ਲਾਇਨਜ਼ ਕਲੱਬ ਰਾਇਲ ਬੰਦਗੀ ਬੇਗੋਵਾਲ ਵਲੋਂ ਲਾਇਆ ਗਿਆ ਵਿਸ਼ਾਲ ਮੈਗਾ ਪ੍ਰਾਜੈਕਟ
ਬੇਗੋਵਾਲ, 13 ਨਵੰਬਰ (ਸੁਖਜਿੰਦਰ ਸਿੰਘ)-ਲਾਇਨਜ਼ ਕਲੱਬ ਡਿਸਟਰਿਕਟ 321 ਡੀ ਵਿੱਚ ਸਭ ਤੋਂ ਮੋਹਰੀ ਜਾਣੀ ਜਾਂਦੀ ਲਾਇਨ ਕਲੱਬ ਬੇਗੋਵਾਲ ਰਾਇਲ ਬੰਦਗੀ ਵੱਲੋਂ ਚੇਅਰਮੈਨ ਤੇ ਪਾਸਟ ਡਿਸਟ੍ਰਿਕ ਗਵਰਨਰ ਰਸ਼ਪਾਲ ਸਿੰਘ ਬੱਚਾਜੀਵੀ ਦੀ ਅਗਵਾਈ ਹੇਠ ਸਵ. ਸੁਰਜੀਤ ਸਿੰਘ ਬੱਚਾਜੀਵੀ ਦੀ ਯਾਦ ਵਿੱਚ ਪਰਿਵਾਰ ਦੇ ਸਹਿਯੋਗ ਨਾਲ ਲੋਡ਼ਵੰਦ ਲੋਕਾਂ ਦੀ ਮਦਦ ਲਈ ਐਸ ਐਸ ਪੈਲਸ ਬੇਗੋਵਾਲ ਵਿਖੇ 100 ਵਿਸ਼ਾਲ ਮੈਗਾ ਪ੍ਰੋਜੈਕਟ ਲਗਾਏ ਗਏ, ਜਿਸ ਵਿੱਚ ਦੋ ਹਾਜ਼ਰ ਤੋਂ ਲੋਡ਼ਵੰਦ ਲੋਕਾਂ ਨੂੰ ਰਾਸ਼ਨ, ਕੰਬਲ, ਸਲਾਈ ਮਸ਼ੀਨਾਂ, ਪੱਖੇ, ਵੀਲਚੇਅਰ, ਸਕੂਲੀ ਬੱਚਿਆਂ ਨੂੰ ਸਾਈਕਲਾਂ, ਸਕੂਲਾਂ ਨੂੰ ਲੋਡ਼ੀਦਾ ਸਮਾਨ, ਸਕੂਲੀ ਬੱਚਿਆਂ ਲਈ ਸਟੇਸ਼ਨਰੀ ਤੇ ਖੇਡਾਂ ਦਾ ਸਮਾਨ ਦਿੱਤਾ ਗਿਆ ।
ਬੇਗੋਵਾਲ, 13 ਨਵੰਬਰ (ਸੁਖਜਿੰਦਰ ਸਿੰਘ)-ਲਾਇਨਜ਼ ਕਲੱਬ ਡਿਸਟਰਿਕਟ 321 ਡੀ ਵਿੱਚ ਸਭ ਤੋਂ ਮੋਹਰੀ ਜਾਣੀ ਜਾਂਦੀ ਲਾਇਨ ਕਲੱਬ ਬੇਗੋਵਾਲ ਰਾਇਲ ਬੰਦਗੀ ਵੱਲੋਂ ਚੇਅਰਮੈਨ ਤੇ ਪਾਸਟ ਡਿਸਟ੍ਰਿਕ ਗਵਰਨਰ ਰਸ਼ਪਾਲ ਸਿੰਘ ਬੱਚਾਜੀਵੀ ਦੀ ਅਗਵਾਈ ਹੇਠ ਸਵ. ਸੁਰਜੀਤ ਸਿੰਘ ਬੱਚਾਜੀਵੀ ਦੀ ਯਾਦ ਵਿੱਚ ਪਰਿਵਾਰ ਦੇ ਸਹਿਯੋਗ ਨਾਲ ਲੋਡ਼ਵੰਦ ਲੋਕਾਂ ਦੀ ਮਦਦ ਲਈ ਐਸ ਐਸ ਪੈਲਸ ਬੇਗੋਵਾਲ ਵਿਖੇ 100 ਵਿਸ਼ਾਲ ਮੈਗਾ ਪ੍ਰੋਜੈਕਟ ਲਗਾਏ ਗਏ, ਜਿਸ ਵਿੱਚ ਦੋ ਹਾਜ਼ਰ ਤੋਂ ਲੋਡ਼ਵੰਦ ਲੋਕਾਂ ਨੂੰ ਰਾਸ਼ਨ, ਕੰਬਲ, ਸਲਾਈ ਮਸ਼ੀਨਾਂ, ਪੱਖੇ, ਵੀਲਚੇਅਰ, ਸਕੂਲੀ ਬੱਚਿਆਂ ਨੂੰ ਸਾਈਕਲਾਂ, ਸਕੂਲਾਂ ਨੂੰ ਲੋਡ਼ੀਦਾ ਸਮਾਨ, ਸਕੂਲੀ ਬੱਚਿਆਂ ਲਈ ਸਟੇਸ਼ਨਰੀ ਤੇ ਖੇਡਾਂ ਦਾ ਸਮਾਨ ਦਿੱਤਾ ਗਿਆ । ਇਸ ਮੈਗਾ ਪ੍ਰੋਜੈਕਟ ਦੌਰਾਨ ਰੱਖੇ ਇੱਕ ਸਮਾਗਮ ਵਿੱਚ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ , ਮੁੰਬਈ ਤੋਂ ਪਾਸਟ ਇੰਟਰਨੈਸ਼ਨਲ ਡਾਇਰੈਕਟਰ ਲਾਇਨ ਡਾਕਟਰ ਰਾਜੂ ਮਨਵਾਨੀ ਨੇ ਉਚੇਚੇ ਤੌਰ ਤੇ ਸ਼ਿਰਕਤ ਕਰਦਿਆਂ ਲਾਈਨ ਕਲੱਬ ਬੇਗੋਵਾਲ ਰਾਇਲ ਬੰਦਗੀ ਵੱਲੋਂ ਲਾਏ ਗਏ ਇਸ ਮੈਗਾ ਪ੍ਰੋਜੈਕਟ ਦੀ ਭਰਪੂਰ ਸ਼ਲਾਘਾ ਕੀਤੀ । ਇਸ ਮੌਕੇ ਲਾਈਨ ਸ਼੍ਰੀ ਰਾਜੂ ਮਨਵਾਨੀ ਨੇ ਕਿਹਾ ਕਿ ਆਪਣੇ ਕਾਰਜ ਕਾਲ ਦੌਰਾਨ ਪਹਿਲੀ ਵਾਰ ਦੇਖਿਆ ਹੈ ਕਿ ਇੱਕ ਪਿੰਡ ਤੋਂ ਉੱਠੀ ਕਲੱਬ ਵੱਲੋਂ ਹਜ਼ਾਰਾਂ ਲੋਕਾਂ ਦੀ ਮਦਦ ਲਈ ਇਸ ਤਰਾਂ ਦਾ ਵੱਡਾ ਉਪਰਾਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਾਸਟ ਡਿਸਟਰਿਕ ਗਵਰਨਰ ਰਸ਼ਪਾਲ ਸਿੰਘ ਬੱਚਾਜੀਵੀ ਦੀਆਂ ਸਮਾਜ ਸੇਵੀ ਕੰਮਾਂ ਵਿੱਚ ਇਹਨਾਂ ਸੇਵਾਵਾਂ ਕਰਕੇ ਉਹਨਾਂ ਦਾ ਇੰਟਰਨੈਸ਼ਨਲ ਪੱਧਰ ਤੇ ਇੱਕ ਵੱਖਰਾ ਨਾਮ ਹੈ । ਇਸ ਮੌਕੇ ਮੰਚ ਤੇ ਸੰਬੋਧਨ ਕਰਦਿਆਂ ਲਾਈਨ ਹਰਦੀਪ ਸਿੰਘ ਖਡ਼ਕਾ , ਲਾਈਨ ਐਸ ਪੀ ਸੋਧੀ , ਲਾਈਨ ਪਰਮਜੀਤ ਸਿੰਘ ਚਾਵਲਾ , ਸਵਰਨ ਸਿੰਘ ਖਾਲਸਾ ਨੇ ਵੀ ਲਾਈਨ ਕਲੱਬ ਰੋਇਲ ਬੰਦਗੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਾਈਨ ਰਛਪਾਲ ਸਿੰਘ ਬੱਚਾਜੀਵੀ ਦੀ ਅਗਵਾਈ ਹੇਠ ਬੇਗੋਵਾਲ ਤੇ 321 ਡੀ ਦੀਆਂ ਸਾਰੀਆਂ ਕਲੱਬਾਂ ਵਿੱਚ ਇੱਕ ਵੱਖਰਾ ਸਤਿਕਾਰ ਹੈ ਉਨਾਂ ਦੇ ਪ੍ਰੋਜੈਕਟ ਹਮੇਸ਼ਾ ਹੀ ਡਿਸਟਰਿਕਟ ਕਲੱਬ 321 ਡੀ ਵਿੱਚ ਸਭ ਤੋਂ ਵੱਡੇ ਪ੍ਰੋਜੈਕਟ ਹੁੰਦੇ ਹਨ । ਪ੍ਰੋਗਰਾਮ ਦੇ ਅਖੀਰ ਵਿੱਚ ਜਿੱਥੇ ਰਸਪਾਲ ਸਿੰਘ ਬੱਚਾ ਜੀ ਵੀ ਨੇ ਆਈਆਂ ਮੁੱਖ ਸ਼ਖਸੀਅਤਾਂ ,ਸਮੂਹ ਲਾਈਨ ਕਲੱਬਾਂ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਉਥੇ ਹੀ ਉਹਨਾਂ ਦੱਸਿਆ ਕਿ ਅੱਜ ਇਸ ਮੈਗਾ ਪ੍ਰੋਜੈਕਟ ਵਿੱਚ ਉਹਨਾਂ ਵੱਲੋਂ ਜਿੱਥੇ ਕਰੀਬ 2 ਹਜਾਰ ਲੋਡ਼ਵੰਦ ਲੋਕਾਂ ਨੂੰ ਵੱਖ ਵੱਖ ਤਰ੍ਹਾਂ ਦਾ ਲੁਡ਼ੀਦਾ ਸਮਾਨ ਮੁਹਈਆ ਕਰਵਾਇਆ ਗਿਆ ਹੈ ਉੱਥੇ ਹੀ ਵੱਖ ਵੱਖ ਬਿਮਾਰੀਆਂ ਦੇ ਵੱਖ ਵੱਖ ਫ੍ਰੀ ਮੈਡੀਕਲ ਚੈੱਕ ਅਪ ਕੈਂਪ ਵੀ ਵੱਡੀ ਪੱਧਰ ਤੇ ਲਗਵਾਏ ਗਏ ਹਨ ਜਿਨਾਂ ਵਿੱਚ ਲੋਡ਼ਵੰਦ ਲੋਕਾਂ ਨੇ ਵੱਡੀ ਗਿਣਤੀ ਵਿੱਚ ਪੁੱਜ ਕੇ ਇਹਨਾਂ ਮੈਡੀਕਲ ਕੈਂਪਾਂ ਦਾ ਲਾਹਾ ਲਿਆ। ਇਸ ਤੋਂ ਇਲਾਵਾ ਖੂਨਦਾਨ ਵੀ ਲਗਾਏ ਗਏ ਜਿਸ ਵੱਡੀ ਗਿਣਤੀ ਚ ਲੋਕਾਂ ਵੇਲੋਂ ਖੂਨਦਾਨ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਚੈਨ ਸਿੰਘ ਯੂ.ਐਸ.ਏ., ਲਾਈਨ ਹਰੀਸ਼ ਕੁਮਾਰ ਬਾਂਗਾ, ਸਤੀਸ਼ ਮਹਿੰਦਰੋ, ਸੁਖਦੇਵ ਰਾਜ ਜੰਗੀ , ਰਾਜ ਬਹਾਦਰ ਸਿੰਘ ਰਾਜਾ, ਹਰਵਿੰਦਰ ਸਿੰਘ ਲਾਂਬਾ ਪ੍ਰਧਾਨ, ਹਰਵਿੰਦਰ ਸਿੰਘ ਜੈਦ , ਫੁਮਣ ਸਿੰਘ , ਐਮ ਜੇ ਐਫ ਵਿਰਸਾ ਸਿੰਘ, ਦਰਸ਼ਨ ਸਿੰਘ ਮੁਲਤਾਨੀ, ਵਿਕਾਸ ਜੁਲਕਾ, ਸਿਮਰਜੀਤ ਸਿੰਘ, ਸਰਪੰਚ ਨਮਿੰਦਰਜੀਤ ਸਿੰਘ, ਸਤਨਾਮ ਸਿੰਘ, ਪਰਮਜੀਤ ਸਿੰਘ ਗੁਰਸੇਵਕ ਸਿੰਘ, ਅਜੀਤਪਾਲ ਸਿੰਘ ਬੰਟੀ, ਸਰਬਜੀਤ ਸਿੰਘ ਬਬਲਾ, ਸੁਖਜਿੰਦਰ ਸਿੰਘ ਮਹਿਮਦਪੁਰ , ਜਗਜੀਤ ਸਿੰਘ ਖਾਸਰੀਆ ਵਾਈਸ ਪ੍ਰਧਾਨ ਨਗਰ ਪੰਚਾਇਤ , ਗੁਰਬਚਨ ਸਿੰਘ ਭੁੱਟੋ, ਕੌਂਸਲਰ ਕਮਲਜੀਤ ਸਿੰਘ, ਕਮਲਜੀਤ ਸਿੰਘ ਤੁਲੀ, ਹਰਜੀਤ ਸਿੰਘ ਯੂ.ਐਸ.ਏ., ਰਜੇਸ਼ ਸ਼ਰਮਾ ਅਮਿਤ ਸ਼ਰਮਾ ਪਠਾਨਕੋਟ, ਜਸਵਿੰਦਰ ਸਿੰਘ ਕੂਕਾ, ਅਵਤਾਰ ਸਿੰਘ ਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।