20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸੈਨਿਕ ਸਕੂਲ ਕਪੂਰਥਲਾ ਦੀ 63ਵੀਂ ਸਾਲਾਨਾ ਐਥਲੈਟਿਕ ਮੀਟ ਦਾ ਮੇਜਰ ਜਨਰਲ ਪੀ.ਕੇ. ਸਿੰਘ ਵਲੋਂ ਉਦਘਾਟਨ ਸਕੂਲ ਦੇ ਕੈਡਿਟਾਂ ਦੇ ਕਰਵਾਏ ਵੱਖ-ਵੱਖ ਦੌਡ਼ਾਂ ਦੇ ਮੁਕਾਬਲੇ

ਕਪੂਰਥਲਾ, 19 ਨਵੰਬਰ (ਅਮਰਜੀਤ ਕੋਮਲ)-ਸੈਨਿਕ ਸਕੂਲ ਕਪੂਰਥਲਾ ਦੀ 63ਵੀਂ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ, ਜਿਸ ਦਾ ਉਦਘਾਟਨ ਮੇਜਰ ਜਨਰਲ ਪੀ. ਕੇ.

Ad Position 21
No active advertisement
ਅਜੀਤ ਡੈਸਕ 20-11-2026
ਕਪੂਰਥਲਾ, 19 ਨਵੰਬਰ (ਅਮਰਜੀਤ ਕੋਮਲ)-ਸੈਨਿਕ ਸਕੂਲ ਕਪੂਰਥਲਾ ਦੀ 63ਵੀਂ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ, ਜਿਸ ਦਾ ਉਦਘਾਟਨ ਮੇਜਰ ਜਨਰਲ ਪੀ.ਕੇ. ਸਿੰਘ, ਐਮ.ਐਸ. ਚੀਫ਼ ਆਫ਼ ਸਟਾਫ਼ ਹੈੱਡ ਕਵਾਟਰ 11 ਕੋਰ ਤੇ ਚੇਅਰਮੈਨ ਲੋਕਲ ਐਡਮਿਨਿਸਟ੍ਰੇਟਿਵ ਬੋਰਡ ਨੇ ਅਸਮਾਨ ’ਚ ਰੰਗ ਬਿਰੰਗੇ ਗੁਬਾਰੇ ਛੱਡ ਕੇ ਕੀਤਾ। ਇਸ ਮੌਕੇ ਬੋਲਦਿਆਂ ਮੇਜਰ ਜਨਰਲ ਪੀ.ਕੇ. ਸਿੰਘ ਨੇ ਸੈਨਿਕ ਸਕੂਲ ਦੇ ਕੈਡਿਟਾਂ ਨੂੰ ਖੇਡਾਂ ਵਿਚ ਨਿਰੰਤਰ ਸਰਗਰਮ ਰਹਿਣ, ਸ਼ਾਂਤੀ ਤੇ ਖੇਡ ਭਾਵਨਾ ਨਾਲ ਵੱਖ-ਵੱਖ ਮੁਕਾਬਲਿਆਂ ਨਾਲ ਭਾਗ ਲੈਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਰੀਰਕ, ਸਹਿਣਸ਼ੀਲਤਾ, ਮਾਨਸਿਕ ਮਜ਼ਬੂਤੀ ਤੇ ਦਬਾਅ ਵਾਲੀਆਂ ਸਥਿਤੀਆਂ ’ਚ ਬਿਹਤਰ ਪ੍ਰਦਰਸ਼ਨ ਕਰਨ ਦੀ ਯੋਗਤਾ ਇਕ ਸੈਨਿਕ ਅਧਿਕਾਰੀ ਲਈ ਬਹੁਤ ਜ਼ਰੂਰੀ ਹੈ।। ਉਨ੍ਹਾਂ ਕੈਡਿਟਾਂ ਨੂੰ ਦ੍ਰਿਡ਼ ਇਰਾਦੇ ਨਾਲ ਖੇਡਾਂ ’ਚ ਭਾਗ ਲੈਣ ਤੇ ਆਪਣੇ ਵਿਰੋਧੀਆਂ ਦਾ ਸਤਿਕਾਰ ਕਰਨ ਤੇ ਅਸਫ਼ਲਤਾਵਾਂ ਨੂੰ ਖੇਡ ਭਾਵਨਾ ਨਾਲ ਸਵੀਕਾਰ ਕਰਦਿਆਂ ਨਿਰੰਤਰ ਸੁਧਾਰ ਲਈ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ। ਮੇਜਰ ਜਨਰਲ ਸਿੰਘ ਨੇ ਕੈਡਿਟਾਂ ਨੂੰ ਵੱਡੇ ਸੁਪਨੇ ਦੇਖਣ ਤੇ ਭਾਰਤੀ ਹਥਿਆਰ ਬੰਦ ਸੈਨਾਵਾਂ, ਅੰਤਰਰਾਸ਼ਟਰੀ ਖੇਡਾਂ ਜਾਂ ਕਿਸੇ ਹੋਰ ਖੇਤਰ ਵਿਚ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਾਰੇ ਕੈਡਿਟਾਂ ਨੂੰ ਮੁਕਾਬਲਿਆਂ ਦੌਰਾਨ ਸਖ਼ਤ ਮਿਹਨਤ ਕਰਨ ਤੇ ਸਰਬੋਤਮ ਪ੍ਰਦਰਸ਼ਨ ਕਰਨਲ ਲਈ ਕਿਹਾ। ਇਸ ਤੋਂ ਪਹਿਲਾਂ ਸੈਨਿਕ ਸਕੂਲ ਦੇ ਪ੍ਰਿੰਸੀਪਲ ਗਰੁੱਪ ਕੈਪਟਨ ਆਈ. ਮਨੋਜ ਮੈਨਨ ਨੇ ਮੇਜਰ ਜਨਰਲ ਪੀ.ਕੇ. ਸਿੰਘ ਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਮੇਜਰ ਜਨਰਲ ਪੀ.ਕੇ. ਸਿੰਘ ਦੀ ਧਰਮ ਪਤਨੀ ਸ਼ਿਵਾਨੀ ਸਿੰਘ ਤੋਂ ਇਲਾਵਾ ਓਲੰਪੀਅਨ ਦੀਪਿਕਾ, ਰੀਨਾ ਖੋਖਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਖਿਡਾਰੀਆਂ ਕੈਡਿਟਾਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਖੇਡਾਂ ਵਿਚ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਬਚਾਉਣ ਲਈ ਸਮੂਹ ਅਕਾਲੀ ਵਰਕਰ ਇਕਜੁੱਟ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ - ਸੁਖਬੀਰ ਸਿੰਘ ਬਾਦਲ ਅਗਲੀ ਖ਼ਬਰ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਸਿਵਲ ਡਿਫੈਂਸ ਏਅਰ ਰੇਡ ਤੇ ਬਲੈਕ ਆਊਟ ਮੌਕ ਡਰਿੱਲ 27 ਨੂੰ
Ad Position 24