ਅਮਰਕੋਟ (ਤਰਨਤਾਰਨ), 8 ਅਗਸਤ (ਭੱਟੀ) - ਬੇਸ਼ਕ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਜਗਾੜੂ ਵਾਹਨਾਂ ਉੱਪਰ ਪਾਬੰਦੀ ਲਗਾਈ ਹੈ, ਪਰ ਇਸ ਦੇ ਬਾਵਜੂਦ ਤਰਨਤਾਰਨ ਅੰਦਰ ਜਾਗੜੂ ਵਾਹਨ ਸ਼ਰੇਆਮ ਚੱਲ ਰਹੇ ਹਨ, ਜਿਨ੍ਹਾਂ ਨਾਲ ਨਿੱਤ ਦਿਨ ਹਾਦਸੇ ਵਾਪਰ ਰਹੇ ਹਨ। ਇਸੇ ਤਰ੍ਹਾਂ ਦਾ ਹਾਦਸਾ ਖੇਮਕਰਨ ਅਮ੍ਰਿਤਸਰ ਮੁੱਖ ਮਾਰਗ 'ਤੇ ਪਿੰਡ ਅਲਗੋਂ ਹਵੇਲੀਆਂ ਨੇੜੇ ਵਾਪਰਿਆਂ ਜਿਥੇ ਕਿ ਇਕ ਇੱਟਾਂ ਢੋਹਣ ਵਾਲੇ ਟਰਾਲੇ ਨੇ ਦੋ ਨੌਜਵਾਨਾਂ ਨੂੰ ਦਰੜ ਦਿੱਤਾ। ਹਾਦਸੇ ਵਿਚ ਦੋਵਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਕਾਲਾ ਤੇ ਹੀਰਾ ਦੋਵੇਂ ਵਾਸੀ ਪਿੰਡ ਵਾੜਾ ਠੱਠੀ ਵਜੋਂ ਹੋਈ ਹੈ। ਪੁਲਿਸ ਚੌਕੀ ਵਲੋਂ ਜਾਂਚ ਕਰਕੇ ਕਾਰਵਾਈ ਅਮਲ 'ਚ ਲਿਆਂਦੀ ਜਾਂ ਰਹੀ ਹੈ।
ਤਾਜ਼ਾ ਖ਼ਬਰਾਂ
Free
ਟਰਾਲੇ ਵਲੋਂ ਦਰੜੇ ਜਾਣ 'ਤੇ 2 ਨੌਜਵਾਨਾਂ ਦੀ ਮੌਤ
ਅਮਰਕੋਟ (ਤਰਨਤਾਰਨ), 8 ਅਗਸਤ (ਭੱਟੀ) - ਬੇਸ਼ਕ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਜਗਾੜੂ ਵਾਹਨਾਂ ਉੱਪਰ ਪਾਬੰਦੀ ਲਗਾਈ ਹੈ, ਪਰ ਇਸ ਦੇ ਬਾਵਜੂਦ ਤਰਨਤਾਰਨ ਅੰਦਰ ਜਾਗੜੂ ਵਾਹਨ ਸ਼ਰੇਆਮ ਚੱਲ ਰਹੇ ਹਨ, ਜਿਨ੍ਹਾਂ ਨਾਲ...
ਅਜੀਤ ਡੈਸਕ
08-08-2026