11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਘਰ 'ਚੋਂ ਲੱਖਾਂ ਦੀ ਨਗਦੀ ਤੇ ਸੋਨੇ ਦੇ ਗਹਿਣੇ ਚੋਰੀ

ਕਟਾਰੀਆਂ (ਨਵਾਂਸ਼ਹਿਰ), 11 ਅਗਸਤ (ਪ੍ਰਮੀ ਸੰਧਵਾਂ) - ਨਵਾਂਸ਼ਹਿਰ ਦੇ ਪਿੰਡ ਸੰਧਵਾਂ ਵਿਖੇ ਬਲਵੀਰ ਸਿੰਘ ਸੰਧੂ ਦੇ ਘਰੋਂ ਲੱਖਾਂ ਦੀ ਨਗਦੀ ਤੇ ਸੋਨੇ ਦੇ ਗਹਿਣੇ ਚੋਰੀ ਹੋਣ ਦੀ ਖ਼ਬਰ ਹੈ। ਇਸ ਸੰਬੰਧੀ ਪੀੜਤ ਪਰਿਵਾਰ ਦੇ ਮੁਖੀ ਸੈਕਟਰੀ ਬਲਵੀਰ ਸਿੰਘ ਸੰਧੂ...

Ad Position 21
No active advertisement
ਅਜੀਤ ਡੈਸਕ 11-08-2026

ਕਟਾਰੀਆਂ (ਨਵਾਂਸ਼ਹਿਰ),  11 ਅਗਸਤ  (ਪ੍ਰਮੀ ਸੰਧਵਾਂ) - ਨਵਾਂਸ਼ਹਿਰ  ਦੇ ਪਿੰਡ  ਸੰਧਵਾਂ ਵਿਖੇ  ਬਲਵੀਰ ਸਿੰਘ ਸੰਧੂ ਦੇ ਘਰੋਂ ਲੱਖਾਂ ਦੀ ਨਗਦੀ ਤੇ ਸੋਨੇ ਦੇ ਗਹਿਣੇ  ਚੋਰੀ ਹੋਣ ਦੀ ਖ਼ਬਰ  ਹੈ। ਇਸ ਸੰਬੰਧੀ ਪੀੜਤ ਪਰਿਵਾਰ  ਦੇ ਮੁਖੀ ਸੈਕਟਰੀ ਬਲਵੀਰ ਸਿੰਘ ਸੰਧੂ ਨੇ ਦੱਸਿਆ  ਕਿ ਜਦੋ ਉਹ ਰੋਜ਼ਾਨਾ ਦੀ ਤਰਾ ਨਿਤਨੇਮ ਕਰਨ ਲਈ ਤੜਕੇ ਕਰੀਬ  ਤਿੰਨ ਵਜੇ ਉਠੇ ਤਾਂ ਘਰ ਦੀਆਂ ਅਲਮਾਰੀਆਂ ਦਾ ਖਿਲਰਿਆ ਸਮਾਨ ਦੇਖ ਕੇ ਹੈਰਾਨ  ਹੋ ਗਏ।  ਪੀੜਤ ਸੈਕਟਰੀ ਬਲਵੀਰ ਸਿੰਘ ਦੱਸਿਆ ਕਿ ਚੋਰ ਘਰ ਵਿਚ ਪਈਆ ਸੇਫਾਂ ਦੇ ਤਾਲੇ ਤੋੜ ਕੇ ਕਰੀਬ ਤਿੰਨ ਲੱਖ ਪਚੀ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਤੇ ਕਰੀਬ  ਢਾਈ  ਤੋਲੇ ਸੋਨਾ ਲੈ ਕੇ ਫ਼ਰਾਰ  ਹੋ ਚੁੱਕੇ ਸਨ।  ਸਰਪੰਚ ਡਾ.ਜਗਨ ਨਾਥ  ਹੀਰਾ,ਸਾਬਕਾ ਪੁਲਿਸ ਇੰਸਪੈਕਟਰ ਇਕਬਾਲ ਸਿੰਘ ਸੰਧਵਾਂ ,ਮਲਕੀਅਤ ਸਿੰਘ  ਸੰਧੂ  ਆਦਿ ਪਿੰਡ  ਵਾਸੀਆਂ   ਨੇ ਜ਼ਿਲ੍ਹਾ ਪ੍ਰਸ਼ਾਸਨ  ਤੋਂ ਮੰਗ  ਕੀਤੀ ਕਿ ਰਾਤ ਸਮੇਂ ਪੁਲਿਸ  ਦੀ ਗਸ਼ਤ ਵਧਾਈ ਜਾਵੇ।

Ad Position 22
No active advertisement
ਪਿਛਲੀ ਖ਼ਬਰ ਡੀ.ਆਈ.ਜੀ ਸੰਦੀਪ ਗੋਇਲ ਵਲੋਂ ਆਜ਼ਾਦੀ ਸਮਾਗਮ ਪ੍ਰਬੰਧਾਂ ਦਾ ਜਾਇਜ਼ਾ ਅਗਲੀ ਖ਼ਬਰ ਅਚਾਨਕ ਗੋਲੀ ਚੱਲਣ ਨਾਲ, ਲਾਇਸੈਂਸ ਰੀਨਿਊ ਕਰਵਾਉਣ ਆਇਆ ਵਿਅਕਤੀ ਖੁਦ ਜ਼ਖ਼ਮੀ
Ad Position 24