24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

‘ਪਿੰਡ ਲਸਾਡ਼ਾ’ ਲੰਮੇ ਸਮੇਂ ਤੋਂ ਸਿੱਖਿਆ, ਆਜ਼ਾਦੀ ਘੁਲਾਟੀਆਂ ਤੇ ਫ਼ਿਲਮੀ ਸਿਤਾਰਿਆਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਹੈ-ਸਤਨਾਮ ਸਿੰਘ ਮਾਣਕ

ਫਗਵਾਡ਼ਾ, 23 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਦੋਆਬਾ ਸਾਹਿਤ ਅਤੇ ਕਲਾ ਅਕਾਦਮੀ ਵਲੋਂ ਲੇਖਕ ਕੁਲਵਿੰਦਰ ਸਿੰਘ ਦੁਆਰਾ ਰਚਿਤ ਪੁਸਤਕ ‘ਆਜ਼ਾਦੀ ਘੁਲਾਟੀਆਂ, ਸਿੱਖਿਆ ਸ਼ਾਸਤਰੀਆਂ, ਸੰਤਾਂ ਅਤੇ ਫ਼ਿਲਮੀ ਸਿਤਾਰਿਆਂ ਦਾ ਪਿੰਡ ਲਸਾਡ਼ਾ’ ਫਗਵਾਡ਼ਾ ਵਿਖੇ ਕਰਵਾਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ। ਪੁਸਤਕ ਰਿਲੀਜ਼ ਕਰਨ ਦੀ ਇਹ ਰਸਮ ਪ੍ਰਸਿੱਧ ਪੱਤਰਕਾਰ ਅਤੇ ਰੋਜ਼ਾਨਾ ‘ਅਜੀਤ’ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਵਲੋਂ ਨਿਭਾਈ ਗਈ।

Ad Position 21
No active advertisement
ਅਜੀਤ ਡੈਸਕ 24-11-2026
ਫਗਵਾਡ਼ਾ, 23 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਦੋਆਬਾ ਸਾਹਿਤ ਅਤੇ ਕਲਾ ਅਕਾਦਮੀ ਵਲੋਂ ਲੇਖਕ ਕੁਲਵਿੰਦਰ ਸਿੰਘ ਦੁਆਰਾ ਰਚਿਤ ਪੁਸਤਕ ‘ਆਜ਼ਾਦੀ ਘੁਲਾਟੀਆਂ, ਸਿੱਖਿਆ ਸ਼ਾਸਤਰੀਆਂ, ਸੰਤਾਂ ਅਤੇ ਫ਼ਿਲਮੀ ਸਿਤਾਰਿਆਂ ਦਾ ਪਿੰਡ ਲਸਾਡ਼ਾ’ ਫਗਵਾਡ਼ਾ ਵਿਖੇ ਕਰਵਾਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ। ਪੁਸਤਕ ਰਿਲੀਜ਼ ਕਰਨ ਦੀ ਇਹ ਰਸਮ ਪ੍ਰਸਿੱਧ ਪੱਤਰਕਾਰ ਅਤੇ ਰੋਜ਼ਾਨਾ ‘ਅਜੀਤ’ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਵਲੋਂ ਨਿਭਾਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਬੋਲਦਿਆਂ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਪਿੰਡ ਲਸਾਡ਼ਾ ਇੱਕ ਇਤਿਹਾਸਕ ਨਗਰ ਹੈ, ਜੋ ਕਾਫ਼ੀ ਲੰਮੇ ਸਮੇਂ ਤੋਂ ਸਿੱਖਿਆ, ਆਜ਼ਾਦੀ ਘੁਲਾਟੀਆਂ ਅਤੇ ਫ਼ਿਲਮੀ ਸਿਤਾਰਿਆਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਹੈ। ਇਸ ਨਗਰ ਨੇ ਦੇਸ਼ ਨੂੰ ਬਹੁਤ ਸਾਰੇ ਆਜ਼ਾਦੀ ਘੁਲਾਟੀਏ ਦਿੱਤੇ ਹਨ। ਉਨ੍ਹਾਂ ਮਾਣ ਨਾਲ ਦੱਸਿਆ ਕਿ ਉਨ੍ਹਾਂ ਦਾ ਆਪਣਾ ਜੱਦੀ ਪਿੰਡ ਵੀ ਲਸਾਡ਼ਾ ਹੀ ਹੈ ਅਤੇ ਇਸ ਧਰਤੀ ਨੇ ਹੋਰ ਵੀ ਬਹੁਤ ਸਾਰੇ ਨਾਮਵਰ ਲੇਖਕ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਅਸਲ ਮਾਅਨਿਆਂ ਵਿਚ ਪੰਜਾਬ ਪਿੰਡਾਂ ਦੀ ਧਰਤੀ ਹੈ, ਜਿਨ੍ਹਾਂ ਦਾ ਆਪਣਾ ਵਿਲੱਖਣ ਸਭਿਆਚਾਰ ਅਤੇ ਬੋਲੀ ਹੈ। ਪਿੰਡਾਂ ਦੇ ਲੋਕ ਖੁੱਲ੍ਹੇ-ਡੁੱਲ੍ਹੇ ਸੁਭਾਅ ਦੇ ਮਾਲਕ ਹਨ, ਜੋ ਬਿਨਾਂ ਕਿਸੇ ਝਿਜਕ ਦੇ ਆਪਣੀ ਗੱਲ ਕਹਿਣ ਲਈ ਜਾਣੇ ਜਾਂਦੇ ਹਨ। ਸਮਾਗਮ ਦੌਰਾਨ ਬੋਲਦਿਆਂ ਪ੍ਰਸਿੱਧ ਪੱਤਰਕਾਰ ਤੇ ਲੇਖਕ ਪ੍ਰੋ. ਜਸਵੰਤ ਸਿੰਘ ਗੰਡਮ ਨੇ ਕਿਹਾ ਕਿ ਲਸਾਡ਼ਾ ਵਾਕਿਆ ਹੀ ਇੱਕ ਮਹੱਤਵਪੂਰਨ ਪਿੰਡ ਹੈ, ਜਿੱਥੇ ਕਈ ਉੱਘੇ ਲੇਖਕਾਂ ਨੇ ਜਨਮ ਲਿਆ ਹੈ। ਪਿੰਡਾਂ ਦੇ ਸ਼ਾਨਾਮੱਤੇ ਇਤਿਹਾਸ ਬਾਰੇ ਗੱਲ ਕਰਦਿਆਂ ਲੇਖਕ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਬਹੁਤ ਪ੍ਰਸਿੱਧ ਸ਼ਖ਼ਸੀਅਤਾਂ ਅਤੇ ਵਿਦਵਾਨ ਹੋਏ ਹਨ। ਇੱਥੇ ਰਿਗਵੇਦ ਵਰਗੇ ਮਹਾਨ ਗ੍ਰੰਥ ਰਚੇ ਗਏ ਅਤੇ ਇਸ ਦਾ ਵਿਰਸਾ ਬਹੁਤ ਅਮੀਰ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਸਮਿਆਂ ’ਚ ਵੀ ਪੰਜਾਬ ਵਿਚ ਉੱਚ ਕੋਟੀ ਦੀਆਂ ਵਿੱਦਿਅਕ ਸੰਸਥਾਵਾਂ ਅਤੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਖੋਲ੍ਹੀਆਂ ਗਈਆਂ ਸਨ। ਇਸ ਮੌਕੇ ਅਕਾਦਮੀ ਦੇ ਪੈਟਰਨ ਟੀ.