ਝੋਨੇ ਦੀ ਖਰੀਦ ਬੰਦ ਕਰਨ ਖਿਲਾਫ਼ ਕਿਸਾਨਾਂ ਨੇ ਰੋਸ ਪ੍ਰਗਟਾਇਆ
ਮੰਡੀ ਲੱਖੇਵਾਲੀ, 9 ਨਵੰਬਰ (ਮਿਲਖ ਰਾਜ)-ਨਜ਼ਦੀਕੀ ਪਿੰਡ ਬਾਮ ਦੇ ਸਮੁੱਚੇ ਕਿਸਾਨਾਂ ਨੇ ਖਰੀਦ ਕੇਂਦਰ ਬਾਮ ਵਿਖੇ ਇਕੱਠੇ ਹੋ ਕੇ ਪੰਜਾਬ ਸਰਕਾਰ, ਖਰੀਦ ਏਜੰਸੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟਾਇਆ ਅਤੇ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਸਵੇਰ ਤੱਕ ਖਰੀਦ ਚਾਲੂ ਨਾ ਕੀਤੀ ਤਾਂ ਉਹ ਅਬੋਹਰ-ਸ੍ਰੀ ਮੁਕਤਸਰ ਸਾਹਿਬ ਮੁੱਖ ਮਾਰਗ ਜਾਮ ਕਰਨਗੇ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਇਕਾਈ ਜਨਰਲ ਸਕੱਤਰ ਵਰਸ਼ਦੀਪ ਸਿੰਘ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਇਕਾਈ ਪ੍ਰਧਾਨ ਰਮਨਦੀਪ ਸਿੰਘ ਮਾਨ, ਭਾਰਤੀ ਜਨਤਾ ਪਾਰਟੀ ਕਿਸਾਨ ਸੈੱਲ ਦੇ ਵਾਈਸ ਪ੍ਰਧਾਨ ਗੁਰਲਾਲ ਸਿੰਘ ਲਾਲੀ, ਸਾਬਕਾ ਸਰਪੰਚ ਤੇ ਅਕਾਲੀ ਆਗੂ ਸ਼ੇਰਬਾਜ ਸਿੰਘ, ਸਾਬਕਾ ਸਰਪੰਚ ਤੇ ਕਾਂਗਰਸੀ ਆਗੂ ਤਰਲੋਚਨ ਸਿੰਘ, ਕਿਸਾਨ ਸੈੱਲ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਚਰਨਦੀਪ ਸਿੰਘ ਬਾਮ, ਕੋਆਪ੍ਰਟਿਕ ਸੁਸਾਇਟੀ ਦੇ ਸਾਬਕਾ ਪ੍ਰਧਾਨ ਨਾਇਬ ਸਿੰਘ ਨੇ ਦੱਸਿਆ ਕਿ ਇਸ ਖਰੀਦ ਕੇਂਦਰ ਤੇ ਪਨਗਰੇਨ ਖਰੀਦ ਏਜੰਸੀ ਖਰੀਦ ਕਰ ਰਹੀ ਹੈ ਪ੍ਰੰਤੂ ਖਰੀਦ ਸ਼ੁਰੂ ਕਰਨ ਦੇ ਸਿਰਫ਼ 12 ਦਿਨ ਖਰੀਦ ਕਰਨ ਤੋਂ ਬਾਅਦ ਅੱਜ 15 ਦਿਨ ਹੋ ਗਏ ਹਨ, ਖਰੀਦ ਕੇਂਦਰ ਬੰਦ ਪਿਆ ਹੈ।
ਪ
ਪਿੰਡ ਬਾਮ ਦੇ ਖਰੀਦ ਕੇਂਦਰ ਵਿਖੇ ਸਰਕਾਰ ਤੇ ਖਰੀਦ ਏਜੰਸੀਆਂ ਖਿਲਾਫ਼ ਕਿਸਾਨ ਰੋਸ ਪ੍ਰਗਟ ਕਰਦੇ ਹੋਏ। ਤਸਵੀਰ : ਮਿਲਖ ਰਾਜ
10-11-2026
