ਕੈਲਗਰੀ, 8 ਅਗਸਤ (ਜਸਜੀਤ ਸਿੰਘ ਧਾਮੀ) - ਕੈਲਗਰੀ ਵਿਖੇ ਸੜਕ 'ਤੇ ਦਿਨ ਰਾਤ ਬੈਠੇ ਪਿਛਲੇ ਦਿਨਾਂ ਤੋਂ ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਅੱਜ ਪੰਜਾਬੀ ਮੀਡੀਆ ਨਾਲ ਪ੍ਰੈਸ ਕਾਨਫ਼ਰੰਸ ਵਿਚ ਆਪਣੇ ਦੁੱਖ ਰੋਦਿਆਂ ਕਿਹਾ ਕਿ ਸਾਡੀ ਤਾਂ ਹੁਣ ਕੋਈ ਬਾਂਹ ਫੜਨ ਵਾਲਾ ਵੀ ਨਹੀ ਹੈ, ਪਰ ਅਸੀਂ ਆਖਰੀ ਸਮੇਂ ਤੱਕ ਆਪਣੇ ਹੱਕ ਲਈ ਸਘੰਰਸ਼ ਜਾਰੀ ਰੱਖਾਗੇ। ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆ ਵਿਦਿਆਰਥੀ ਆਗੂ ਸਿਕੰਦਰ ਸਿੰਘ ਨੇ ਦੱਸਿਆ ਕਿ ਅੱਜ ਸਾਨੂੰ ਸਘੰਰਸ਼ ਕਰਦਿਆ ਪੂਰਾ ਇਕ ਮਹੀਨਾ ਹੋ ਗਿਆ ਹੈ। ਅਸੀ ਮੌਜੂਦਾ ਸੰਸਦ ਮੈਂਬਰ ਸੁੱਖ ਧਾਲੀਵਾਲ ਨੂੰ ਵੀ ਵੈਨਕੂਵਰ ਜਾ ਕੇ ਮਿਲ ਕੇ ਆਏ ਹਾਂ। ਕੈਲਗਰੀ ਵਿਚ ਮੌਜੂਦ 3 ਪੰਜਾਬੀ ਸੰਸਦ ਮੈਂਬਰ ਜੋ ਕਿ ਕੰਜ਼ਰਵੇਟਿਵ ਪਾਰਟੀ ਨਾਲ ਸੰਬੰਧਿਤ ਹਨ, ਉਨਾਂ ਨੂੰ ਵੀ ਮਿਲ ਕੇ ਸਹਿਯੋਗ ਲਈ ਮੰਗ ਕੀਤੀ ਹੈ। ਉਨਾਂ ਕਿਹਾ ਕਿ ਸਾਨੂੰ ਪੂਰੀ ਆਸ ਹੈ ਕਿ ਪ੍ਰਮਾਤਮਾ ਸਾਡੀ ਆਵਾਜ਼ ਜਰੂਰ ਸੁਣੇਗਾ। ਪਰ ਅਜੇ ਤੱਕ ਸਾਡੇ ਕਿਸੇ ਵੀ ਮਸਲੇ ਦਾ ਹੱਲ ਨਹੀ ਹੋਇਆ, ਸਾਡਾ ਸਾਰੇ ਵਿਦਿਆਰਥੀਆਂ ਦਾ ਇਕ ਹੀ ਮਸਲਾ ਹੈ। ਜਿਹੜੇ ਵੀ ਵਿਦਿਆਰਥੀ ਇਸ ਦੁੱਖ ਦੀ ਘੜੀ ਵਿਚੋ ਲੰਘ ਰਹੇ ਹਨ,ਸਾਰਿਆਂ ਦਾ ਇਕ ਹੀ ਕਾਲਜ ਸੀ। ਕਾਲਜ ਵਾਲਿਆਂ ਨੇ ਸਾਡੇ ਸਾਰਿਆਂ ਨਾਲ ਧੋਖਾ ਕੀਤਾ ਹੈ। ਨਿਆਂ ਵਾਸਤੇ ਵੋਟਾਂ ਵਾਲਿਆਂ ਦੇ ਸਹਿਯੋਗ ਦੀ ਬਹੁਤ ਲੋੜ ਹੈ। ਅਸੀ ਅਜੇ ਵੋਟਰ ਨਹੀ ਹਾਂ, ਪਰ ਸਪੋਰਟਰ ਜ਼ਰੂਰ ਹਾਂ। ਸਾਡੀ ਕਮਿਉiਨਟੀ ਨੂੰ ਬੇਨਤੀ ਹੈ ਕਿ ਸਾਡਾ ਸਹਿਯੋਗ ਜ਼ਰੂਰ ਦੇਣ। ਜੋ ਵੀ ਆਰਆਈਸੀਸੀ ਵਲੋ ਸਾਡੇ ਰੀਫਿਊਜ਼ਲ ਲੈਟਰ ਜਾਰੀ ਕੀਤੇ ਗਏ ਹਨ। ਸਾਰਿਆਂ ਉੱਤੇ ਇਕ ਹੀ ਰੀਜ਼ਨ ਲਿਖਿਆ ਹੋਇਆ ਹੈ। ਅਸੀ ਸਾਰੇ ਜਣੇ ਆਪਣੀ ਪੂਰੀ ਪੜ੍ਹਾਈ ਕਰ ਚੁੱਕੇ ਹਾਂ, ਪਰ ਹੁਣ ਸਾਨੂੰ ਦੱਸ ਰਹੇ ਹਨ ਕਿ ਤੁਹਾਡੇ ਕਰੈਡਿਟ ਪੂਰੇ ਨਹੀ ਹੋ ਰਹੇ। ਆਗੂ ਨੇ ਦੱਸਿਆ ਕਿ ਜੋ ਸਾਨੂੰ ਦਸਤਾਵੇਜ਼ ਪ੍ਰਾਪਤ ਹੋਏ ਹਨ, ਉਨਾਂ ਵਿਚ ਵੀ ਬਹੁਤ ਸਾਰੀਆ ਤਰੁੱਟੀਆਂ ਹਨ। ਉਨਾਂ ਕਿਹਾ ਕਿ ਐਤਵਾਰ 9 ਅਗਸਤ ਨੂੰ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਵੀ ਇਕੱਤਰਤਾ ਕੀਤੀ ਜਾ ਰਹੀ ਹੈ। ਉਸ ਵਿਚ ਵੱਧ-ਚੜ੍ਹ ਕੇ ਪਹੁੰਚਣ ਦੀ ਕਮਿਉਨਿਟੀ ਨੂੰ ਅਪੀਲ ਕਰਦੇ ਹਾਂ। ਇਥੇ ਦੱਸਣਾ ਬਣਦਾ ਹੈ ਕਿ ਇਹ ਵਿਦਿਆਰਥੀ 2022 ਤੋ ਲੈ ਕੇ 2024 ਤੱਕ ਕੈਲਗਰੀ ਵਿਚ ਇਕ ਨਿੱਜੀ ਕਾਲਜ ਵਿਚ ਦਾਖ਼ਲਾ ਲੈ ਕੇ ਆਪਣਾ ਭਵਿੱਖ ਬਣਾਉਣ ਵਾਸਤੇ ਪੜ੍ਹਨ ਲਈ ਆਏ ਸਨ। ਪਰ ਉਨਾਂ ਦੀ ਪੜ੍ਹਾਈ ਪੂਰੀ ਹੋਣ ਦੇ ਬਾਵਜੂਦ ਉਨਾਂ ਨੂੰ ਵਰਕ ਪਰਮਿਟ ਜਾਰੀ ਨਹੀ ਕੀਤੇ ਗਏ। ਜਦਕਿ ਉਨਾਂ ਕੋਲੋ ਪੜ੍ਹਾਈ ਦੇ ਤਕਰੀਬਨ 30 ਤੋ 32 ਹਜ਼ਾਰ ਡਾਲਰ ਫੀਸਾਂ ਲਈਆਂ ਗਈਆਂ ਹਨ।
ਤਾਜ਼ਾ ਖ਼ਬਰਾਂ
Free
ਕੈਲਗਰੀ ਵਿਖੇ ਸੜਕ 'ਤੇ ਬੈਠੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸੰਘਰਸ਼ ਜਾਰੀ
ਕੈਲਗਰੀ, 8 ਅਗਸਤ (ਜਸਜੀਤ ਸਿੰਘ ਧਾਮੀ) - ਕੈਲਗਰੀ ਵਿਖੇ ਸੜਕ 'ਤੇ ਦਿਨ ਰਾਤ ਬੈਠੇ ਪਿਛਲੇ ਦਿਨਾਂ ਤੋਂ ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਅੱਜ ਪੰਜਾਬੀ ਮੀਡੀਆ ਨਾਲ ਪ੍ਰੈਸ ਕਾਨਫ਼ਰੰਸ ਵਿਚ ਆਪਣੇ ਦੁੱਖ ਰੋਦਿਆਂ ਕਿਹਾ ਕਿ ਸਾਡੀ ਤਾਂ ਹੁਣ ਕੋਈ...
ਅਜੀਤ ਡੈਸਕ
08-08-2026