08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਮੀਨੂ ਬਰਾੜ ਦੀ ਦਾਦੀ ਦੇ ਦਿਹਾਂਤ ’ਤੇ ਅਭੈ ਚੌਟਾਲਾ ਤੇ ਕਾਂਤਾ ਚੌਟਾਲਾ ਦੁੱਖ ਸਾਂਝਾ ਕਰਨ ਪੁੱਜੇ

ਮੰਡੀ ਕਿੱਲਿਆਂਵਾਲੀ, 9 ਨਵੰਬਰ (ਇਕਬਾਲ ਸਿੰਘ ਸ਼ਾਂਤ)-ਸੀਨੀਅਰ ਅਕਾਲੀ ਆਗੂ ਮਨਿੰਦਰਪਾਲ ਸਿੰਘ ਬਰਾੜ ‘ਮੀਨੂ ਫੱਤਾਕੇੜਾ’ ਦੀ ਦਾਦੀ ਮਾਤਾ ਰਾਜਿੰਦਰ ਕੌਰ (93) ਦਾ ਬੀਤੇ ਕੱਲ੍ਹ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਇੰਡੀਅਨ ਨੈਸ਼ਨਲ ਲੋਕ ਦਲ ਦੇ ਕੌਮੀ ਪ੍ਰਧਾਨ ਅਭੈ ਸਿੰਘ ਚੌਟਾਲਾ ਅਤੇ ਉਨ੍ਹਾਂ ਧਰਮ ਪਤਨੀ ਕਾਂਤਾ ਚੌਟਾਲਾ ਨੇ ਫ਼ੱਤਾਕੇਰਾ ਨਿਵਾਸ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Ad Position 21
No active advertisement
ਅਜੀਤ ਡੈਸਕ 10-11-2026
ਮੰਡੀ ਕਿੱਲਿਆਂਵਾਲੀ, 9 ਨਵੰਬਰ (ਇਕਬਾਲ ਸਿੰਘ ਸ਼ਾਂਤ)-ਸੀਨੀਅਰ ਅਕਾਲੀ ਆਗੂ ਮਨਿੰਦਰਪਾਲ ਸਿੰਘ ਬਰਾੜ ‘ਮੀਨੂ ਫੱਤਾਕੇੜਾ’ ਦੀ ਦਾਦੀ ਮਾਤਾ ਰਾਜਿੰਦਰ ਕੌਰ (93) ਦਾ ਬੀਤੇ ਕੱਲ੍ਹ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਇੰਡੀਅਨ ਨੈਸ਼ਨਲ ਲੋਕ ਦਲ ਦੇ ਕੌਮੀ ਪ੍ਰਧਾਨ ਅਭੈ ਸਿੰਘ ਚੌਟਾਲਾ ਅਤੇ ਉਨ੍ਹਾਂ ਧਰਮ ਪਤਨੀ ਕਾਂਤਾ ਚੌਟਾਲਾ ਨੇ ਫ਼ੱਤਾਕੇਰਾ ਨਿਵਾਸ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਅਭੈ ਸਿੰਘ ਚੌਟਾਲਾ ਨੇ ਲੰਬੀ ਹਲਕੇ ਦੇ ਪਿੰਡ ਫ਼ੱਤਾਕੇਰਾ ਵਿਖੇ ਪੁੱਜ ਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਮੀਨੂ ਬਰਾੜ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਮਾਤਾ ਜੀ ਵਲੋਂ ਮਿਲਿਆ ਸਨੇਹ ਅਤੇ ਅਸ਼ੀਰਵਾਦ ਹਮੇਸ਼ਾ ਯਾਦਾਂ ਵਿਚ ਜਿਉਂਦਾ ਰਹੇਗਾ। ਉਨ੍ਹਾਂ ਦਾ ਵਿਛੋੜਾ ਬਰਾੜ ਪਰਿਵਾਰ ਦੇ ਨਾਲ-ਨਾਲ ਚੌਟਾਲਾ ਪਰਿਵਾਰ ਲਈ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਕਾਬਿਲੇਗੌਰ ਹੈ ਕਿ ਮਾਤਾ ਰਾਜਿੰਦਰ ਕੌਰ 93 ਸਾਲ ਦੀ ਉਮਰ ਦੇ ਬਾਵਜੂਦ ਆਪਣੇ ਰੋਜ਼ਾਨਾ ਦੇ ਕੰਮ ਖੁਦ ਕਰਨ ਦੇ ਸਮਰੱਥ ਸਨ ਅਤੇ ਲਗਪਗ ਤੰਦਰੁਸਤ ਜੀਵਨ ਬਤੀਤ ਕਰ ਰਹੇ ਸਨ। ਉਨ੍ਹਾਂ ਦੇ ਦਿਹਾਂਤ ਨਾਲ ਪਰਿਵਾਰ ਅਤੇ ਮੀਨੂ ਫੱਤਾਕੇਰਾ ਵਿਚ ਸੋਗ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਮਾਤਾ ਰਾਜਿੰਦਰ ਕੌਰ, ਮਰਹੂਮ ਅਜੀਤ ਸਿੰਘ ਬਰਾੜ ਦੀ ਮਾਤਾ ਸਨ। ਅਜੀਤ ਸਿੰਘ ਬਰਾੜ, ਅਭੈ ਸਿੰਘ ਚੌਟਾਲਾ ਦੇ ਬੇਹੱਦ ਕਰੀਬੀ ਮਿੱਤਰ ਰਹੇ ਸਨ। ਮਾਤਾ ਰਾਜਿੰਦਰ ਕੌਰ ਦੇ ਦਿਹਾਂਤ ’ਤੇ ਦੁੱਖ ਪ੍ਰਗਟਾਉਣ ਪੁੱਜਣ ਵਾਲਿਆਂ ਵਿਚ ਡੱਬਵਾਲੀ ਦੇ ਇਨੈਲੋ ਵਿਧਾਇਕ ਆਦਿੱਤਿਆ ਦੇਵੀਲਾਲ, ਸੀਨੀਅਰ ਇਨੈਲੋ ਆਗੂ ਸੰਦੀਪ ਚੌਧਰੀ, ਸਾਬਕਾ ਵਿਧਾਇਕ ਡਾ. ਸੀਤਾਰਾਮ ਕਾਲਾਂਵਾਲੀ, ਸਾਬਕਾ ਵਿਧਾਇਕ ਬਲਕੌਰ ਸਿੰਘ ਕਾਲਾਂਵਾਲੀ, ਜ਼ਿਲ੍ਹਾ ਪ੍ਰੀਸ਼ਦ ਸਿਰਸਾ ਦੇ ਚੇਅਰਮੈਨ ਕਰਨ ਸਿੰਘ ਚੌਟਾਲਾ, ਸਾਬਕਾ ਚੇਅਰਮੈਨ ਗੁਰਬਖਸ਼ੀਸ਼ ਸਿੰਘ ਮਿੱਡੂਖੇੜਾ, ਸੀਨੀਅਰ ਯੂਥ ਅਕਾਲੀ ਆਗੂ ਜਿੰਮੀ ਮਹਿਣਾ, ਗੋਵਿੰਦਰ ਸਿੰਘ, ਯਾਦੀ ਮਿੱਡੂਖੇੜਾ, ਗੀਕੂ ਚੇਅਰਮੈਨ, ਅਜੈਪਾਲ ਸਿੰਘ ਕੁਲਾਰ, ਦਿਲਸ਼ਾਦ ਸੰਧੂ, ਭੁਪਿੰਦਰ ਸਿੰਘ ਮਿੱਡੂਖੇੜਾ, ਨਗਰ ਕੌਂਸਲ ਡੱਬਵਾਲੀ ਦੇ ਚੇਅਰਮੈਨ ਟੇਕ ਚੰਦ ਛਾਬੜਾ, ਉਪ ਚੇਅਰਮੈਨ ਅਮਨਦੀਪ ਬਾਂਸਲ, ਲਵਲੀ ਮਹਿਤਾ, ਸਾਬਕਾ ਕੌਂਸਲਰ ਪਵਨ ਬਾਂਸਲ ਅਤੇ ਸੰਜੀਵ ਕੁਮਾਰ ਡੱਬੂ ਸਮੇਤ ਕਈ ਪਤਵੰਤੇ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਬਲਦੇਵ ਕੁਮਾਰ ਲਾਲੀ ਗਗਨੇਜਾ ਜੈਨ ਐਡਵਰਡਗੰਜ ਵੈੱਲਫ਼ੇਅਰ ਐਸੋਸੀਏਸ਼ਨ ਦੇ ਚੇਅਰਮੈਨ ਬਣੇ ਅਗਲੀ ਖ਼ਬਰ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਤੇ ਬਜ਼ੁਰਗਾਂ ਨਾਲ ਮਨਾਈ ਦੀਵਾਲੀ
Ad Position 24