ਕੋਲੰਬੀਆ, 11 ਅਗਸਤ- ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਵਿਚ ਬੀਤੀ ਰਾਤ ਆਏ 7.4 ਤੀਬਰਤਾ ਵਾਲੇ ਭੁਚਾਲ ਵਿਚ ਹੁਣ ਤੱਕ 132 ਲੋਕਾਂ ਦੀ ਮੌਤ ਹੋ ਗਈ ਹੈ ਤੇ 570 ਲੋਕ ਜ਼ਖਮੀ ਹੋਏ ਹਨ। ਅਧਿਕਾਰੀਆਂ ਅਨੁਸਾਰ ਦੇਸ਼ ਭਰ ਵਿਚ 86 ਇਮਾਰਤਾਂ ਢਹਿ ਗਈਆਂ, ਜਦੋਂ ਕਿ 1,500 ਤੋਂ ਵੱਧ ਘਰ ਨੁਕਸਾਨੇ ਗਏ। ਇਸ ਕਾਰਨ 18 ਸਿਹਤ ਕੇਂਦਰ ਅਤੇ 52 ਸਕੂਲ ਵੀ ਨੁਕਸਾਨੇ ਗਏ।
ਇਸ ਤੋਂ ਇਲਾਵਾ ਸੱਤ ਹਵਾਈ ਅੱਡਿਆਂ 'ਤੇ ਕੰਮ ਰੋਕ ਦਿੱਤਾ ਗਿਆ ਹੈ। ਪੰਜ ਸ਼ਹਿਰਾਂ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਰਾਸ਼ਟਰਪਤੀ ਨੇ ਰਾਹਤ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਲਈ ਇਕ ਐਮਰਜੈਂਸੀ ਕਮੇਟੀ ਬੁਲਾਈ ਹੈ।