06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਫੈਕਟਰੀ ’ਚ ਕੰਮ ਕਰਨ ਵਾਲਾਂ ਮਜ਼ਦੂਰ ਭੇਤਭਰੇ ਢੰਗ ’ਚ ਲਾਪਤਾ

ਮਾਛੀਵਾੜਾ ਸਾਹਿਬ (ਲੁਧਿਆਣਾ), 30 ਜੁਲਾਈ (ਰਾਜਦੀਪ ਸਿੰਘ ਅਲਬੇਲਾ) - ਮਾਛੀਵਾੜਾ-ਕੁਹਾੜਾ ਮਾਰਗ ’ਤੇ ਸਥਿਤ ਇਕ ਫੈਕਟਰੀ ਵਿਚ...

Ad Position 21
No active advertisement
ਅਜੀਤ ਡੈਸਕ 30-07-2026

ਮਾਛੀਵਾੜਾ ਸਾਹਿਬ (ਲੁਧਿਆਣਾ), 30 ਜੁਲਾਈ (ਰਾਜਦੀਪ ਸਿੰਘ ਅਲਬੇਲਾ)- ਮਾਛੀਵਾੜਾ-ਕੁਹਾੜਾ ਮਾਰਗ ’ਤੇ ਸਥਿਤ ਇਕ ਫੈਕਟਰੀ ਵਿਚ ਕੰਮ ਕਰਦਾ ਇਕ ਮਜ਼ਦੂਰ ਅਸ਼ੋਕ ਕੁਮਾਰ ਵਾਸੀ ਪਿੰਡ ਮਾਨਗੜ੍ਹ, ਥਾਣਾ ਕੂੰਮਕਲਾਂ ਭੇਤਭਰੇ ਢੰਗ ਨਾਲ ਲਾਪਤਾ ਹੈ ਅਤੇ ਉਸਦੇ ਪੁੱਤਰ ਨੇ ਕਿਹਾ ਕਿ ਉਸ ਨੂੰ ਕਿਸੇ ਨੇ ਅਗਵਾ ਕੀਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਲਾਪਤਾ ਹੋਏ ਅਸ਼ੋਕ ਕੁਮਾਰ ਦੇ ਪੁੱਤਰ ਨੀਰਜ ਕੁਮਾਰ ਨੇ ਦੱਸਿਆ ਕਿ ਉਸਦਾ ਪਿਤਾ ਕਰੀਬ 6 ਮਹੀਨੇ ਪਹਿਲਾਂ ਪੰਜਾਬ ਮਜ਼ਦੂਰੀ ਕਰਨ ਆਇਆ ਸੀ।

ਉਸਨੇ ਦੱਸਿਆ ਕਿ ਉਸਦਾ ਪਿਤਾ ਅਸ਼ੋਕ ਕੁਮਾਰ ਆਪਣੇ ਸਾਥੀ ਪ੍ਰਦੀਪ ਕੁਮਾਰ ਨਾਲ ਮਾਛੀਵਾੜਾ ਨੇੜ੍ਹੇ ਧਾਗਾ ਫੈਕਟਰੀ ਵਿਚ ਠੇਕੇਦਾਰ ਨਾਲ ਮਜ਼ਦੂਰੀ ਦਾ ਕੰਮ ਕਰ ਰਿਹਾ ਸੀ। ਲੰਘੀ 20 ਜੁਲਾਈ ਨੂੰ ਪ੍ਰਦੀਪ ਕੁਮਾਰ ਦਾ ਫੋਨ ਆਇਆ ਕਿ ਉਸਦਾ ਪਿਤਾ ਨਾ ਘਰ ਆਇਆ ਤੇ ਨਾ ਹੀ ਫੈਕਟਰੀ ਵਿਚ ਕੰਮ ਕਰਨ ਪੁੱਜ ਰਿਹਾ ਹੈ। ਨੀਰਜ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਸਨੇ ਕੂੰਮਕਲਾਂ ਥਾਣਾ ਵਿਖੇ ਆਪਣੇ ਪਿਤਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ।

ਇਸ ਦੌਰਾਨ ਉਸਨੂੰ ਆਪਣੇ ਪਿਤਾ ਦੇ ਫੋਨ ਤੋਂ ਕਾਲ ਆਈ ਅਤੇ ਵਿਅਕਤੀ ਨੇ ਕਿਹਾ ਕਿ ਜੇਕਰ ਆਪਣੇ ਪਿਤਾ ਨੂੰ ਵਾਪਸ ਚਾਹੁੰਦੇ ਹਨ ਤਾਂ 20 ਹਜ਼ਾਰ ਰੁਪਏ ਉਸਦੇ ਖਾਤੇ ਵਿਚ ਪਾਉਣ। ਨੀਰਜ ਕੁਮਾਰ ਨੇ ਦੱਸਿਆ ਕਿ ਉਸਨੇ 10 ਹਜ਼ਾਰ ਰੁਪਏ ਫੋਨ ਕਰਨ ਵਾਲੇ ਵਿਅਕਤੀ ਦੇ ਫੋਨ ਵਿਚ ਪਾ ਦਿੱਤੇ ਪਰ ਉਸਨੇ ਹੋਰ ਪੈਸਿਆਂ ਦੀ ਮੰਗ ਕੀਤੀ। ਕੂੰਮਕਲਾਂ ਪੁਲਿਸ ਵਲੋਂ ਇਹ ਮਾਮਲਾ ਮਾਛੀਵਾੜਾ ਪੁਲਿਸ ਥਾਣਾ ਅਧੀਨ ਕਹਿ ਕੇ ਸ਼ਿਕਾਇਤਕਰਤਾ ਨੂੰ ਭੇਜ ਦਿੱਤਾ।

ਨੀਰਜ ਕੁਮਾਰ ਨੇ ਦੱਸਿਆ ਕਿ ਉਸਨੇ ਇਸ ਸਬੰਧੀ ਸ਼ਿਕਾਇਤ ਅਤੇ ਸਾਰਾ ਮਾਮਲਾ ਪੁਲਿਸ ਥਾਣਾ ਦੇ ਧਿਆਨ ਵਿਚ ਲਿਆ ਦਿੱਤਾ ਹੈ ਅਤੇ ਉਸ ਦੇ ਪਿਤਾ ਦੇ ਮੋਬਾਇਲ ਨੰਬਰ ਤੋਂ ਫੋਨ ਕਰਨ ਵਾਲਾ ਵਿਅਕਤੀ ਅੱਜ ਵੀ ਉਸ ਕੋਲੋਂ ਹੋਰ ਫਿਰੌਤੀ ਦੀ ਮੰਗ ਕਰ ਰਿਹਾ ਹੈ। ਥਾਣਾ ਮੁਖੀ ਚਰਨਜੀਤ ਸਿੰਘ ਨੇ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਜਾਰੀ ਹੈ।

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਅਕਾਲੀ ਆਗੂ ਦੀ ਐਕਟਿਵਾ ਚੋਰੀ ਕਰਨ ਵਾਲੀ ਔਰਤ ਤੇ ਨੌਜਵਾਨ ਕਾਬੂ ਅਗਲੀ ਖ਼ਬਰ ਫ਼ਾਜ਼ਿਲਕਾ ਵਿਖੇ ਕਾਂਗਰਸ ਆਗੂਆਂ ਨੇ ਆਪਣੇ ਹੀ ਸਾਂਸਦ ਦਾ ਫ਼ੂਕਿਆ ਪੁੱਤਲਾ
Ad Position 24
No active advertisement