09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਮਨੁੱਖੀ ਜੀਵਨ ਲਈ ਬੇਹਦਗੁਣਕਾਰੀ ਬੂਟਿਆਂ ਦੇ ਖ਼ਜ਼ਾਨੇ ਦੀ ਦੇਖਭਾਲ ਕਰ ਰਿਹਾ ਵਾਤਾਵਰਣ ਪ੍ਰੇਮੀ

ਮਾਛੀਵਾੜਾ ਸਾਹਿਬ (ਲੁਧਿਆਣਾ), 9 ਅਗਸਤ (ਮਨੋਜ ਕੁਮਾਰ)- ਅੱਜ ਇਨਸਾਨ ਕੁਦਰਤ ਦੇ ਅਹਿਸਾਸ ਲਈ....

Ad Position 21
No active advertisement
ਅਜੀਤ ਡੈਸਕ 09-08-2026

ਮਾਛੀਵਾੜਾ ਸਾਹਿਬ (ਲੁਧਿਆਣਾ), 9 ਅਗਸਤ (ਮਨੋਜ ਕੁਮਾਰ)- ਅੱਜ ਇਨਸਾਨ ਕੁਦਰਤ ਦੇ ਅਹਿਸਾਸ ਲਈ ਪਤਾ ਨਹੀ ਕਿਹੜੇ ਉੱਚੇ ਪਹਾੜਾਂ ਤੇ ਧਾਰਮਿਕ ਥਾਵਾਂ ਤੇ ਮੱਥੇ ਰਗੜਦਾ ਫਿਰਦਾ ਹੈ ਪਰ ਕੁਦਰਤ ਦਾ ਅਸਲ ਅਹਿਸਾਸ ਉਨ੍ਹਾਂ ਗੁਣਕਾਰੀ ਪੌਦਿਆ ਵਿਚ ਵੀ ਸਹਿਜ ਹੀ ਨਜ਼ਰ ਆਉਂਦਾ ਹੈ ਜਿਸਨੂੰ ਉਹ ਆਪਣੇ ਆਸ ਪਾਸ ਹੀ ਲੱਭ ਸਕਦਾ ਹੈ। ਸ਼ਹਿਰ ਦੇ ਦੁਸ਼ਹਿਰਾ ਮੈਦਾਨ ਕੋਲ ਬਣੇ ਰਾਮ ਬਾਗ ਦਾ ਹੀ ਇਕ ਹਿੱਸਾ ਜਿਸ ਵਿਚ ਉਸਦੀ ਦੇਖਰੇਖ ਕਰ ਰਹੇ ਰਵਿੰਦਰ ਕੁਮਾਰ ਅਸਲ ਵਿਚ ਵਾਤਾਵਰਣ ਪ੍ਰੇਮੀ ਦਾ ਹੀ ਰੂਪ ਹਨ ਜਿਨ੍ਹਾਂ ਨੇ ਦੇਖਣ ਨੂੰ ਇਸ ਬਗੀਚੀ ਵਿਚ ਇਨਸਾਨੀ ਜ਼ਿੰਦਗੀ ਲਈ ਅਜਿਹੇ ਗੁਣਕਾਰੀ ਬੂਟੇ ਲਗਾਏ ਜਿਨ੍ਹਾਂ ਵਿਚ ਅੋਲੇ, ਅਸ਼ਵਰਗੰਧਾ, ਰੁਦਰਾਸ਼ਕ, ਹਾਰ ਸ਼ਿੰਗਾਰ ਤੇ ਸ਼ਵੰਜਨਾ ਸਮੇਤ ਕੇਲੇ ਤੇ ਪਪੀਤੇ ਦੇ ਦਰੱਖ਼ਤ ਸ਼ਾਮਿਲ ਹਨ ਜਿਨ੍ਹਾਂ ਨੂੰ ਅਕਸਰ ਕੁਦਰਤ ਦੇ ਚਰਨਾਂ ਵਿਚ ਚੜਾਉਣਾ ਵੀ ਸ਼ੁਭ ਮੰਨਿਆ ਜਾਦਾ ਹੈ।

ਇਸਦੇ ਨਾਲ ਹੀ ਬੇਲ ਪੱਤਰ ਦਾ ਉਹ ਮਹੱਤਵਪੂਰਨ ਦਰੱਖ਼ਤ ਜੋ ਸਾਵਣ ਦੇ ਮਹੀਨੇ ਦਾ ਪਵਿੱਤਰ ਪੑਤੀਕ ਹੈ ਉਹ ਵੀ ਇਸ ਬਗੀਚੀ ਦਾ ਇਕ ਹਿੱਸਾ ਹੈ। ਰਵਿੰਦਰ ਕੁਮਾਰ ਨੇ ਦੱਸਿਆ ਕਿ ਉਸਦੀ ਕੋਸ਼ਿਸ਼ ਹੈ ਕਿ ਉਹ ਇਨ੍ਹਾਂ ਗੁਣਕਾਰੀ ਬੂਟਿਆਂ ਨੂੰ ਹਰ ਘਰ ਦੀ ਫੁਲਵਾੜੀ ਤੱਕ ਪਹੁੰਚਾਵੇ।

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਪਾਰਟੀ ਵਲੋਂ ਭੁਪਿੰਦਰ ਸਿੰਘ ਘੁਮਾਣ (ਨਿੱਕਾ) ਨੂੰ ਬਣਾਇਆ ਜ਼ਿਲ੍ਹਾ ਯੂਥ ਵਿੰਗ ਦਾ... ਅਗਲੀ ਖ਼ਬਰ ਡਾ. ਸ਼ੇਰੋਂ, ਸ਼ਰਮਾ, ਬੁੱਗਰਾਂ, ਮਾੜੂ, ਜਖੇਪਲ ਅਤੇ ਭਮਾਬੱਦੀ ਬਣੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਮੀਤ ਪ੍ਰਧਾ...
Ad Position 24