06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਤਪਾ ਪੁਲਿਸ ਦੀ ਵੱਡੀ ਕਾਰਵਾਈ, ਕਾਰ ਸਵਾਰ ਤਿੰਨ ਨਸ਼ਾ ਤਸਕਰ 1 ਕਿਲੋ ਅਫੀਮ ਸਣੇ ਕਾਬੂ

ਤਪਾ ਮੰਡੀ (ਬਰਨਾਲਾ), 30 ਜੁਲਾਈ (ਪ੍ਰਵੀਨ ਗਰਗ)- ਤਪਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ...

Ad Position 21
No active advertisement
ਅਜੀਤ ਡੈਸਕ 30-07-2026

ਤਪਾ ਮੰਡੀ (ਬਰਨਾਲਾ), 30 ਜੁਲਾਈ (ਪ੍ਰਵੀਨ ਗਰਗ)- ਤਪਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਪੁਲਿਸ ਨੇ ਕਾਰ ਸਵਾਰ ਤਿੰਨ ਨਸ਼ਾ ਤਸਕਰਾਂ ਨੂੰ 1 ਕਿਲੋ ਅਫੀਮ ਸਣੇ ਕਾਬੂ ਕੀਤਾ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ.ਐਸ.ਪੀ ਤਪਾ ਜਸਕਰਨ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਪੁਲਿਸ ਦੇ ਸਹਾਇਕ ਥਾਣੇਦਾਰ ਮਨਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਦੌਰਾਨ ਸ਼ੱਕੀ ਪਰਸਾ ਦੇ ਸਬੰਧੀ ਤਾਜੋਕੇ ਰੋਡ ਨੇੜੇ ਅਨਾਜ ਮੰਡੀ ਤਪਾ ਮੌਜੂਦ ਸੀ ਤਾਂ ਪਿੰਡ ਤਾਜੋਕੇ ਸਾਈਡ ਤੋਂ ਇਕ ਸਵਿਫਟ ਡਿਜਾਇਰ ਗੱਡੀ ਤੇਜ਼ ਰਫ਼ਤਾਰ ਨਾਲ ਤਪਾ ਨੂੰ ਆ ਰਹੀ ਸੀ, ਜਿਸ ਵਿਚ ਸਵਾਰ ਵਿਅਕਤੀਆ ਨੇ ਸਾਹਮਣੇ ਖੜੀ ਪੁਲਿਸ ਦੇਖ ਕੇ ਘਬਰਾਹਟ 'ਚ ਗੱਡੀ ਦੇ ਇਕਦਮ ਬਰੇਕ ਲਗਾ ਕੇ ਪਿੱਛੇ ਮੋੜਨ ਲੱਗੇ ਤਾਂ ਸ਼ੱਕ ਦੇ ਆਧਾਰ ਤੇ ਪੁਲਿਸ ਨੇ ਗੱਡੀ ਵਿਚ ਸਵਾਰ 03 ਵਿਅਕਤੀਆਂ ਨੂੰ ਕਾਬੂ ਕਰਕੇ ਨਾਂਅ ਪਤਾ ਪੁੱਛਿਆ ਤਾਂ ਉਨ੍ਹਾਂ ਆਪਣਾ ਨਾਂਅ ਨਰਿੰਦਰ ਬਿਸਨੋਈ ਪੁੱਤਰ ਮਨੀ ਰਾਮ ਬਿਸਨੋਈ ਵਾਸੀ ਘਟੂ ਜਿਲ੍ਹਾ ਬੀਕਾਨੇਰ (ਰਾਜਸਥਾਨ), ਗਨੇਸ਼ ਮੁੰਡੀਆ ਪੁੱਤਰ ਅਮੀ ਲਾਲ ਵਾਸੀ ਨੀਮਲਾ ਜਿਲ੍ਹਾ ਸਿਰਸਾ (ਹਰਿਆਣਾ) ਅਤੇ ਅੰਕਿਤ ਕੁਮਾਰ ਪੁੱਤਰ ਰਘੁਵੀਰ ਮਾਚਰਾ ਵਾਸੀ ਰਾਵਤਸਰ ਜਿਲ੍ਹਾ ਹਨੂੰਮਾਨਗੜ੍ਹ (ਰਾਜਸਥਾਨ) ਦੱਸਿਆ।

ਜਦੋਂ ਪੁਲਿਸ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ ਦੇ ਡੈਸ ਬੋਰਡ ਵਿਚੋਂ ਲਿਫਾਫੇ 'ਚ ਲਪੇਟੀ ਅਫੀਮ ਮਿਲੀ, ਜਿਸਦਾ ਵਜਨ ਕਰਨ ਤੇ ਉਹ 1 ਕਿਲੋਗ੍ਰਾਮ ਨਿਕਲੀ। ਫੜੇ ਗਏ ਮੁਲਜ਼ਮਾਂ ਖਿਲਾਫ਼ ਥਾਣਾ ਤਪਾ ’ਚ ਐੱਨ.ਡੀ.ਪੀ.ਐੱਸ. ਤਹਿਤ ਮਾਮਲਾ ਦਰਜ ਕਰਕੇ ਪੁੱਛਗਿੱਛ ਲਈ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਵਿਖੇ ਕਾਂਗਰਸ ਆਗੂਆਂ ਨੇ ਆਪਣੇ ਹੀ ਸਾਂਸਦ ਦਾ ਫ਼ੂਕਿਆ ਪੁੱਤਲਾ ਅਗਲੀ ਖ਼ਬਰ ਤਪਾ ਪੁਲਿਸ ਦੀ ਵੱਡੀ ਕਾਰਵਾਈ, ਕਾਰ ਸਵਾਰ ਤਿੰਨ ਨਸ਼ਾ ਤਸਕਰ 1 ਕਿਲੋ ਅਫੀਮ ਸਣੇ ਕਾਬੂ
Ad Position 24
No active advertisement