ਵਾਰਡ ਨੰਬਰ 13 ਵਿਚ ਸਫ਼ਾਈ ਦਾ ਮੰਦਾ ਹਾਲ ਲੋਕ ਆਪ ਹੋਏ ਕੂਡ਼ਾ ਚੁੱਕਣ ਲਈ ਮਜਬੂਰ
ਭੁਲੱਥ, 14 ਨਵੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਵਾਰਡ ਨੰਬਰ 13 ਵਿਚ ਸਫ਼ਾਈ ਦਾ ਮੰਦਾ ਹਾਲ ਦੇਖਣ ਨੂੰ ਨਜ਼ਰ ਆ ਰਿਹਾ ਹੈ । ਨਗਰ ਪੰਚਾਇਤ ਭੁਲੱਥ ਦੇ ਸਫ਼ਾਈ ਕਰਮਚਾਰੀ ਰੋਜ਼ਾਨਾ ਕੂਡ਼ਾ ਚੁੱਕਣ ਨਾ ਆਉਣ ਕਰਕੇ ਕੂਡ਼ੇ ਦੀਆਂ ਢੇਰੀਆਂ ਗਲੀਆਂ ਵਿਚ ਨਜ਼ਰ ਆ ਰਹੀਆਂ ਹਨ।
ਭੁਲੱਥ, 14 ਨਵੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਵਾਰਡ ਨੰਬਰ 13 ਵਿਚ ਸਫ਼ਾਈ ਦਾ ਮੰਦਾ ਹਾਲ ਦੇਖਣ ਨੂੰ ਨਜ਼ਰ ਆ ਰਿਹਾ ਹੈ । ਨਗਰ ਪੰਚਾਇਤ ਭੁਲੱਥ ਦੇ ਸਫ਼ਾਈ ਕਰਮਚਾਰੀ ਰੋਜ਼ਾਨਾ ਕੂਡ਼ਾ ਚੁੱਕਣ ਨਾ ਆਉਣ ਕਰਕੇ ਕੂਡ਼ੇ ਦੀਆਂ ਢੇਰੀਆਂ ਗਲੀਆਂ ਵਿਚ ਨਜ਼ਰ ਆ ਰਹੀਆਂ ਹਨ। ਗੱਲਬਾਤ ਕਰਦਿਆਂ ਵਾਰਡ ਨੰਬਰ 13 ਦੇ ਵਸਨੀਕ ਸ਼ੇਰਾ ਨੇ ਦੱਸਿਆ, ਕਿ ਸਫ਼ਾਈ ਦਾ ਮੰਦਾ ਹਾਲ ਹੋਣ ਕਰਕੇ ਉਹ ਖ਼ੁਦ ਆਪ ਸਵੇਰੇ ਗਲੀ ਵਿਚੋਂ ਕੂਡ਼ੇ ਦੇ ਢੇਰੀਆਂ ਚੁੱਕ ਕੇ ਸਫ਼ਾਈ ਕਰ ਰਹੇ ਹਨ । ਉਨ੍ਹਾਂ ਕਿਹਾ, ਕਿ ਗੰਦਗੀ ਫੈਲਦੀ ਵੇਖ ਕੇ ਉਨ੍ਹਾਂ ਆਪ ਉੱਦਮ ਕੀਤਾ ਹੈ , ਕਿ ਗਲੀ ਅੰਦਰੋਂ ਸਫ਼ਾਈ ਕੀਤੀ ਜਾ ਸਕੇ। ਜਿਸ ਕਰਕੇ ਉਹ ਆਪ ਸਵੇਰੇ ਉੱਠ ਕੇ ਗਲੀ ਅੰਦਰ ਸਫ਼ਾਈ ਕਰਦੇ ਨਜ਼ਰੀਂ ਆਏ।