ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ
ਸੁਲਤਾਨਪੁਰ ਲੋਧੀ, 23 ਨਵੰਬਰ (ਨਰੇਸ਼ ਹੈਪੀ, ਥਿੰਦ)-ਪਵਿੱਤਰ ਕਾਲੀ ਵੇਈਂ ਦੇ ਕੰਢੇ ਸਥਿਤ ਨਿਰਮਲ ਕੁਟੀਆ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਨਾਮਵਰ ਕਵੀਆਂ ਨੇ ਪਵਿੱਤਰ ਕਾਲੀ ਵੇਈਂ ਨਾਲ ਆਪਣੇ ਡੂੰਘੇ ਅਤੇ ਭਾਵਨਾਤਮਕ ਰਿਸ਼ਤੇ ਨੂੰ ਵੀ ਕਾਵਿਕ ਅੰਦਾਜ਼ ਵਿਚ ਪੇਸ਼ ਕੀਤਾ।
ਸੁਲਤਾਨਪੁਰ ਲੋਧੀ, 23 ਨਵੰਬਰ (ਨਰੇਸ਼ ਹੈਪੀ, ਥਿੰਦ)-ਪਵਿੱਤਰ ਕਾਲੀ ਵੇਈਂ ਦੇ ਕੰਢੇ ਸਥਿਤ ਨਿਰਮਲ ਕੁਟੀਆ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਨਾਮਵਰ ਕਵੀਆਂ ਨੇ ਪਵਿੱਤਰ ਕਾਲੀ ਵੇਈਂ ਨਾਲ ਆਪਣੇ ਡੂੰਘੇ ਅਤੇ ਭਾਵਨਾਤਮਕ ਰਿਸ਼ਤੇ ਨੂੰ ਵੀ ਕਾਵਿਕ ਅੰਦਾਜ਼ ਵਿਚ ਪੇਸ਼ ਕੀਤਾ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ’ਤੇ ਚਰਚਾ ਕਰਦਿਆਂ ਕਿਹਾ ਕਿ ਬਾਬਾ ਨਾਨਕ ਜੀ ਨੇ ਸਮੁੱਚੀ ਮਨੁੱਖਤਾ ਨੂੰ ਸੱਚ, ਬਰਾਬਰੀ, ਸਾਂਝੀਵਾਲਤਾ ਅਤੇ ਕੁਦਰਤ ਨਾਲ ਪਿਆਰ ਦਾ ਸੰਦੇਸ਼ ਦਿੱਤਾ। ਸੰਤ ਸੀਚੇਵਾਲ ਨੇ ਕਵੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀਆਂ ਨਦੀਆਂ, ਦਰਿਆਵਾਂ ਅਤੇ ਕੁਦਰਤੀ ਸਰੋਤਾਂ ਨੂੰ ਆਪਣੀਆਂ ਕਵਿਤਾਵਾਂ ਤੇ ਸਾਹਿਤਕ ਰਚਨਾਵਾਂ ਦਾ ਹਿੱਸਾ ਬਣਾਉਣ। ਇਸ ਮੌਕੇ ਲੇਖਕ ਆਸਾ ਸਿੰਘ ਘੁੰਮਣ ਦੀ ਪੁਸਤਕ ‘ਸੁਲਤਾਨਪੁਰ ਲੋਧੀ: ਦੂਜਾ ਨਨਕਾਣਾ ਸਾਹਿਬ’ ਦਾ ਦੂਜੀ ਵਾਰ ਸੋਧਿਆ ਹੋਇਆ ਐਡੀਸ਼ਨ ਸੰਗਤ ਨੂੰ ਅਰਪਣ ਕੀਤਾ ਗਿਆ। ਇਹ ਪੁਸਤਕ ਯੂਰਪੀ ਪੰਜਾਬੀ ਸੱਥ ਵਾਲਸਾਲ, ਯੂ.ਕੇ. ਵੱਲੋਂ ਜਿਲਦ ਅਤੇ ਪੇਪਰਬੈਕ ਰੂਪ ਵਿਚ ਪ੍ਰਕਾਸ਼ਿਤ ਕੀਤੀ ਗਈ ਹੈ। ਕਵੀ ਦਰਬਾਰ ਵਿਚ ਡਾ. ਕੁਲਵੰਤ ਸਿੰਘ ਔਜਲਾ, ਡਾ. ਰਾਮ ਮੂਰਤੀ, ਮੁਖ਼ਤਿਆਰ ਸਿੰਘ ਚੰਦੀ, ਕੁਲਵਿੰਦਰ ਕੌਰ ਕਮਲ, ਨਛੱਤਰ ਸਿੰਘ ਭੋਗਲ (ਯੂ.