14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

35ਵਾਂ ਪਰਵਾਨਾ ਯਾਦਗਾਰੀ ਸੱਭਿਆਚਾਰਕ ਮੇਲਾ ਅੱਜ ਬੋਰਡ ਦੀਆਂ ਕਲਾਸਾਂ ਵਿਚੋਂ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਹੋਵੇਗਾ ਸਨਮਾਨ

ਕਾਲਾ ਸੰਘਿਆਂ, 14 ਨਵੰਬਰ (ਬਲਜੀਤ ਸਿੰਘ ਸੰਘਾ)-ਸਾਢੇ 3 ਦਹਾਕਿਆਂ ਤੋਂ ਲੱਗਦਾ ਆ ਰਿਹਾ ਮਰਹੂਮ ਸੂਫ਼ੀ ਗਾਇਕ ਜਗਤਾਰ ਪਰਵਾਨਾ ਯਾਦਗਾਰੀ ਸਭਿਆਚਾਰਕ ਮੇਲਾ 16 ਨਵੰਬਰ ਦਿਨ ਐਤਵਾਰ ਨੂੰ ਭਾਰੀ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਗਾਇਕ ਕਲਾਕਾਰ, ਗੀਤਕਾਰ, ਸ਼ਾਇਰ ਸ਼ਾਮਿਲ ਹੋ ਕੇ ਮਰਹੂਮ ਜਗਤਾਰ ਪਰਵਾਨਾ ਨੂੰ ਸ਼ਰਧਾਂਜਲੀ ਭੇਟ ਕਰਨਗੇ। ਵਿਸ਼ਵ ਪ੍ਰਸਿੱਧ ਗਾਇਕ ਲਹਿੰਬਰ ਹੁਸੈਨਪੁਰੀ, ਸੁਖਵਿੰਦਰ ਪੰਛੀ, ਦੀਪਕ ਹੰਸ, ਫ਼ਿਲਮ ਅਦਾਕਾਰ ਮੰਨਾ ਮੰਡ, ਚਰਨਜੀਤ ਚੰਨੀ, ਜੱਸਾ ਫਤਿਹਪੁਰੀਆ, ਦਲਵਿੰਦਰ ਦਿਆਲਪੁਰੀ, ਵਾਈਸ ਆਫ਼ ਪੰਜਾਬ ਫੇਮ ਨਵਜੀਤ ਗਿੱਲ, ਲਵਿਸ਼ ਚੌਹਾਨ, ਮਨਜੀਤ ਸਾਹਿਰਾ, ਦੋਗਾਣਾ ਸਟਾਰ ਅਮਰ ਸਿੰਘ ਚਮਕੀਲਾ ਦੇ ਸਪੁੱਤਰ ਜੈਮਨ ਚਮਕੀਲਾ ਅਤੇ ਰੀਆ ਸੰਧੂ, ਸੁਰਿੰਦਰ ਲਾਡੀ ਅਤੇ ਰਿੱਕ ਨੂਰ, ਗੁਰਮੀਤ ਮੀਤ, ਗੁਰਪ੍ਰੀਤ ਗੋਪੀ, ਕੈਰੀ ਰੋਮੀ ਚੰਨੀ, ਸਾਬੀਰ ਸਰਗਮ, ਗਾਇਕਾ ਜੋਬਨਪ੍ਰੀਤ, ਸਨੀ ਸਹੋਤਾ, ਜਸਵਿੰਦਰ ਗੁਲਾਮ, ਲਖਬੀਰ ਸਹੋਤਾ ਆਦਿ ਪੰਜਾਬੀ ਗਾਇਕ ਅਤੇ ਭੋਟੂ ਸ਼ਾਹ ਹਾਸਰਸ ਕਲਾਕਾਰ ਸ਼ਿਰਕਤ ਕਰਕੇ ਗਾਇਕੀ ਦੇ ਫਨ ਦਾ ਮੁਜ਼ਾਹਰਾ ਕਰਨਗੇ।

