11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਰਾਹੁਲ ਗਾਂਧੀ ਨੂੰ ਚਰਚਾ ਲਈ ਤਿਆਰ ਰਹਿਣਾ ਚਾਹੀਦਾ ਹੈ, ਉਹ ਭੱਜ ਰਹੇ ਹਨ ਚਰਚਾ ਤੋਂ - ਸ਼ੋਭਾ ਕਰੰਦਲਾਜੇ (ਕੇਂਦਰੀ ਮੰਤਰੀ)

ਨਵੀਂ ਦਿੱਲੀ, 11 ਅਗਸਤ - ਐਨਡੀਏ ਦੇ ਸੰਸਦ ਮੈਂਬਰਾਂ ਨੇ ਵਿਰੋਧੀ ਧਿਰ ਵਿਰੁੱਧ ਤਖ਼ਤੀਆਂ ਲੈ ਕੇ ਸੰਸਦ ਦੇ ਮਕਰ ਦੁਆਰ ਵੱਲ ਰੋਸ ਮਾਰਚ ਕੱਢਿਆ।ਇਸ ਮੌਕੇ ਕੇਂਦਰੀ ਮੰਤਰੀ ਸ਼ੋਭਾ ਕਰੰਦਲਾਜੇ ਨੇ ਕਿਹਾ, "ਰਾਹੁਲ ਗਾਂਧੀ ਨੂੰ ਚਰਚਾ ਲਈ ਤਿਆਰ ਰਹਿਣਾ ਚਾਹੀਦਾ...

Ad Position 21
No active advertisement
ਅਜੀਤ ਡੈਸਕ 11-08-2026

ਨਵੀਂ ਦਿੱਲੀ, 11 ਅਗਸਤ - ਐਨਡੀਏ ਦੇ ਸੰਸਦ ਮੈਂਬਰਾਂ ਨੇ ਵਿਰੋਧੀ ਧਿਰ ਵਿਰੁੱਧ ਤਖ਼ਤੀਆਂ ਲੈ ਕੇ ਸੰਸਦ ਦੇ ਮਕਰ ਦੁਆਰ ਵੱਲ ਰੋਸ ਮਾਰਚ ਕੱਢਿਆ।ਇਸ ਮੌਕੇ ਕੇਂਦਰੀ ਮੰਤਰੀ ਸ਼ੋਭਾ ਕਰੰਦਲਾਜੇ ਨੇ ਕਿਹਾ, "ਰਾਹੁਲ ਗਾਂਧੀ ਨੂੰ ਚਰਚਾ ਲਈ ਤਿਆਰ ਰਹਿਣਾ ਚਾਹੀਦਾ ਹੈ। ਉਹ ਚਰਚਾ ਤੋਂ ਭੱਜ ਰਹੇ ਹਨ।"
ਭਾਜਪਾ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਕਿਹਾ, "ਵਿਰੋਧੀ ਧਿਰ ਨਹੀਂ ਚਾਹੁੰਦੀ ਕਿ ਮੌਨਸੂਨ ਇਜਲਾਸ ਚੱਲੇ। ਜਦੋਂ ਤੋਂ ਇਜਲਾਸ ਸ਼ੁਰੂ ਹੋਇਆ ਹੈ, ਵਿਰੋਧੀ ਧਿਰ ਗੋਲਪੋਸਟ ਹਿਲਾ ਰਹੀ ਹੈ। ਪਹਿਲਾਂ, ਵਿਰੋਧੀ ਧਿਰ ਨੇ ਕਿਹਾ ਕਿ ਨੀਟ 'ਤੇ ਚਰਚਾ ਹੋਣੀ ਚਾਹੀਦੀ ਹੈ - ਸਾਡੀ ਪਾਰਟੀ-ਐਨਡੀਏ ਨੇ ਫ਼ੈਸਲਾ ਕੀਤਾ ਕਿ ਚਰਚਾ ਹੋਵੇਗੀ। ਇਕ ਨਵਾਂ ਕਾਨੂੰਨ ਬਣਾਇਆ ਗਿਆ। ਉਸ ਤੋਂ ਬਾਅਦ, ਵਿਰੋਧੀ ਧਿਰ ਨੇ ਗੋਲਪੋਸਟ ਹਿਲਾ ਦਿੱਤੇ... ਜਦੋਂ ਗ੍ਰਹਿ ਮੰਤਰੀ ਨੇ ਇਸ ਵਿਸ਼ੇ ਨੂੰ ਪੂਰੀ ਤਿਆਰੀ ਅਤੇ ਤੱਥਾਂ ਨਾਲ ਪੇਸ਼ ਕਰਨ ਦਾ ਪ੍ਰਸਤਾਵ ਰੱਖਿਆ, ਤਾਂ ਰਾਹੁਲ ਗਾਂਧੀ ਸਦਨ ਤੋਂ ਭੱਜ ਗਏ।"

Ad Position 22
No active advertisement
ਪਿਛਲੀ ਖ਼ਬਰ ਗ੍ਰਹਿ ਮੰਤਰੀ ਬਿਲਕੁਲ ਵੀ ਸਦਨ ਵਿਚ ਆ ਕੇ ਇਕ ਬਿਆਨ ਦੇਣਾ ਨਹੀਂ ਚਾਹੁੰਦੇ - ਡਿੰਪਲ ਯਾਦਵ ਅਗਲੀ ਖ਼ਬਰ ਮੈਂ ਪਹਿਲੀ ਵਾਰ ਦੇਖਿਆ ਹੈ ਕਿ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ - ਪ੍ਰਿਅੰਕਾ ਗਾਂਧੀ ਵਾਡ...
Ad Position 24