ਨਵੀਂ ਦਿੱਲੀ, 10 ਅਗਸਤ - ਨੀਟ ਯੂਜੀ ਪੇਪਰ ਲੀਕ ਮਾਮਲੇ ਵਿਚ ਰਾਊਜ਼ ਐਵੇਨਿਊ ਅਦਾਲਤ ਨੇ ਚਾਰਜਸ਼ੀਟ ਦੇ ਨੋਟਿਸ 'ਤੇ ਹੁਕਮ ਮੁਲਤਵੀ ਕਰ ਦਿੱਤਾ। ਅਦਾਲਤ 12 ਅਗਸਤ ਨੂੰ ਨੋਟਿਸ 'ਤੇ ਹੁਕਮ ਸੁਣਾਏਗੀ। ਅਦਾਲਤ ਨੇ ਮੁਲਜ਼ਮਾਂ ਦੀ ਨਿਆਂਇਕ ਹਿਰਾਸਤ 12 ਅਗਸਤ ਤੱਕ ਵਧਾ ਦਿੱਤੀ ਹੈ। ਸਾਰੇ ਮੁਲਜ਼ਮ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੇਸ਼ ਹੋਏ। ਅਦਾਲਤ ਨੇ ਮੰਗੀਲਾਲ ਬਿਵਾਲ, ਵਿਕਾਸ ਬਿਵਾਲ ਅਤੇ ਦਿਨੇਸ਼ ਬਿਵਾਲ ਦੀ ਪੋਲੀਗ੍ਰਾਫ, ਬ੍ਰੇਨ ਮੈਪਿੰਗ ਅਤੇ ਲਾਈ ਡਿਟੈਕਟਰ ਟੈਸਟਾਂ ਲਈ ਨਿਰਦੇਸ਼ ਮੰਗਣ ਵਾਲੀ ਅਰਜ਼ੀ ਨੂੰ ਰੱਦ ਕਰ ਦਿੱਤਾ।