ਨਡਾਲਾ ਵਿਖੇ ਸਹਿ ਵਿੱਦਿਅਕ ਬਲਾਕ ਪੱਧਰੀ ਮੁਕਾਬਲੇ ਕਰਵਾਏ
ਨਡਾਲਾ, 19 ਨਵੰਬਰ (ਰਘਬਿੰਦਰ ਸਿੰਘ)-ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵਿੱਦਿਅਕ ਸਹਿ ਵਿੱਦਿਅਕ ਬਲਾਕ ਪੱਧਰੀ ਮੁਕਾਬਲੇ ਬਲਾਕ ਨਡਾਲਾ ਵਿਚ ਬਲਾਕ ਸਿੱਖਿਆ ਅਧਿਕਾਰੀ ਰਾਜੇਸ਼ ਕੁਮਾਰ ਦੀ ਅਗਵਾਈ ’ਚ ਬੀ. ਆਰ.
ਨਡਾਲਾ, 19 ਨਵੰਬਰ (ਰਘਬਿੰਦਰ ਸਿੰਘ)-ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵਿੱਦਿਅਕ ਸਹਿ ਵਿੱਦਿਅਕ ਬਲਾਕ ਪੱਧਰੀ ਮੁਕਾਬਲੇ ਬਲਾਕ ਨਡਾਲਾ ਵਿਚ ਬਲਾਕ ਸਿੱਖਿਆ ਅਧਿਕਾਰੀ ਰਾਜੇਸ਼ ਕੁਮਾਰ ਦੀ ਅਗਵਾਈ ’ਚ ਬੀ.ਆਰ.ਸੀ. ਨਡਾਲਾ ਵਿਖੇ ਕਰਵਾਏ ਗਏ। ਇਸ ਦੌਰਾਨ ਵਰਗ ਪਹਿਲੇ ਵਿਚ ਸੁੰਦਰ ਲਿਖਾਈ, ਬਾਲ ਗੀਤ, ਕਵਿਤਾ ਗਾਇਨ, ਬੋਲ ਲਿਖਤ, ਚਿੱਤਰਕਲਾ, ਪਹਾਡ਼ੇ ਅਤੇ ਮੌਖਿਕ ਪਡ਼੍ਹਨ ਪ੍ਰਵਾਹ। ਵਰਗ ਦੂਸਰੇ ’ਚ ਸੁੰਦਰ ਲਿਖਾਈ, ਕਹਾਣੀ ਸੁਣਾਉਣਾ, ਚਿੱਤਰਕਲਾ, ਆਮ ਗਿਆਨ, ਲੋਕ ਗੀਤ, ਭਾਸ਼ਣ, ਪਹਾਡ਼ੇ, ਚਿੱਤਰ ਲੇਖਣ ਤੇ ਅਧਿਆਪਕਾਂ ਦੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ’ਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਆਪਣੇ ਜੌਹਰ ਦਿਖਾਏ ਅਤੇ ਪੁਜ਼ੀਸ਼ਨਾਂ ਪ੍ਰਾਪਤ ਕੀਤੀ। ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਤੇ ਉਤਸ਼ਾਹਿਤ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਦੌਰਾਨ ਬੀ.ਆਰ.ਸੀ. ਹਰਪ੍ਰੀਤ ਸਿੰਘ, ਬੀ.ਆਰ.ਸੀ. ਤਰਸੇਮ ਸਿੰਘ, ਸੀ.ਐਚ.ਟੀ. ਜਸਪ੍ਰੀਤ ਕੌਰ ਨੇ ਬਤੌਰ ਬਲਾਕ ਨੋਡਲ ਦੀ ਭੂਮਿਕਾ ਨਿਭਾਈ। ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਜੱਜਮੈਂਟ ਦੀ ਭੂਮਿਕਾ ਬਾਖ਼ੂਬੀ ਨਿਭਾਈ। ਇਸ ਦੌਰਾਨ ਸੀ ਐਚ ਟੀ ਜਸਪਿੰਦਰ ਸਿੰਘ, ਮਨੋਜ ਕੁਮਾਰ ਅੱਬੀ, ਹਰਜੀਤ ਕੌਰ, ਕਿਰਨ ਬਾਲਾ, ਬਲਵਿੰਦਰ ਕੌਰ, ਮਨਪ੍ਰੀਤ ਕੌਰ, ਹੈੱਡ ਟੀਚਰ ਸੁਖਪ੍ਰੀਤ ਕੌਰ, ਵੀਨਾ ਕੁਮਾਰੀ, ਗੁਰਵਿੰਦਰ ਕੌਰ, ਅਧਿਆਪਕ ਸਪਨਾ ਸ਼ੈਲੀ, ਬਲਜਿੰਦਰ ਕੌਰ, ਸ਼ਮੀਮ ਬੀਬੀ, ਰਣਜੀਤ ਕੌਰ, ਕੰਚਨ ਸੂਦ, ਜਸਵਿੰਦਰ ਸਿੰਘ, ਸੁਨੀਲ ਕੁਮਾਰ, ਗੁਰਕੀਰਤ ਸਿੰਘ, ਸੰਦੀਪ ਕੌਰ, ਕੋਮਲ, ਕਾਲਾ ਸਿੰਘ, ਅਮਨਪ੍ਰੀਤ ਕੌਰ, ਮੇਜਰ ਸਿੰਘ, ਮਨਪ੍ਰੀਤ ਕੌਰ, ਅਨੀਤਾ, ਸੁਮਨ ਲਤਾ ਆਦਿ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਤੇ ਵਿੱਦਿਅਕ ਸਹਿ ਵਿੱਦਿਅਕ ਮੁਕਾਬਲਿਆਂ ਨੂੰ ਸਫਲਤਾਪੂਰਵਕ ਨੇਪਰੇ ਚਾਡ਼੍ਹਨ ਵਿਚ ਯੋਗਦਾਨ ਪਾਇਆ।