਸਭ ਤੋਂ ਮਹੱਤਵਪੂਰਨ ਸੂਰਜ ਗ੍ਰਹਿਣਾਂ ਵਿਚੋਂ ਇਕ ਦੱਸਿਆ ਗਿਆ ਹੈ, ਜਿਸ ਕਾਰਨ ਮਿਡਲੈਂਡਜ਼ ਦੇ ਲੋਕਾਂ ਵਿਚ ਵੀ ਇਸ ਨੂੰ ਲੈ ਕੇ ਖ਼ਾਸ ਉਤਸ਼ਾਹ ਰਿਹਾ। ਗ੍ਰਹਿਣ ਦੌਰਾਨ ਮਾਹਿਰਾਂ ਨੇ ਲੋਕਾਂ ਨੂੰ ਸੂਰਜ ਵੱਲ ਸਿੱਧੀਆਂ ਅੱਖਾਂ ਨਾਲ ਨਾ ਦੇਖਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਆਮ ਧੁੱਪ ਵਾਲੀਆਂ ਐਨਕਾਂ ਅੱਖਾਂ ਦੀ ਸੁਰੱਖਿਆ ਲਈ ਕਾਫ਼ੀ ਨਹੀਂ ਹਨ ਅਤੇ ਸੂਰਜ ਨੂੰ ਦੇਖਣ ਲਈ ਪ੍ਰਮਾਣਿਤ ਸੋਲਰ ਇਕਲਿਪਸ ਐਨਕਾਂ ਜਾਂ ਪਿਨਹੋਲ ਪ੍ਰੋਜੈਕਟਰ ਵਰਗੇ ਸੁਰੱਖਿਅਤ ਤਰੀਕਿਆਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਯੂ.ਕੇ. ਦੇ ਮਿਡਲੈਂਡਜ਼ ਵਿਚ ਇਹ ਸੂਰਜ ਗ੍ਰਹਿਣ ਲੋਕਾਂ ਲਈ ਯਾਦਗਾਰ ਖਗੋਲੀ ਘਟਨਾ ਬਣਿਆ ਅਤੇ ਵੱਡੀ ਗਿਣਤੀ ਵਿਚ ਪਰਿਵਾਰਾਂ ਤੇ ਖਗੋਲ ਵਿਗਿਆਨ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੇ ਇਸ ਵਿਰਲੇ ਨਜ਼ਾਰੇ ਦਾ ਆਨੰਦ ਮਾਣਿਆ।

Ad Position 22
No active advertisement
ਪਿਛਲੀ ਖ਼ਬਰ ਲੋਕ ਸਭਾ ਦੀ ਕਾਰਵਾਈ ਅਣ-ਮਿੱਥੇ ਸਮੇਂ ਲਈ ਮੁਲਤਵੀ ਅਗਲੀ ਖ਼ਬਰ ਵਿਰੋਧੀ ਧਿਰ ਦਾ ਕੰਮ ਹੈ ਮੁੱਦੇ ਚੁੱਕਣਾ ਤਾਂ ਜੋ ਸਰਕਾਰ ਉਨ੍ਹਾਂ ਵੱਲ ਦੇਵੇ ਧਿਆਨ- ਗੁਰਜੀਤ ਸਿੰਘ ਔਜਲਾ
Ad Position 24