13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਜਲੰਧਰ ਦਾ ਨੌਜਵਾਨ ਵਿਦੇਸ਼ ਵਿਚ ਅਗਵਾ, 58 ਲੱਖ ਰੁਪਏ ਦੀ ਮੰਗੀ ਫਿਰੌਤੀ

ਜਲੰਧਰ, 13 ਅਗਸਤ- ਜਲੰਧਰ ਦੇ ਨੌਜਵਾਨ ਨੂੰ ਵਿਦੇਸ਼ ਵਿਚ ਅਗਵਾ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਉਸ ਨੂੰ ਛੱਡਣ ਲਈ 58 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਟਰੈਵਲ ਏਜੰਟ ਵਿਰੁੱਧ ਸ਼ਿਕਾਇਤ ਦਰਜ ਕਰ ਲ‌ਈ ਗਈ ਹੈ। ਜਾਣਕਾਰੀ ਅਨੁਸਾਰ ਜਲੰਧਰ ਜ਼ਿਲ੍ਹੇ ਦੇ ਫਿਲੌਰ ਇਲਾਕੇ ਦੇ ਭੈਣੀ ਪਿੰਡ ਦੇ ਰਹਿਣ ਵਾਲੇ 30 ਸਾਲਾ ਰਾਕੇਸ਼ ਕੁਮਾਰ ਨੂੰ ਟਰੈਵਲ ਏਜੰਟਾਂ ਨੇ ਇਟਲੀ ਭੇਜਣ ਦਾ ਵਾਅਦਾ ਕਰਕੇ ਕਥਿਤ ਤੌਰ 'ਤੇ ਠੱਗੀ ਦਾ ਸ਼ਿਕਾਰ ਬਣਾਇਆ। ਰਾਕੇਸ਼ ਨੂੰ ਪਹਿਲਾਂ ਕੀਨੀਆ ਭੇਜਿਆ ਗਿਆ ਸੀ, ਜਿੱਥੇ ਉਸਨੂੰ ਇਕ ਅਪਰਾਧੀ ਗਰੋਹ ਨੇ ਅਗਵਾ ਕਰ ਲਿਆ ਸੀ। ਅਗਵਾਕਾਰਾਂ ਨੇ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ, ਘਟਨਾ ਦੀ ਵੀਡੀਓ ਉਸ ਦੇ ਪਰਿਵਾਰ ਨੂੰ ਵਟਸਐਪ 'ਤੇ ਭੇਜੀ, ਅਤੇ ਉਸਦੀ ਰਿਹਾਈ ਲਈ ਲੱਖਾਂ ਰੁਪਏ ਦੀ ਫਿਰੌਤੀ ਮੰਗੀ।

Ad Position 21
No active advertisement
ਅਜੀਤ ਡੈਸਕ 13-08-2026

ਪੀੜਤ ਦੇ ਪਿਤਾ ਕਸ਼ਮੀਰ ਲਾਲ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਨੂੰ ਇਟਲੀ ਭੇਜਣ ਲਈ ਦੋ ਏਜੰਟਾਂ ਨਾਲ ਸੰਪਰਕ ਕੀਤਾ ਸੀ। ਏਜੰਟਾਂ ਵਿਚੋਂ ਇਕ, ਪਰਮਜੀਤ ਸਿੰਘ, ਇਟਲੀ ਵਿਚ ਰਹਿੰਦਾ ਹੈ, ਜਦੋਂ ਕਿ ਉਸਦੀ ਮਹਿਲਾ ਸਾਥੀ ਭਾਰਸਿੰਘਪੁਰ ਪਿੰਡ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ। ਏਜੰਟ 9.50 ਲੱਖ ਰੁਪਏ ਵਿਚ ਰਾਕੇਸ਼ ਨੂੰ ਇਟਲੀ ਭੇਜਣ ਲਈ ਸਹਿਮਤ ਹੋਏ ਸਨ।

ਪਰਿਵਾਰ ਨੇ ਮਹਿਲਾ ਏਜੰਟ ਦੇ ਭਰਾ ਨੂੰ ਦੋ ਲੱਖ ਰੁਪਏ ਪਹਿਲਾਂ ਹੀ ਦੇ ਦਿੱਤੇ, ਬਾਕੀ ਰਕਮ ਇਟਲੀ ਪਹੁੰਚਣ ਤੋਂ ਬਾਅਦ ਦੇਣ 'ਤੇ ਸਹਿਮਤੀ ਪ੍ਰਗਟਾਈ। ਪਰਿਵਾਰ ਦੇ ਅਨੁਸਾਰ, ਏਜੰਟਾਂ ਨੇ ਰਾਕੇਸ਼ ਨੂੰ ਪਹਿਲਾਂ ਕੀਨੀਆ ਭੇਜਣ ਅਤੇ ਫਿਰ ਇਟਲੀ ਲਈ ਉਡਾਣ ਦਾ ਪ੍ਰਬੰਧ ਕਰਨ ਦਾ ਵਾਅਦਾ ਕੀਤਾ ਸੀ। ਇਸ ਯੋਜਨਾ ਦੇ ਤਹਿਤ ਰਾਕੇਸ਼ ਨੂੰ 5 ਅਗਸਤ ਨੂੰ ਜੈਪੁਰ ਤੋਂ ਦੁਬਈ ਰਾਹੀਂ ਕੀਨੀਆ ਭੇਜਿਆ ਗਿਆ। ਹਾਲਾਂਕਿ ਕੀਨੀਆ ਪਹੁੰਚਣ 'ਤੇ, ਉੱਥੇ ਕੰਮ ਕਰ ਰਹੇ ਇਕ ਗਰੋਹ ਨੇ ਰਾਕੇਸ਼ ਅਤੇ ਉਸਦੇ ਨਾਲ ਆਏ ਦੋ ਹੋਰ ਪੰਜਾਬੀ ਨੌਜਵਾਨਾਂ ਨੂੰ ਬੰਧਕ ਬਣਾ ਲਿਆ।