ਮੰਡੀ ਲੱਖੇਵਾਲੀ, 9 ਨਵੰਬਰ (ਮਿਲਖ ਰਾਜ)-ਨਜ਼ਦੀਕੀ ਪਿੰਡ ਬਾਮ ਦੇ ਸਮੁੱਚੇ ਕਿਸਾਨਾਂ ਨੇ ਖਰੀਦ ਕੇਂਦਰ ਬਾਮ ਵਿਖੇ ਇਕੱਠੇ ਹੋ ਕੇ ਪੰਜਾਬ ਸਰਕਾਰ, ਖਰੀਦ ਏਜੰਸੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟਾਇਆ ਅਤੇ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਸਵੇਰ ਤੱਕ ਖਰੀਦ ਚਾਲੂ ਨਾ ਕੀਤੀ ਤਾਂ ਉਹ ਅਬੋਹਰ-ਸ੍ਰੀ ਮੁਕਤਸਰ ਸਾਹਿਬ ਮੁੱਖ ਮਾਰਗ ਜਾਮ ਕਰਨਗੇ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਇਕਾਈ ਜਨਰਲ ਸਕੱਤਰ ਵਰਸ਼ਦੀਪ ਸਿੰਘ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਇਕਾਈ ਪ੍ਰਧਾਨ ਰਮਨਦੀਪ ਸਿੰਘ ਮਾਨ, ਭਾਰਤੀ ਜਨਤਾ ਪਾਰਟੀ ਕਿਸਾਨ ਸੈੱਲ ਦੇ ਵਾਈਸ ਪ੍ਰਧਾਨ ਗੁਰਲਾਲ ਸਿੰਘ ਲਾਲੀ, ਸਾਬਕਾ ਸਰਪੰਚ ਤੇ ਅਕਾਲੀ ਆਗੂ ਸ਼ੇਰਬਾਜ ਸਿੰਘ, ਸਾਬਕਾ ਸਰਪੰਚ ਤੇ ਕਾਂਗਰਸੀ ਆਗੂ ਤਰਲੋਚਨ ਸਿੰਘ, ਕਿਸਾਨ ਸੈੱਲ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਚਰਨਦੀਪ ਸਿੰਘ ਬਾਮ, ਕੋਆਪ੍ਰਟਿਕ ਸੁਸਾਇਟੀ ਦੇ ਸਾਬਕਾ ਪ੍ਰਧਾਨ ਨਾਇਬ ਸਿੰਘ ਨੇ ਦੱਸਿਆ ਕਿ ਇਸ ਖਰੀਦ ਕੇਂਦਰ ਤੇ ਪਨਗਰੇਨ ਖਰੀਦ ਏਜੰਸੀ ਖਰੀਦ ਕਰ ਰਹੀ ਹੈ ਪ੍ਰੰਤੂ ਖਰੀਦ ਸ਼ੁਰੂ ਕਰਨ ਦੇ ਸਿਰਫ਼ 12 ਦਿਨ ਖਰੀਦ ਕਰਨ ਤੋਂ ਬਾਅਦ ਅੱਜ 15 ਦਿਨ ਹੋ ਗਏ ਹਨ, ਖਰੀਦ ਕੇਂਦਰ ਬੰਦ ਪਿਆ ਹੈ। ਸਬੰਧਿਤ ਖਰੀਦ ਇੰਸਪੈਕਟਰ ਨੇ ਨਾ ਤਾਂ ਇੱਥੇ ਗੇੜਾ ਮਾਰਿਆ ਅਤੇ ਨਾ ਹੀ ਕਿਸੇ ਦਾ ਫ਼ੋਨ ਚੁੱਕ ਰਿਹਾ ਹੈ। ਹੋਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਵੀ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਮਜਬੂਰ ਹੋ ਕੇ ਭਲਕੇ ਮੁੱਖ ਮਾਰਗ ਜਾਮ ਕਰਨਾ ਪਵੇਗਾ। ਕਿਸਾਨਾਂ ਨੇ ਦੱਸਿਆ ਕਿ ਕਿਸੇ ਸਮੇਂ ਨਰਮਾ ਉਤਪਾਦਨ ਵਿਚ ਸਿਰੇ ਦਾ ਖੁਸ਼ਹਾਲ ਰਿਹਾ ਇਹ ਪਿੰਡ ਪਿਛਲੇ 20 ਸਾਲਾਂ ਤੋਂ ਸੇਮ ਦੀ ਮਾਰ ਝੱਲ ਰਿਹਾ ਹੈ ਅਤੇ ਹਰ ਸਾਲ ਕੁਦਰਤੀ ਕਰੋਪੀਆਂ ਦਾ ਸ਼ਿਕਾਰ ਹੋ ਰਿਹਾ ਹੈ। ਇਸ ਵਾਰ ਵੀ ਪਹਿਲਾਂ ਕਣਕ ਦੀ ਫ਼ਸਲ ਗੜੇਮਾਰੀ ਦਾ ਸ਼ਿਕਾਰ ਹੋਈ ਤੇ ਹੁਣ ਝੋਨੇ ਤੋਂ ਕੁਝ ਆਸਾਂ ਸਨ, ਜਿਨ੍ਹਾਂ ਨਾਲ ਕਿਸਾਨਾਂ ਨੇ ਆਪਣੀ ਕਬੀਲਦਾਰੀ ਸਮੇਤ ਅਗਲੀ ਫ਼ਸਲ ਦੀ ਬਿਜਾਈ ਵੀ ਕਰਨੀ ਹੈ ਪ੍ਰੰਤੂ ਇਸ ਫ਼ਸਲ ’ਤੇ ਵੀ ਖਰੀਦ ਏਜੰਸੀਆਂ ਦੀ ਮਾਰ ਪੈ ਰਹੀ ਹੈ। ਕਿਸਾਨ ਵਿਚਾਰੇ ਪਿਛਲੇ 15-20 ਦਿਨਾਂ ਤੋਂ ਮੰਡੀ ਦੀ ਧੂੜ ਫੱਕ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਦਾਅਵਾ ਕਰਦੇ ਨਹੀਂ ਥੱਕਦੇ ਸਨ ਕਿ ਕਿਸਾਨ ਹੁਣ ਹਰੇਕ ਦੀਵਾਲੀ ਆਪਣੇ ਘਰ ਪਰਿਵਾਰ ਨਾਲ ਮਨਾਇਆ ਕਰਨਗੇ ਪ੍ਰੰਤੂ ਇੱਥੇ ਤਾਂ ਕਿਸਾਨ ਪਿਛਲੇ 20 ਦਿਨਾਂ ਤੋਂ ਮੰਡੀ ਵਿਚ ਰੁਲ ਰਹੇ ਹਨ। ਇਸ ਵਾਰ ਦੀਵਾਲੀ ਦੌਰਾਨ ਵੀ ਕਿਸਾਨ ਮੰਡੀ ਵਿਚ ਹੀ ਫ਼ਸੇ ਰਹੇ। ਇਸ ਸਬੰਧੀ ਸਬੰਧਿਤ ਖਰੀਦ ਏਜੰਸੀ ਦੇ ਇੰਸਪੈਕਟਰ ਸਮੇਤ ਐਸ. ਡੀ.ਐਮ. ਮਲੋਟ, ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ, ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਕਿਸੇ ਨੇ ਵੀ ਪੱਤਰਕਾਰਾਂ ਦਾ ਫ਼ੋਨ ਚੁੱਕਣਾ ਜ਼ਰੂਰੀ ਨਹੀਂ ਸਮਝਿਆ। ਸਿਰਫ਼ ਐਡੀਸ਼ਨਲ ਜ਼ਿਲ੍ਹਾ ਖੁਰਾਕ ਸਪਲਾਈ ਅਫ਼ਸਰ ਸਿਮਰਨਜੀਤ ਸਿੰਘ ਨਾਲ ਗੱਲ ਹੋਈ ਤਾਂ ਉਨ੍ਹਾਂ ਆਖਿਆ ਕਿ ਸਰਕਾਰ ਦਾ ਝੋਨਾ ਖਰੀਦਣ ਦਾ ਟੀਚਾ ਪੂਰਾ ਹੋਣ ਤੋਂ ਬਾਅਦ ਇਕ ਵਾਰ ਖਰੀਦ ’ਤੇ ਰੋਕ ਲਗਾਉਣ ਨੂੰ ਕਿਹਾ ਗਿਆ ਹੈ, ਨਵੇਂ ਹੁਕਮ ਆਉਣ ’ਤੇ ਹੀ ਦੁਬਾਰਾ ਖਰੀਦ ਚਾਲੂ ਹੋਵੇਗੀ। ਇਸ ਮੌਕੇ ਪ੍ਰਵਾਸੀ ਮਜ਼ਦੂਰਾਂ ਨੇ ਵੀ ਸਰਕਾਰ ਨੂੰ ਗੁਹਾਰ ਲਗਾਈ ਕਿ ਖਰੀਦ ਚਾਲੂ ਕਰਵਾਈ ਜਾਵੇ ਤਾਂ ਜੋ ਉਹ ਵੀ ਕਮਾਈ ਕਰਕੇ ਆਪਣੇ ਬੱਚਿਆਂ ਲਈ ਕੁਝ ਰਕਮ ਆਪਣੇ ਘਰਾਂ ਨੂੰ ਭੇਜ ਸਕਣ। ਇਸ ਮੌਕੇ ਰਾਣਾ ਪ੍ਰਤਾਪ ਸਿੰਘ, ਗੁਰਕਰਨ ਸਿੰਘ, ਮਨਜੀਤ ਸਿੰਘ, ਕਮਲਜੀਤ ਸਿੰਘ, ਦਿਲਬਾਗ ਸਿੰਘ, ਸੁਖਮਨਦੀਪ ਸਿੰਘ, ਕਰਮਜੀਤ ਸਿੰਘ, ਪੱਪੀ ਮਾਨ, ਪਾਲਾ ਸੇਠ, ਬੱਬੂ ਮਾਨ ਗੁਰਦੇਵ ਸਿੰਘ, ਸੁਖਦੇਵ ਸਿੰਘ, ਭਿੰਡਰ ਸਿੰਘ, ਸੁਖਜਿੰਦਰ ਸਿੰਘ ਆਦਿ ਕਿਸਾਨ ਵੀ ਹਾਜ਼ਰ ਸਨ।