08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਪਿੰਡ ਜਸਰਾਊਰ ਦੇ ਕਾਂਗਰਸ ਪਾਰਟੀ ਨਾਲ ਸਬੰਧਤ ਸਰਪੰਚ ਮੁੜ ਗਿਣਤੀ ’ਚ ਜੇਤੂ ਐਲਾਨੇ

ਰਾਮ ਤੀਰਥ (ਅੰਮ੍ਰਿਤਸਰ), 30 ਜੁਲਾਈ (ਧਰਵਿੰਦਰ ਸਿੰਘ ਔਲਖ)- ਨਗਰ ਪੰਚਾਇਤ ਰਾਜਾਸਾਂਸੀ ਦੇ ਦਫ਼ਤਰ...

Ad Position 21
No active advertisement
ਅਜੀਤ ਡੈਸਕ 30-07-2026

ਰਾਮ ਤੀਰਥ (ਅੰਮ੍ਰਿਤਸਰ), 30 ਜੁਲਾਈ (ਧਰਵਿੰਦਰ ਸਿੰਘ ਔਲਖ)- ਨਗਰ ਪੰਚਾਇਤ ਰਾਜਾਸਾਂਸੀ ਦੇ ਦਫ਼ਤਰ ਵਿਖੇ ਪਿੰਡ ਜਸਰਾਊਰ ਦੇ ਸਰਪੰਚ ਦੀ ਕਰਵਾਈ ਗਈ ਮੁੜ ਗਿਣਤੀ ਦੌਰਾਨ ਕਾਂਗਰਸ ਪਾਰਟੀ ਨਾਲ ਸਬੰਧਿਤ ਪਹਿਲਾਂ ਚੁਣੇ ਗਏ ਸਰਪੰਚ ਕੰਵਲਜੀਤ ਸਿੰਘ ਨੂੰ ਮੁੜ 5 ਵੋਟਾਂ ਦੇ ਫ਼ਰਕ ਨਾਲ ਜੇਤੂ ਐਲਾਨਿਆ ਗਿਆ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਮਸ਼ੇਰ ਸਿੰਘ ਨੂੰ ਮੁੜ ਗਿਣਤੀ ਵਿਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ।

ਜ਼ਿਕਰਯੋਗ ਹੈ ਕਿ ਸਰਪੰਚੀ ਦੀ ਪਹਿਲੀ ਗਿਣਤੀ ਦੌਰਾਨ ਕੰਵਲਜੀਤ ਸਿੰਘ ਨੇ 12 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ। ਮੁੜ ਗਿਣਤੀ ਤੋਂ ਬਾਅਦ ਵੀ ਉਨ੍ਹਾਂ ਦੀ ਜਿੱਤ ਬਰਕਰਾਰ ਰਹੀ ਅਤੇ ਉਨ੍ਹਾਂ ਨੂੰ 5 ਵੋਟਾਂ ਦੇ ਫ਼ਰਕ ਨਾਲ ਜੇਤੂ ਐਲਾਨਿਆ ਗਿਆ।

ਮੁੜ ਗਿਣਤੀ ਦੌਰਾਨ ਐੱਸ.ਡੀ.ਐੱਮ. ਮਨਬੀਰ ਸਿੰਘ ਢਿੱਲੋਂ, ਡੀ.ਐੱਸ.ਪੀ. ਕਪਿਲ ਕੌਸ਼ਲ ਅਤੇ ਐੱਸ.ਐੱਚ.ਓ. ਰਾਜਾਸਾਂਸੀ ਗੁਰਪ੍ਰੀਤ ਸਿੰਘ ਪੁਲਿਸ ਫੋਰਸ ਸਮੇਤ ਹਾਜ਼ਰ ਸਨ। ਇਸ ਮੌਕੇ ਕਾਂਗਰਸ ਪਾਰਟੀ ਦੇ ਆਗੂ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਾਵੇਂ ਧੱਕੇਸ਼ਾਹੀ ਰਾਹੀਂ ਚੋਣ ਨਤੀਜਾ ਆਪਣੇ ਹੱਕ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਮੁੜ ਗਿਣਤੀ ਵਿੱਚ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਆਖ਼ਰ ਸੱਚਾਈ ਦੀ ਜਿੱਤ ਹੋਈ ਹੈ।

Ad Position 22
No active advertisement
ਪਿਛਲੀ ਖ਼ਬਰ ਪਿੰਡ ਪੱਧਰੀ ਤੋਂ ‘ਆਪ’ ਦੇ ਮੈਂਬਰ ਪੰਚਾਇਤ ਮੁੜ ਜੇਤੂ ਐਲਾਨੇ ਅਗਲੀ ਖ਼ਬਰ ਮੁਕੰਮਲ ਬੰਦ ਰਿਹਾ ਬਲਾਚੌਰ
Ad Position 24