ਡੀ. ਚਾਵਲਾ, ਪ੍ਰਧਾਨ ਡਾ. ਜਵਾਹਰ ਧੀਰ ਅਤੇ ਸਕੱਤਰ ਜੱਸ ਚੋਪਡ਼ਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਨੇ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਕਿ ਇਸ ਪੁਸਤਕ ਦੀ ਸੁਚੱਜੀ ਸੰਪਾਦਨਾ ਕਰਨ ਵਿਚ ਡਾ. ਜਵਾਹਰ ਧੀਰ ਦਾ ਅਹਿਮ ਯੋਗਦਾਨ ਰਿਹਾ ਹੈ। ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਸਾਹਿਤਕਾਰਾਂ ਅਤੇ ਲੇਖਕਾਂ ਨੇ ਕੁਲਵਿੰਦਰ ਸਿੰਘ ਦੀ ਇਸ ਪੁਸਤਕ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਇਸ ਉਪਰਾਲੇ ਲਈ ਵਧਾਈਆਂ ਦਿੱਤੀਆਂ। ਅੰਤ ਵਿਚ ਲੇਖਕ ਕੁਲਵਿੰਦਰ ਸਿੰਘ ਨੇ ਆਖਿਆ ਕਿ ਅੱਜ ਦੇ ਸਮਾਗਮ ਨੇ ਮੇਰੇ ਵਿਚ ਹੋਰ ਜੋਸ਼ ਭਰ ਦਿੱਤਾ ਹੈ ਅਤੇ ਉਹ ਆਪਣੀ ਅਗਲੀ ਪੁਸਤਕ ਸਭਨਾਂ ਦਾ ਸਹਿਯੋਗ ਲੈ ਕੇ ਲਿਖਣਗੇ । ਸਮਾਰੋਹ ਵਿਚ ਲੇਖਕ ਕੁਲਵਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਜਸਵੀਰ ਕੌਰ ਨੇ ਸਤਨਾਮ ਮਾਣਕ ਅਤੇ ਡਾ. ਜਵਾਹਰ ਧੀਰ ਨੂੰ ਸਨਮਾਨਿਤ ਕੀਤਾ, ਜਦੋਂ ਕਿ ਦੋਆਬਾ ਸਾਹਿਤ ਅਤੇ ਕਲਾ ਅਕੈਡਮੀ ਦੇ ਪ੍ਰਧਾਨ ਡਾ. ਜਵਾਹਰ ਧੀਰ ਨੇ ਕੁਲਵਿੰਦਰ ਸਿੰਘ ਨੂੰ ਉਨ੍ਹਾਂ ਦੀ ਕਿਤਾਬ ਲਈ ਯਾਦਗਾਰੀ ਚਿੰਨ੍ਹ ਭੇਟ ਕੀਤਾ। ਡਾ. ਧੀਰ ਨੇ ਮੁੱਖ ਮਹਿਮਾਨ ਸਤਨਾਮ ਮਾਣਕ ਨੂੰ ਆਪਣਾ ਧਾਰਮਿਕ ਗ੍ਰੰਥ, ‘ਭਾਰਤ ਦੇ ਤੀਰਥ’ ਭੇਟ ਕੀਤਾ। ਇਸ ਮੌਕੇ ਲੇਖਕ ਟੀ.ਡੀ ਚਾਵਲਾ, ਮਲਕੀਤ ਸਿੰਘ ਰਘਬੋਤਰਾ, ਸੁਰਿੰਦਰ ਚਾਵਲਾ ਆਦਿ ਨੇ ਸੰਬੋਧਨ ਕੀਤਾ, ਜਦਕਿ ਰਾਜੇਸ਼ ਆਧਿਆਏ, ਹਰਚਰਨ ਭਾਰਤੀ, ਆਰ.ਐਲ ਜੱਸੀ, ਨੀਰੂ ਗਰੋਵਰ ਪਰਲ ਆਦਿ ਨੇ ਕਵਿਤਾਵਾਂ ਸੁਣਾਈਆਂ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਆਗੂਆਂ ਨੇ ਨਗਰ ਕੀਰਤਨ ਦੇ ਸਵਾਗਤ ਮੌਕੇ ਕੇਕ ਕੱਟਿਆ ਤੇ ਲੰਗਰ ਲਗਾਇਆ ਅਗਲੀ ਖ਼ਬਰ ਡਾ. ਚੱਬੇਵਾਲ ਵਲੋਂ ਤਹਿਸੀਲ ਕੰਪਲੈਕਸ ਦਾ ਦੌਰਾ ਕਰ ਕੇ ਜਾਇਜ਼ਾ ਲਿਆ
Ad Position 24