12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਭੋਗ ’ਤੇ ਵਿਸ਼ੇਸ਼ : ਸੇਵਾ ਮੁਕਤ ਅਧਿਆਪਕਾ ਤੇ ਸਾਬਕਾ ਸਰਪੰਚ ਗੁਰਦੀਪ ਕੌਰ ਮੰਡਕੁੱਲਾ

ਬੇਗੋਵਾਲ-ਮਿੱਠ ਬੋਲਡ਼ੇ ਤੇ ਸਾਧੂ ਸੁਭਾਅ ਦੀ ਮਾਲਕ ਸਾਬਕਾ ਸਰਪੰਚ ਤੇ ਸੇਵਾ ਮੁਕਤ ਮੁੱਖ ਅਧਿਆਪਕਾ ਗੁਰਦੀਪ ਕੌਰ ਮੰਡਕੁੱਲਾ ਦੇ ਵਿੱਦਿਅਕ ਤੇ ਸਮਾਜਿਕ ਖੇਤਰ ਵਿਚ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। 26 ਅਪ੍ਰੈਲ 1950 ਨੂੰ ਪਿਤਾ ਭਗਤ ਸਿੰਘ ਤੇ ਮਾਤਾ ਧੰਨ ਕੌਰ ਦੇ ਘਰ ਪਿੰਡ ਨੂਰਪੁਰ ਲੁਬਾਣਾ ਵਿਚ ਪੈਦਾ ਹੋਈ ਗੁਰਦੀਪ ਕੌਰ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹਾਸਲ ਕੀਤੀ ਤੇ ਮੈਟ੍ਰਿਕ ਤੱਕ ਦੀ ਪਡ਼੍ਹਾਈ ਉਨ੍ਹਾਂ ਹਾਈ ਸਕੂਲ ਰਮੀਦੀ ਤੋਂ ਪ੍ਰਾਪਤ ਕਰਨ ਉਪਰੰਤ ਜੇ.

Ad Position 21
No active advertisement
ਅਜੀਤ ਡੈਸਕ 12-11-2026
ਬੇਗੋਵਾਲ-ਮਿੱਠ ਬੋਲਡ਼ੇ ਤੇ ਸਾਧੂ ਸੁਭਾਅ ਦੀ ਮਾਲਕ ਸਾਬਕਾ ਸਰਪੰਚ ਤੇ ਸੇਵਾ ਮੁਕਤ ਮੁੱਖ ਅਧਿਆਪਕਾ ਗੁਰਦੀਪ ਕੌਰ ਮੰਡਕੁੱਲਾ ਦੇ ਵਿੱਦਿਅਕ ਤੇ ਸਮਾਜਿਕ ਖੇਤਰ ਵਿਚ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। 26 ਅਪ੍ਰੈਲ 1950 ਨੂੰ ਪਿਤਾ ਭਗਤ ਸਿੰਘ ਤੇ ਮਾਤਾ ਧੰਨ ਕੌਰ ਦੇ ਘਰ ਪਿੰਡ ਨੂਰਪੁਰ ਲੁਬਾਣਾ ਵਿਚ ਪੈਦਾ ਹੋਈ ਗੁਰਦੀਪ ਕੌਰ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹਾਸਲ ਕੀਤੀ ਤੇ ਮੈਟ੍ਰਿਕ ਤੱਕ ਦੀ ਪਡ਼੍ਹਾਈ ਉਨ੍ਹਾਂ ਹਾਈ ਸਕੂਲ ਰਮੀਦੀ ਤੋਂ ਪ੍ਰਾਪਤ ਕਰਨ ਉਪਰੰਤ ਜੇ.ਬੀ.ਟੀ. ਦਾ ਕੋਰਸ ਕੀਤਾ ਤੇ 14 ਮਈ 1977 ਨੂੰ ਉਹ ਬਤੌਰ ਅਧਿਆਪਕ ਸਿੱਖਿਆ ਖੇਤਰ ਵਿਚ ਨਿਯੁਕਤ ਹੋਏ। 