ਕੇ.), ਮੋਤਾ ਸਿੰਘ ਸਰਾਏ, ਪੰਜਾਬੀ ਸੱਥ, ਹਰਮੀਤ ਕੌਰ ਮੀਤ, ਸੰਤ ਸਿੰਘ ਸੰਧੂ, ਡਾ. ਕੰਵਲਜੀਤ ਕੌਰ ਕੰਵਲ, ਗੁਰਸ਼ਰਨ ਸਿੰਘ ਖੋਜੇਪੁਰ, ਕੁਲਵਿੰਦਰ ਸਿੰਘ ਕਲਾਨੌਰ, ਦਲੇਰ ਸਿੰਘ ਖਿਆਲਾ, ਰਣਜੀਤ ਸਿੰਘ ਰਾਣਾ, ਐਡਵੋਕੇਟ ਬਵਨੀਤ, ਜੁਗਰਾਜ ਸਿੰਘ ਸਰਹਾਲੀ, ਡਾ. ਸਰਬਜੀਤ ਕੌਰ ਸੰਧਾਵਾਲੀਆ, ਰਵਿੰਦਰ ਕੌਰ ਰੌਕੀ, ਬੀਬਾ ਕੁਲਵੰਤ ਕੌਰ, ਗੁਰਵਿੰਦਰ ਕੌਰ, ਹਰਦੀਪ ਸਿੰਘ ਅਤੇ ਬਲਬੀਰ ਸਿੰਘ ਸਮੇਤ ਕਈ ਸਾਹਿਤਕਾਰ ਤੇ ਕਵੀ ਹਾਜ਼ਰ ਸਨ। ਕਵੀ ਦਰਬਾਰ ਦੌਰਾਨ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ, ਪੰਜਾਬੀ ਸਾਹਿਤ, ਕੁਦਰਤ ਅਤੇ ਪਵਿੱਤਰ ਕਾਲੀ ਵੇਈਂ ਪ੍ਰਤੀ ਪਿਆਰ ਤੇ ਸਤਿਕਾਰ ਦੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਗਈਆਂ। ਸਿਵਲ ਹਸਪਤਾਲ ਦਾ ਮੁੱਖ ਗੇਟ ਹੁਣ ਕਾਲਜ ਵਾਲੀ ਸਡ਼ਕ ’ਤੇ ਹੋਵੇਗਾ ਕਪੂਰਥਲਾ, 23 ਨਵੰਬਰ (ਸਡਾਨਾ)-ਮੈਡੀਕਲ ਕਾਲਜ ਦੀ ਉਸਾਰੀ ਦੇ ਚੱਲਦਿਆਂ ਸਿਵਲ ਹਸਪਤਾਲ ਦਾ ਸੁਲਤਾਨਪੁਰ ਲੋਧੀ ਸਡ਼ਕ ’ਤੇ ਮੁੱਖ ਗੇਟ ਬੰਦ ਕਰ ਦਿੱਤਾ ਗਿਆ ਹੈ। ਜਦਕਿ ਹੁਣ ਹਸਪਤਾਲ ਦਾ ਮੁੱਖ ਗੇਟ ਕਾਲਜ ਰੋਡ ’ਤੇ ਖੁੱਲ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਜੀਵ ਪਰਾਸ਼ਰ ਨੇ ਦੱਸਿਆ ਕਿ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਕਪੂਰਥਲਾ ਵਿਖੇ ਮੈਡੀਕਲ ਕਾਲਜ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਜਿਸ ਕਾਰਨ ਸਿਵਲ ਹਸਪਤਾਲ ਆਉਣ ਲਈ ਮਰੀਜ਼ਾਂ ਤੇ ਆਮ ਲੋਕਾਂ ਦੀ ਸਹੂਲਤ ਲਈ ਕਾਲਜ ਰੋਡ ਵਿਖੇ ਗੇਟ ਬਣਾਇਆ ਗਿਆ ਹੈ ਤੇ ਹੁਣ ਲੋਕ ਇਸ ਗੇਟ ਰਾਹੀਂ ਹਸਪਤਾਲ ਦੇ ਅੰਦਰ ਆਉਣਗੇ। ਉਨ੍ਹਾਂ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ।