12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਕਤਲ ਕੇਸ ’ ਚ ਲੋੜੀਂਦੇ ਦੋ ਵਿਅਕਤੀ ਕਾਬੂ ਵਾਰਦਾਤ ’ਚ ਵਰਤੀ ਰਾਡ ਤੇ ਦਾਤਰ ਬਰਾਮਦ

ਭੁਲੱਥ, 12 ਨਵੰਬਰ (ਮਨਜੀਤ ਸਿੰਘ ਰਤਨ)- ਭੁਲੱਥ ਪੁਲਿਸ ਵਲੋਂ ਕਤਲ ਕੇਸ ’ਚ ਲੋਡ਼ੀਂਦੇ ਦੋ ਵਿਅਕਤੀਆਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ.

Ad Position 21
No active advertisement
ਭੁਲੱਥ ਪੁਲਿਸ ਵਲੋਂ ਕਤਲ ਕੇਸ ’ਚ ਕਾਬੂ ਕੀਤੇ ਗਏ ਦੋ ਲੋਡ਼ੀਂਦੇ ਦੋ ਵਿਅਕਤੀ ਐਸ.ਐਚ.ਓ. ਹਰਜਿੰਦਰ ਸਿੰਘ ਤੇ ਪੁਲਿਸ ਪਾਰਟੀ ਨਾਲ। ਤਸਵੀਰ: ਮਨਜੀਤ ਸਟੂਡੀਓ 13-11-2026
ਭੁਲੱਥ, 12 ਨਵੰਬਰ (ਮਨਜੀਤ ਸਿੰਘ ਰਤਨ)- ਭੁਲੱਥ ਪੁਲਿਸ ਵਲੋਂ ਕਤਲ ਕੇਸ ’ਚ ਲੋਡ਼ੀਂਦੇ ਦੋ ਵਿਅਕਤੀਆਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਚ. ਓ. ਭੁਲੱਥ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਰਾਣੀ ਪਤਨੀ ਐਡੀਸਨ ਵਾਸੀ ਅਕਾਲਾ ਨੇ ਦੱਸਿਆ ਸੀ ਕਿ ਉਸ ਦੀਆਂ ਤਿੰਨ ਲਡ਼ਕੀਆਂ ਅਤੇ ਇੱਕ ਲਡ਼ਕਾ ਹੈ। ਉਸ ਦਾ 19 ਸਾਲਾ ਲਡ਼ਕਾ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ। ਮਿਤੀ 20 ਨਵੰਬਰ 2025 ਨੂੰ ਉਹ ਸ਼ਾਮ ਕਰੀਬ 4 ਵਜੇ ਕੰਮ ਲਈ ਘਰੋਂ ਗਿਆ ਸੀ ਪਰ ਵਾਪਸ ਨਹੀਂ ਆਇਆ। ਪਰਿਵਾਰ ਵਲੋਂ ਉਸ ਦੀ ਕਾਫ਼ੀ ਭਾਲ ਕੀਤੀ ਗਈ। ਸ਼ਿਕਾਇਤਕਰਤਾ ਅਨੁਸਾਰ 22 ਨਵੰਬਰ ਨੂੰ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਲਡ਼ਕੇ ਦੀ ਭਾਲ ਕਰ ਰਹੀ ਸੀ ਤਾਂ ਪਿੰਡ ਦੇ ਨੇਡ਼ੇ ਇਕ ਖੇਤ ’ਚ ਗੰਨੇ ਦੀ ਫ਼ਸਲ ’ਚ ਉਸ ਦੇ ਲਡ਼ਕੇ ਦੀ ਲਾਸ਼ ਮਿਲੀ। ਉਸ ਨੇ ਦੋਸ਼ ਲਾਇਆ ਕਿ ਪੁਰਾਣੀ ਰੰਜਿਸ਼ ਦੇ ਚਲਦਿਆਂ ਮੁਲਜ਼ਮਾਂ ਨੇ ਉਸ ਦੇ ਲਡ਼ਕੇ ਦਾ ਕਤਲ ਕਰਕੇ ਲਾਸ਼ ਗੰਨੇ ਦੇ ਖੇਤ ’ਚ ਸੁੱਟ ਦਿੱਤੀ। ਸ਼ਿਕਾਇਤ ਵਿਚ ਦੱਸਿਆ ਗਿਆ ਕਿ 19 ਨਵੰਬਰ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਨੇਡ਼ੇ ਮੋਟਰਸਾਈਕਲ ਨੂੰ ਲੈ ਕੇ ਝਗਡ਼ਾ ਹੋਇਆ ਸੀ, ਜਿਸ ਦੀ ਰੰਜਿਸ਼ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਮਾਮਲੇ ਵਿਚ ਥਾਣਾ ਭੁਲੱਥ ਦੀ ਪੁਲਿਸ ਵਲੋਂ 22 ਨਵੰਬਰ ਨੂੰ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਦੇ ਕਾਰਵਾਈ ਕਰਦੇ ਹੋਏ ਪੁਲਿਸ ਵਲੋਂ ਇਸ ਕਤਲ ਕੇਸ ਵਿਚ ਲੋਡ਼ੀਂਦੇ ਦੋ ਵਿਅਕਤੀਆਂ ਕੁਲਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਅਕਾਲਾ ਅਤੇ ਰਵਿੰਦਰ ਸਿੰਘ ਉਰਫ਼ ਡਿੰਪਲ ਪੁੱਤਰ ਮਨਜੀਤ ਸਿੰਘ ਉਰਫ਼ ਤੋਤੀ ਵਾਸੀ ਸਿਧਵਾਂ ਨੂੰ ਦਾਤਰ ਅਤੇ ਰਾਡ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਗਈ ਹੈ। ਪੁਲਿਸ ਦੋਵਾਂ ਵਿਅਕਤੀਆਂ ਖ਼ਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ 14ਵੀਂ ਵਾਰ ਮੁਡ਼ ਰਾਕੇਸ਼ ਧੀਰ ਦੇ ਸਿਰ ਸਜਿਆ ਐੱਸ.ਡੀ. ਸਭਾ ਦੀ ਪ੍ਰਧਾਨਗੀ ਦਾ ਤਾਜ ਅਗਲੀ ਖ਼ਬਰ ਭਾਕਿਯੂ ਲੱਖੋਵਾਲ ਦੇ ਆਗੂਆਂ ਵਲੋਂ ਮਾਰਕੀਟ ਕਮੇਟੀ ਭੁਲੱਥ ਸਾਹਮਣੇ ਰੋਸ ਪ੍ਰਦਰਸ਼ਨ
Ad Position 24