12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸੱਟਾਂ ਦੀ ਨਾਰਮਲ ਰਿਪੋਰਟ ਦੇਣ ਦੇ ਵਿਰੋਧ ਵਿਚ ਤਿੰਨ ਕਿਸਾਨ ਜਥੇਬੰਦੀਆਂ ਵਲੋਂ ਧਰਨਾ

ਚੋਗਾਵਾਂ/ਅੰਮ੍ਰਿਤਸਰ, 12 ਅਗਸਤ (ਗੁਰਵਿੰਦਰ ਸਿੰਘ ਕੁਲਸੀ) - ਸਰਕਾਰੀ ਹਸਪਤਾਲ ਲੋਪੋਕੇ ਵਿਖੇ ਸੱਟਾਂ ਦੀ ਨਾਰਮਲ ਰਿਪੋਰਟ ਦੇਣ ਦੇ ਵਿਰੋਧ ਵਿਚ ਅੱਜ ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ...

Ad Position 21
No active advertisement
ਅਜੀਤ ਡੈਸਕ 12-08-2026

ਚੋਗਾਵਾਂ/ਅੰਮ੍ਰਿਤਸਰ, 12 ਅਗਸਤ (ਗੁਰਵਿੰਦਰ ਸਿੰਘ ਕੁਲਸੀ) - ਸਰਕਾਰੀ ਹਸਪਤਾਲ ਲੋਪੋਕੇ ਵਿਖੇ ਸੱਟਾਂ ਦੀ ਨਾਰਮਲ ਰਿਪੋਰਟ ਦੇਣ ਦੇ ਵਿਰੋਧ ਵਿਚ  ਅੱਜ ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਜੋਗਾ ਸਿੰਘ, ਸਾਹਿਬ ਸਿੰਘ ਠੱਠੀ ਤੇ ਤਰਸੇਮ ਸਿੰਘ ਦੀ ਅਗਵਾਈ  ਹੇਠ ਧਰਨਾ ਲਗਾ ਕੇ ਹਸਪਤਾਲ ਖ਼ਿਲਾਫ਼ ਸਖਤ ਸ਼ਬਦਾਂ ਵਿਚ ਨਾਅਰੇਬਾਜ਼ੀ ਕੀਤੀ। ਇਸ ਸਬੰਧੀ  ਜ਼ਿਲ੍ਹਾ ਪ੍ਰਧਾਨ ਜੋਗਾ ਸਿੰਘ ਨੇ ਦੱਸਿਆ ਕਿ 12 ਦਿਨ ਪਹਿਲਾਂ ਪਿੰਡ ਮੁਜੱਫਰਪੁਰ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਜਿਸ ਨੂੰ ਪਿੰਡ ਕੋਟਲੀ ਦੋਸੰਧੀ ਦੇ ਕੁਝ ਵਿਅਕਤੀਆਂ ਨੇ ਪਿੰਡ ਮੁਜੱਫਰਪੁਰ ਵਿਖੇ ਘਰ ਆ ਕੇ ਹਮਲਾ ਕਰਕੇ ਸੱਟਾਂ ਲਗਾ ਦਿੱਤੀਆਂ ਸਨ। ਉਸ ਨੂੰ ਸਰਕਾਰੀ ਹਸਪਤਾਲ ਲੋਪੋਕੇ ਵਿਖੇ ਦਾਖ਼ਲ ਕਰਵਾਇਆ ਗਿਆ। ਪਰ ਡਾਕਟਰਾਂ ਨੇ ਉਸ ਨੂੰ ਐਮ.ਐਲ.ਆਰ. ਨਾਰਮਲ ਦੇ ਦਿੱਤੀ। ਜਦੋਂ ਕਿ ਉਸ ਦੀਆਂ ਸੱਟਾਂ ਵਿਚ ਫਰੈਕਚਰ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਡਾਕਟਰਾਂ ਦੀ ਮਿਲੀ ਭੁਗਤ ਨਾਲ ਸੁਖਦੇਵ ਸਿੰਘ ਨੂੰ ਗਲਤ ਰਿਪੋਰਟ ਦਿੱਤੀ ਗਈ। ਇਸਦਾ ਅਸੀ ਸਖਤ ਵਿਰੋਧ ਕਰਦੇ ਹਾਂ। ਜੇਕਰ ਸੁਖਦੇਵ ਸਿੰਘ ਨੂੰ ਸੱਟਾ ਦਾ ਸਹੀ ਰਿਜ਼ਲਟ ਨਾ ਦਿੱਤਾ ਤਾਂ ਜਥੇਬੰਦੀ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਵੇ।  ਇਸ ਸੰਬੰਧੀ ਹਸਪਤਾਲ ਦੇ ਡਾਕਟਰ ਨਾਲ ਸੰਪਰਕ ਕਰਨ ਤੇ ਉਨ੍ਹਾਂ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਤੇ ਕਿਹਾ ਕਿ ਇਸ ਸੰਬੰਧੀ ਲਿਖਤੀ ਦਰਖਾਸਤ ਦਿੱਤੀ ਜਾਵੇ ਤਾਂ ਜੋ ਬੋਰਡ ਬਿਠਾ ਕੇ ਇਸ ਦੀ ਜਾਂਚ ਕਰਵਾਈ ਜਾ ਸਕੇ।

Ad Position 22
No active advertisement
ਪਿਛਲੀ ਖ਼ਬਰ ਐਸ.ਜੀ.ਪੀ.ਸੀ. ਵਲੋਂ ਪੀੜਤ ਪਰਿਵਾਰ ਨੂੰ 1 ਲੱਖ ਰੁਪਏ ਦਾ ਚੈਕ ਭੇਟ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਉਮੀਦਵਾਰ ਮਨਦੀਪ ਕੌਰ ਸੰਧੂ ਨੇ ਕਰਵਾਇਆ ਅਰਦਾਸ ਸਮਾਗਮ
Ad Position 24