11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਕਿਸਾਨ ਜਥੇਬੰਦੀ ਵਲੋਂ ਡੀ.ਐਸ.ਪੀ. ਦਫਤਰ ਚੋਗਾਵਾਂ ਦਾ ਘਿਰਾਓ ਕੀਤਾ ਗਿਆ

ਚੋਗਾਵਾਂ/ਅੰਮ੍ਰਿਤਸਰ, 11 ਅਗਸਤ (ਗੁਰਵਿੰਦਰ ਸਿੰਘ ਕਲਸੀ)- ਸਰਹੱਦੀ ਪਿੰਡਾਂ ਵਿਚ ਵੱਧ ਰਹੇ ਨਸ਼ਿਆਂ, ਚੋਰੀਆਂ, ਨਜਾਇਜ਼ ਪਰਚਿਆਂ...

Ad Position 21
No active advertisement
ਅਜੀਤ ਡੈਸਕ 11-08-2026

ਚੋਗਾਵਾਂ/ਅੰਮ੍ਰਿਤਸਰ, 11 ਅਗਸਤ (ਗੁਰਵਿੰਦਰ ਸਿੰਘ ਕਲਸੀ)- ਸਰਹੱਦੀ ਪਿੰਡਾਂ ਵਿਚ ਵੱਧ ਰਹੇ ਨਸ਼ਿਆਂ, ਚੋਰੀਆਂ, ਨਜਾਇਜ਼ ਪਰਚਿਆਂ ਅਤੇ ਲੋਕਾਂ ਦੇ ਲੰਮੇ ਸਮੇਂ ਤੋਂ ਲੜਕਦੇ ਮਸਲਿਆਂ ਦੇ ਹੱਲ ਲਈ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਚੋਗਾਵਾਂ ਅਤੇ ਬਾਬਾ ਸੋਹਣ ਸਿੰਘ ਭਕਣਾ ਵਲੋਂ ਜ਼ਿਲ੍ਹਾ ਆਗੂ ਸਕੱਤਰ ਸਿੰਘ, ਲਖਵਿੰਦਰ ਸਿੰਘ ਡਾਲਾ ਅਤੇ ਬਾਜ ਸਿੰਘ ਸਾਰੰਗੜਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਡੀ.ਐਸ.ਪੀ. ਦਫ਼ਤਰ ਚੋਗਾਵਾ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ।

ਧਰਨੇ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਡੀ.ਐਸ.ਪੀ. ਦਫ਼ਤਰ ਚੋਗਾਵਾਂ ਅਧੀਨ ਆਉਂਦੇ ਪੁਲਿਸ ਥਾਣਿਆਂ ਵਿਚ ਪਿਛਲੇਂ ਲੰਮੇ ਸਮੇਂ ਤੋਂ ਲੜਕਦੇ ਮਸਲਿਆਂ ਨੂੰ ਲੈ ਕੇ ਡੀ.ਐਸ.ਪੀ. ਦਫ਼ਤਰ ਦਾ ਘਿਰਾਓ ਕੀਤਾ ਗਿਆ। ਜੇਕਰ ਪੁਲਿਸ ਨੇ ਲੋਕਾਂ ਦੇ ਲਟਕਦੇ ਮਸਲੇ ਹੱਲ ਨਾ ਕੀਤੇ ਤਾਂ ਇਹ ਧਰਨਾ ਇਸੇ ਤਰ੍ਹਾਂ ਦਿਨ ਰਾਤ ਜਾਰੀ ਰਹੇਗਾ।

ਇਸ ਮੌਕੇ ਜੋਨ ਚੋਗਾਵਾਂ ਪ੍ਰਧਾਨ ਸ਼ਰਨਜੀਤ ਸਿੰਘ ਬੱਚੀਵਿੰਡ, ਹਰਜੀਤ ਸਿੰਘ ਸ਼ਹੂਰਾ, ਸੁਖਵਿੰਦਰ ਸਿੰਘ ਕੋਲੋਵਾਲ, ਜੋਨ ਲੋਪੋਕੇ ਪ੍ਰਧਾਨ ਗੁਰਲਾਲ ਸਿੰਘ ਕੱਕੜ, ਨਿਰਮਲ ਸਿੰਘ ਨੂਰਪੁਰ, ਜਸਬੀਰ ਸਿੰਘ ਬਹਿੜਵਾਲ, ਪ੍ਰਗਟ ਸਿੰਘ ਚੋਗਾਵਾਂ, ਨਰਿੰਦਰ ਸਿੰਘ ਭਿੱਟੇਵੱਡ, ਦਿਲਬਾਗ ਸਿੰਘ ਭਕਨਾ ਖੁਰਦ, ਬਲਜਿੰਦਰ ਸਿੰਘ, ਜਸਮੀਤ ਸਿੰਘ ਰਾਣੀਆ, ਕੁਲਬੀਰ ਸਿੰਘ ਲੋਪੋਕੇ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਡਾ. ਬਲਬੀਰ ਸਿੰਘ ਵਲੋਂ ਅੱਜ ਪਿੰਡ ਕਾਲਵਾ ਵਿਖੇ ਇਲਾਕਾ ਵਾਸੀਆਂ ਨਾਲ ਮੁਲਾਕਾਤ ਕੀਤੀ ਗਈ ਅਗਲੀ ਖ਼ਬਰ ਸਬ-ਤਹਿਸੀਲ ਡੇਹਲੋਂ ਵਿਖੇ ਤਾਇਨਾਤ ਪਟਵਾਰੀ ਵਿਜੀਲੈਂਸ ਵਿਭਾਗ ਵਲੋਂ 15000 ਰੁਪਏ ਦੀ ਰਿਸ਼ਵਤ ਲੈਂਦਾ ਕਾਬੂ
Ad Position 24