06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਮਹਾਰਾਸ਼ਟਰ ਦੇ ਭਿਵੰਡੀ ’ਚ ਢਹੀ ਚਾਰ ਮੰਜ਼ਿਲਾਂ ਇਮਾਰਤ, 6 ਦੀ ਮੌਤ

ਮਹਾਰਾਸ਼ਟਰ, 31 ਜੁਲਾਈ- ਮਹਾਰਾਸ਼ਟਰ ਦੇ ਭਿਵੰਡੀ ਵਿਚ ਇਕ ਚਾਰ ਮੰਜ਼ਿਲਾ ਇਮਾਰਤ ਦਾ ਇਕ ਹਿੱਸਾ ਡਿੱਗਣ ਨਾਲ ਇਕ ਵੱਡਾ ਹਾਦਸਾ ਵਾਪਰਿਆ। ਅਧਿਕਾਰੀਆਂ ਅਨੁਸਾਰ ਇਸ ਹਾਦਸੇ....

Ad Position 21
No active advertisement
ਅਜੀਤ ਡੈਸਕ 31-07-2026

ਮਹਾਰਾਸ਼ਟਰ, 31 ਜੁਲਾਈ- ਮਹਾਰਾਸ਼ਟਰ ਦੇ ਭਿਵੰਡੀ ਵਿਚ ਇਕ ਚਾਰ ਮੰਜ਼ਿਲਾ ਇਮਾਰਤ ਦਾ ਇਕ ਹਿੱਸਾ ਡਿੱਗਣ ਨਾਲ ਇਕ ਵੱਡਾ ਹਾਦਸਾ ਵਾਪਰਿਆ। ਅਧਿਕਾਰੀਆਂ ਅਨੁਸਾਰ ਇਸ ਹਾਦਸੇ ਵਿਚ ਛੇ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਸੱਤ ਤੋਂ ਅੱਠ ਹੋਰ ਲੋਕਾਂ ਦੇ ਮਲਬੇ ਹੇਠ ਫਸਣ ਦਾ ਖਦਸ਼ਾ ਹੈ।

ਇਹ ਹਾਦਸਾ ਵੀਰਵਾਰ ਰਾਤ 11:30 ਵਜੇ ਦੇ ਕਰੀਬ ਪਾਵਰਲੂਮ ਕਸਬੇ ਬਾਲਾਜੀ ਨਗਰ ਵਿਚ ਕੋਹਿਨੂਰ ਇਮਾਰਤ ਵਿਚ ਵਾਪਰਿਆ। ਰਿਪੋਰਟਾਂ ਅਨੁਸਾਰ 30 ਜੁਲਾਈ ਦੀ ਰਾਤ ਨੂੰ ਇਮਾਰਤ ਥੋੜ੍ਹੀ ਝੁੱਕ ਗਈ ਸੀ। ਇਹ ਦੇਖ ਕੇ ਉੱਥੇ ਕੰਮ ਕਰਨ ਵਾਲੇ ਬਹੁਤ ਸਾਰੇ ਮਜ਼ਦੂਰ ਬਾਹਰ ਭੱਜ ਗਏ। ਉਸ ਸਮੇਂ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਹਾਦਸੇ ਸਮੇਂ ਜ਼ਿਆਦਾਤਰ ਲੋਕ ਬਾਹਰ ਸਨ।

ਇਮਾਰਤ ਢਹਿਣ ਤੋਂ ਬਚੇ ਇਕ ਵਿਅਕਤੀ ਨੇ ਦੱਸਿਆ ਕਿ ਨੇੜਲੀ ਇਮਾਰਤ ਦੇ ਥੰਮ੍ਹਾਂ 'ਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਅਸੀਂ ਰਾਤ ਦਾ ਖਾਣਾ ਖਾ ਕੇ ਸੌਂ ਗਏ ਸੀ ਤੇ ਇਮਾਰਤ ਢਹਿਣ ਦੀ ਆਵਾਜ਼ ਸੁ ਜਦੋਂ ਅਸੀਂ ਬਾਹਰ ਆਏ ਤਾਂ ਹਰ ਪਾਸੇ ਹਫੜਾ-ਦਫੜੀ ਸੀ। ਮੈਂ ਆਪਣੀ ਜਾਨ ਬਚਾਉਣ ਲਈ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਤੇ ਚੰਡੀਗੜ੍ਹ ’ਚ ਅੱਜ ਤੋਂ 3 ਅਗਸਤ ਤੱਕ ਭਾਰੀ ਮੀਂਹ ਦੀ ਸੰਭਾਵਨਾ ਅਗਲੀ ਖ਼ਬਰ ਪਾਕਿਸਤਾਨ ਦੀ ਕੋਲਾ ਖਾਣ ’ਚ ਵੱਡਾ ਧਮਾਕਾ, 32 ਮਜ਼ਦੂਰਾਂ ਦੀ ਮੌਤ
Ad Position 24
No active advertisement