12 ਅਕਤੂਬਰ 1980 ਨੂੰ ਉਨ੍ਹਾਂ ਦਾ ਵਿਆਹ ਮਾਸਟਰ ਬਲਕਾਰ ਸਿੰਘ ਵਾਸੀ ਮੰਡਕੁੱਲਾ ਨਾਲ ਹੋਇਆ। ਉਨ੍ਹਾਂ ਦੋਵਾਂ ਨੇ ਵਿੱਦਿਅਕ ਤੇ ਸਮਾਜਿਕ ਖੇਤਰ ਵਿਚ ਸ਼ਲਾਘਾਯੋਗ ਕੰਮ ਕੀਤੇ। ਉਨ੍ਹਾਂ ਵੱਖ-ਵੱਖ ਸਕੂਲਾਂ ’ਚ ਅਧਿਆਪਕ ਵਜੋਂ ਸੇਵਾਵਾਂ ਬਾਖ਼ੂਬੀ ਨਾਲ ਨਿਭਾਈਆਂ ਤੇ ਸਰਕਾਰੀ ਐਲੀਮੈਂਟਰੀ ਸਕੂਲ ਜਵਾਹਰ ਨਗਰ ਤੋਂ ਮੁੱਖ ਅਧਿਆਪਕ ਵਜੋਂ ਸੇਵਾ ਮੁਕਤ ਹੋਏ। ਸੇਵਾ ਮੁਕਤੀ ਤੋਂ ਬਾਅਦ ਹੀ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਸਰਪੰਚ ਬਣਨ ਦਾ ਮਾਣ ਦਿੱਤਾ ਤੇ ਉਨ੍ਹਾਂ ਆਪਣੇ ਸਰਪੰਚੀ ਦੇ ਕਾਰਜਕਾਲ ਦੌਰਾਨ ਪਿੰਡ ਦੇ ਸਰਬਪੱਖੀ ਵਿਕਾਸ ’ਚ ਯੋਗਦਾਨ ਪਾਉਣ ਦੇ ਨਾਲ ਨਾਲ ਲੋਕਾਂ ਨੂੰ ਸਮਾਜਿਕ, ਸਰੋਕਾਰਾਂ ਨਾਲ ਵੀ ਜੋਡ਼ਿਆ। ਉਨ੍ਹਾਂ ਆਪਣੇ ਬੇਟੇ ਸਰਬਦੀਪ ਸਿੰਘ ਨੂੰ ਉਚੇਰੀ ਸਿੱਖਿਆ ਦਿਵਾ ਕੇ ਰੁਜ਼ਗਾਰ ਦੇ ਸਮਰੱਥ ਬਣਾਇਆ ਜੋ ਜਰਮਨੀ ਵਿਚ ਚੰਗੇ ਕਾਰੋਬਾਰੀ ਵਜੋਂ ਜਾਣਿਆ ਜਾਂਦਾ ਹੈ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਵੀ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ। ਗੁਰਦੀਪ ਕੌਰ ਜੋ ਸੰਖੇਪ ਬਿਮਾਰੀ ਪਿੱਛੋਂ ਬੀਤੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ, ਨਮਿਤ ਸ੍ਰੀ ਆਖੰਡ ਪਾਠ ਸਾਹਿਬ ਜੀ ਦਾ ਭੋਗ, ਕੀਰਤਨ ਤੇ ਅੰਤਿਮ ਅਰਦਾਸ 12 ਨਵੰਬਰ ਨੂੰ 12:00 ਤੋਂ 1:30 ਵਜੇ ਤੱਕ ਉਨ੍ਹਾਂ ਦੇ ਗ੍ਰਹਿ ਪਿੰਡ ਮੰਡਕੁੱਲਾ ਨੇਡ਼ੇ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਵਿਚ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਡੇਰਾ ਸੱਚਖੰਡ ਬੱਲਾਂ ਦੀਆਂ ਸਮੁੱਚੀਆਂ ਸੰਗਤਾਂ ਝੂਠੀਆਂ ਅਫਵਾਹਾਂ ਤੇ ਭੜਕਾਊ ਬਿਆਨਾਂ ਤੋਂ ਦੂਰ ਰਹਿੰਦਿਆਂ ਡੇਰੇ ਦੀ ਮਾਣ ਮ... ਅਗਲੀ ਖ਼ਬਰ ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਖੇਡ਼ਾ ਰੋਡ ਵਿਖੇ ਕਰਵਾਇਆ ਰਾਸ਼ਨ ਵੰਡ ਸਮਾਗਮ
Ad Position 24