ਪਰਿਵਾਰ ਦਾ ਦੋਸ਼ ਹੈ ਕਿ 6 ਅਗਸਤ ਨੂੰ, ਅਗਵਾਕਾਰਾਂ ਨੇ ਰਾਕੇਸ਼ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਵੀਡੀਓ ਵਟਸਐਪ 'ਤੇ ਭੇਜ ਦਿੱਤਾ। ਫਿਰ ਉਨ੍ਹਾਂ ਨੇ ਫ਼ੋਨ ਕੀਤਾ ਅਤੇ ਪੰਜ ਘੰਟਿਆਂ ਦੇ ਅੰਦਰ ਪੈਸੇ ਨਾ ਭੇਜਣ 'ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਆਪਣੇ ਆਪ ਨੂੰ 'ਖਾਨ ਬਾਬਾ' ਕਹਿਣ ਵਾਲਾ ਇਕ ਵਿਅਕਤੀ ਸ਼ੁਰੂ ਵਿਚ ਪੰਜਾਬੀ ਵਿਚ ਗੱਲ ਕਰਦਾ ਸੀ ਅਤੇ ਬਾਅਦ ਵਿਚ ਅੰਗਰੇਜ਼ੀ ਵਿਚ ਸੁਨੇਹੇ ਭੇਜਣਾ ਸ਼ੁਰੂ ਕਰ ਦਿੰਦਾ ਸੀ। ਉਸਨੇ ਦਾਅਵਾ ਕੀਤਾ ਕਿ ਰਾਕੇਸ਼ ਇਸ ਸਮੇਂ ਯੂਗਾਂਡਾ ਵਿਚ ਉਨ੍ਹਾਂ ਦੀ ਹਿਰਾਸਤ ਵਿਚ ਸੀ।

ਮੁਲਜ਼ਮ ਨੇ ਇਹ ਵੀ ਦੱਸਿਆ ਕਿ ਉਸ ਦਾ ਏਜੰਟ ਪਰਮਜੀਤ ਸਿੰਘ ਨਾਲ ਵਿੱਤੀ ਵਿਵਾਦ ਸੀ ਅਤੇ ਰਾਕੇਸ਼ ਨੂੰ ਪੈਸੇ ਮਿਲਣ ਤੋਂ ਬਾਅਦ ਹੀ ਰਿਹਾਅ ਕੀਤਾ ਜਾਵੇਗਾ। ਇਸ ਦੌਰਾਨ ਪਰਿਵਾਰ ਦਾ ਦੋਸ਼ ਹੈ ਕਿ ਏਜੰਟ ਪਰਮਜੀਤ ਸਿੰਘ ਹੁਣ ਉਨ੍ਹਾਂ ਦੇ ਫੋਨਾਂ ਦਾ ਜਵਾਬ ਵੀ ਨਹੀਂ ਦੇ ਰਿਹਾ ਹੈ।

ਮਾਮਲੇ ਬਾਰੇ ਜਾਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਫਿਲੌਰ ਹਲਕੇ ਦੇ ਸਾਬਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਪੀੜਤ ਪਰਿਵਾਰ ਨੂੰ ਮਿਲਣ ਪੁੱਜੇ। ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਸਰਕਾਰ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਰਾਕੇਸ਼ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਤੇ ਦੋਸ਼ੀ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਦੌਰਾਨ, ਪੀੜਤ ਪਰਿਵਾਰ ਨੇ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿਚ ਦੋਸ਼ੀ ਟ੍ਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਤੇ ਰਾਕੇਸ਼ ਦੀ ਸੁਰੱਖਿਅਤ ਭਾਰਤ ਵਾਪਸੀ ਦੀ ਮੰਗ ਕੀਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਦਰਖ਼ਤ ਨਾਲ ਟਕਰਾਈ ਬੇਕਾਬੂ ਕਾਰ, ਪੁਲਿਸ ਮੁਲਾਜ਼ਮ ਦੀ ਮੌਤ ਅਗਲੀ ਖ਼ਬਰ ਨੌਜਵਾਨ ਵਲੋਂ ਨਹਿਰ ’ਚ ਛਾਲ ਮਾਰਨ ਦਾ ਖ਼ਦਸ਼ਾ, ਪ੍ਰਸ਼ਾਸ਼ਨ ਭਾਲ ’ਚ ਜੁਟਿਆ
Ad Position 24