13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਨੇ ਜਿੱਤਿਆ ਵੱਕਾਰੀ ਡਿਰਾਕ ਮੈਡਲ

ਲੰਡਨ, 12 ਅਗਸਤ (ਏਜੰਸੀ)-ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਨੇ ‘ਸਟੈਟਿਸਟੀਕਲ ਮਕੈਨਿਕਸ’ ਵਿਚ ਮਹੱਤਵਪੂਰਨ ਯੋਗਦਾਨ ਲਈ ਸਿਧਾਂਤਕ ਭੌਤਿਕ ਵਿਗਿਆਨ ਵਿਚ ਦੁਨੀਆ ਦੇ ਪ੍ਰਮੁੱਖ ਸਨਮਾਨਾਂ ’ਚੋਂ ਇਕ 2026 ਦਾ ਡਿਰਾਕ ਮੈਡਲ ਜਿੱਤਿਆ ...

Ad Position 21
No active advertisement
ਅਜੀਤ ਡੈਸਕ 13-08-2026

ਲੰਡਨ, 12 ਅਗਸਤ (ਏਜੰਸੀ)-ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਨੇ ‘ਸਟੈਟਿਸਟੀਕਲ ਮਕੈਨਿਕਸ’ ਵਿਚ ਮਹੱਤਵਪੂਰਨ ਯੋਗਦਾਨ ਲਈ ਸਿਧਾਂਤਕ ਭੌਤਿਕ ਵਿਗਿਆਨ ਵਿਚ ਦੁਨੀਆ ਦੇ ਪ੍ਰਮੁੱਖ ਸਨਮਾਨਾਂ ’ਚੋਂ ਇਕ 2026 ਦਾ ਡਿਰਾਕ ਮੈਡਲ ਜਿੱਤਿਆ ਹੈ। ਇਟਲੀ-ਆਧਾਰਿਤ ਸੰਸਥਾ ਇੰਟਰਨੈਸ਼ਨਲ ਸੈਂਟਰ ਫਾਰ ਥਿਊਰੀਟਿਕਲ ਫਿਜ਼ਿਕਸ  ਨੇ  ਦੱਸਿਆ ਕਿ ਧਰ ਇਸ ਸਾਲ ਦਾ ਮੈਡਲ ਪ੍ਰਾਪਤ ਕਰਨ ਵਾਲੇ ਚਾਰ ਭੌਤਿਕ ਵਿਗਿਆਨੀਆਂ ਵਿਚੋਂ ਇਕ ਹਨ। ਦੀਪਕ ਧਰ ਬੰਗਲੁਰੂ ਵਿਚ ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ ਦੇ ਇੰਟਰਨੈਸ਼ਨਲ ਸੈਂਟਰ ਫਾਰ ਥਿਊਰੀਟਿਕਲ ਸਾਇੰਸਜ਼ ਵਿਚ ਪ੍ਰੋਫੈਸਰ ਹਨ। 1985 ’ਚ ਸਥਾਪਿਤ ਕੀਤਾ ਡਿਰਾਕ ਮੈਡਲ, ਸਿਧਾਂਤਕ ਭੌਤਿਕ ਵਿਗਿਆਨ ਵਿਚ ਪ੍ਰਮੁੱਖ ਯੋਗਦਾਨਾਂ ਨੂੰ ਮਾਨਤਾ ਦਿੰਦਾ ਹੈ। ਦੀਪਕ ਧਰ  ਨੂੰ 2026 ਦਾ ਮੈਡਲ ਫਰਾਂਸ ਦੇ ਬਰਨਾਰਡ ਡੇਰਿਡਾ, ਇਟਲੀ ਦੇ ਮਾਰਕ ਮੇਜ਼ਾਰਡ ਅਤੇ ਇਜ਼ਰਾਈਲ ਤੇ ਅਮਰੀਕਾ ਦੇ ਹੈਮ ਸੋਮਪੋਲਿੰਸਕੀ ਨਾਲ ਸਾਂਝੇ ਰੂਪ ’ਚ ਮਿਲਿਆ ਹੈ।

Ad Position 22
No active advertisement
ਪਿਛਲੀ ਖ਼ਬਰ ਜ਼ਿੰਬਾਬਵੇ ਦੀ ਝੀਲ ’ਚ ਕਿਸ਼ਤੀ ਪਲਟਣ ਨਾਲ ਮੌਤਾਂ ਦੀ ਗਿਣਤੀ 44 ਤੱਕ ਪੁੱਜੀ ਅਗਲੀ ਖ਼ਬਰ ਅਮਰੀਕਾ ਦੇ ਦੋ ਰਾਜਾਂ ਨੇ 15 ਅਗਸਤ ਨੂੰ ‘ਭਾਰਤ ਆਜ਼ਾਦੀ ਦਿਹਾੜਾ’ ਐਲਾਨਿਆ
Ad Position 24