ਮੰਡੀਆਂ ’ਚ ਖ਼ਰੀਦ ਬੰਦ ਹੋਣ ਨਾਲ ਰੁਲ ਰਹੇ ਕਿਸਾਨਾਂ ਦੀ ਸਾਰ ਲਵੇ ਸਰਕਾਰ-ਗੁਰਪ੍ਰਤਾਪ ਸਿੰਘ ਵਡਾਲਾ
ਚੰਡੀਗੜ੍ਹ, 13 ਨਵੰਬਰ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ‘ਪੁਨਰ-ਸੁਰਜੀਤ’ ਦੇ ਸਕੱਤਰ ਜਨਰਲ ਸ.
ਚੰਡੀਗੜ੍ਹ, 13 ਨਵੰਬਰ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ‘ਪੁਨਰ-ਸੁਰਜੀਤ’ ਦੇ ਸਕੱਤਰ ਜਨਰਲ ਸ. ਗੁਰਪ੍ਰਤਾਪ ਸਿੰਘ ਵਡਾਲਾ ਨੇ ਦੋਸ਼ ਲਾਇਆ ਕਿ ਸਰਕਾਰ ਆਪਣਾ ਖ਼ਰੀਦ ਕੋਟਾ ਪੂਰਾ ਕਰਕੇ ਖ਼ਰੀਦ ਬੰਦ ਕਰ ਚੁੱਕੀ ਹੈ। ਪਰ ਕਿਸਾਨ ਆਪਣੀ ਫਸਲ ਲੈ ਕੇ ਅਜੇ ਵੀ ਮੰਡੀਆਂ ਵਿਚ ਰੁਲ ਰਹੇ ਹਨ, ਜਿਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਉਨ੍ਹਾਂ ਕਿਹਾ ਕਿ ਖ਼ਰੀਦ ਵੇਲੇ ਲਿਮਟ ਲਗਾਉਣਾ ਅਸਲ ਵਿਚ ਕਿਸਾਨਾਂ ਨਾਲ ਧੋਖਾ ਕਰਨ ਦੇ ਤੁੱਲ ਹੈ ਕਿਉਂਕਿ ਵੱਧ ਝਾੜ ਅਤੇ ਮੁਨਾਫੇ ਦੀ ਆਸ ਵਿਚ ਕਿਸਾਨ ਜ਼ਿਆਦਾ ਫ਼ਸਲ ਬੀਜਦੇ ਹਨ। ਜੇ ਸਰਕਾਰ ਨੇ ਆਪਣਾ ਕੋਟਾ ਪੂਰਾ ਕਰਕੇ ਤੁਰਦੇ ਬਣਨਾ ਹੈ ਤਾਂ ਬਚਦੀ ਫ਼ਸਲ ਨੂੰ ਕਿਸ ਦੇ ਹਵਾਲੇ ਛੱਡਿਆ ਜਾਵੇ, ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ। ਸ. ਵਡਾਲਾ ਨੇ ਮੰਗ ਕੀਤੀ ਕਿ ਸਰਕਾਰ ਨੂੰ ਖ਼ਰੀਦ ਸ਼ੁਰੂ ਕਰਵਾ ਕੇ ਮੰਡੀਆਂ ਵਿਚ ਪਹੁੰਚਿਆ ਝੋਨੇ ਦਾ ਦਾਣਾ-ਦਾਣਾ ਖਰੀਦਣਾ ਚਾਹੀਦਾ ਹੈ ਤਾਂ ਜੋ ਮਿਹਨਤ ਨਾਲ ਪੈਦਾ ਕੀਤੀ ਕਿਸਾਨਾਂ ਦੀ ਫ਼ਸਲ ਰੁਲਦੀ ਨਾ ਰਹੇ। ਇਹ ਜਾਣਕਾਰੀ ਮੀਡੀਆ ਇੰਚਾਰਜ ਤੇਜਿੰਦਰ ਸਿੰਘ ਪੰਨੂੰ ਵਲੋਂ ਦਿੱਤੀ ਗਈ।