Ad Position 21
No active advertisement
ਮਰਹੂਮ ਪ੍ਰਸਿੱਧ ਸੂਫ਼ੀ ਗਾਇਕ ਜਗਤਾਰ ਪਰਵਾਨਾ ਦੀ ਤਸਵੀਰ। 15-11-2026
ਕਾਲਾ ਸੰਘਿਆਂ, 14 ਨਵੰਬਰ (ਬਲਜੀਤ ਸਿੰਘ ਸੰਘਾ)-ਸਾਢੇ 3 ਦਹਾਕਿਆਂ ਤੋਂ ਲੱਗਦਾ ਆ ਰਿਹਾ ਮਰਹੂਮ ਸੂਫ਼ੀ ਗਾਇਕ ਜਗਤਾਰ ਪਰਵਾਨਾ ਯਾਦਗਾਰੀ ਸਭਿਆਚਾਰਕ ਮੇਲਾ 16 ਨਵੰਬਰ ਦਿਨ ਐਤਵਾਰ ਨੂੰ ਭਾਰੀ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਗਾਇਕ ਕਲਾਕਾਰ, ਗੀਤਕਾਰ, ਸ਼ਾਇਰ ਸ਼ਾਮਿਲ ਹੋ ਕੇ ਮਰਹੂਮ ਜਗਤਾਰ ਪਰਵਾਨਾ ਨੂੰ ਸ਼ਰਧਾਂਜਲੀ ਭੇਟ ਕਰਨਗੇ। ਵਿਸ਼ਵ ਪ੍ਰਸਿੱਧ ਗਾਇਕ ਲਹਿੰਬਰ ਹੁਸੈਨਪੁਰੀ, ਸੁਖਵਿੰਦਰ ਪੰਛੀ, ਦੀਪਕ ਹੰਸ, ਫ਼ਿਲਮ ਅਦਾਕਾਰ ਮੰਨਾ ਮੰਡ, ਚਰਨਜੀਤ ਚੰਨੀ, ਜੱਸਾ ਫਤਿਹਪੁਰੀਆ, ਦਲਵਿੰਦਰ ਦਿਆਲਪੁਰੀ, ਵਾਈਸ ਆਫ਼ ਪੰਜਾਬ ਫੇਮ ਨਵਜੀਤ ਗਿੱਲ, ਲਵਿਸ਼ ਚੌਹਾਨ, ਮਨਜੀਤ ਸਾਹਿਰਾ, ਦੋਗਾਣਾ ਸਟਾਰ ਅਮਰ ਸਿੰਘ ਚਮਕੀਲਾ ਦੇ ਸਪੁੱਤਰ ਜੈਮਨ ਚਮਕੀਲਾ ਅਤੇ ਰੀਆ ਸੰਧੂ, ਸੁਰਿੰਦਰ ਲਾਡੀ ਅਤੇ ਰਿੱਕ ਨੂਰ, ਗੁਰਮੀਤ ਮੀਤ, ਗੁਰਪ੍ਰੀਤ ਗੋਪੀ, ਕੈਰੀ ਰੋਮੀ ਚੰਨੀ, ਸਾਬੀਰ ਸਰਗਮ, ਗਾਇਕਾ ਜੋਬਨਪ੍ਰੀਤ, ਸਨੀ ਸਹੋਤਾ, ਜਸਵਿੰਦਰ ਗੁਲਾਮ, ਲਖਬੀਰ ਸਹੋਤਾ ਆਦਿ ਪੰਜਾਬੀ ਗਾਇਕ ਅਤੇ ਭੋਟੂ ਸ਼ਾਹ ਹਾਸਰਸ ਕਲਾਕਾਰ ਸ਼ਿਰਕਤ ਕਰਕੇ ਗਾਇਕੀ ਦੇ ਫਨ ਦਾ ਮੁਜ਼ਾਹਰਾ ਕਰਨਗੇ।ਮੇਲੇ ਦੌਰਾਨ ਮੁੱਖ ਮਹਿਮਾਨ ਹਲਕਾ ਵਿਧਾਇਕ ਬਲਕਾਰ ਸਿੰਘ ਅਤੇ ਸ਼ਮ੍ਹਾ ਰੌਸ਼ਨ ਰਜਿੰਦਰ ਸਿੰਘ ਸੇਵਾ ਮੁਕਤ ਐਸ ਐਸ ਪੀ ਕਰਨਗੇ। ਇਸ ਮੌਕੇ ਤੇ ਹੋਰ ਰਾਜਨੀਤਕ, ਸਮਾਜਿਕ ਸ਼ਖ਼ਸੀਅਤਾਂ ਤੋਂ ਇਲਾਵਾ ਵੱਖ ਵੱਖ ਦਰਬਾਰਾਂ ਤੋਂ ਫ਼ਕੀਰ ਅਤੇ ਸੰਤ ਮਹਾਂਪੁਰਸ਼ ਪਹੁੰਚ ਰਹੇ ਹਨ। ਬੋਰਡ ਦੀਆਂ ਕਲਾਸਾਂ ਵਿਚੋਂ ਪਿੰਡ ਦੇ ਸਕੂਲ ਦੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਨੂੰ 15 ਹਜ਼ਾਰ ਜਦਕਿ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਨੂੰ 10 ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਨੂੰ 5 ਹਜ਼ਾਰ ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਜਾਵੇਗਾ। ਮੇਲੇ ਦਾ ਉਦਘਾਟਨ ਪਿੰਡ ਦੇ ਸਰਪੰਚ ਸੰਤੋਖ ਸਿੰਘ ਸਹੋਤਾ, ਸਮੂਹ ਗ੍ਰਾਮ ਪੰਚਾਇਤ ਅਠੌਲਾ ਅਤੇ ਪ੍ਰਬੰਧਕ ਕਮੇਟੀ ਜਗਤਾਰ ਪਰਵਾਨਾ ਸਭਿਆਚਾਰਕ ਮੰਚ ਵੱਲੋਂ ਸਾਂਝੇ ਤੌਰ ਤੇ ਕੀਤਾ ਜਾਵੇਗਾ। ਪਰਵਾਨਾ ਯਾਦਗਾਰੀ ਸਭਿਆਚਾਰਕ ਮੰਚ ਦੇ ਪ੍ਰਧਾਨ ਪ੍ਰਧਾਨ ਫ਼ਤਿਹ ਸਿੰਘ ਸੋਹਲ ਨੇ ਸੰਗੀਤ ਪ੍ਰੇਮੀਆਂ ਨੂੰ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਐਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਬਾਲ ਦਿਵਸ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਬੱਚੇ ਦੇਸ਼ ਦਾ ਅਨਮੋਲ ਸਰਮਾਇਆ ਅਤੇ ਭਵ... ਅਗਲੀ ਖ਼ਬਰ ਗੁਰਦੁਆਰਾ ਟਾਹਲੀ ਸਾਹਿਬ ਤੋਂ ਅੱਜ ਸਜਾਇਆ ਜਾਵੇਗਾ ਪਹਿਲਾ ਮਹਾਨ ਨਗਰ ਕੀਰਤਨ
Ad Position 24