05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਨੌਜਵਾਨ ਆਰ.ਸੇਟੀ ਵਲੋਂ ਦਿੱਤੀ ਜਾਂਦੀ ਕਿੱਤਾ ਮੁਖੀ ਮੁਫ਼ਤ ਸਿਖਲਾਈ ਨਾਲ ਆਪਣੇ ਪੈਰਾਂ ’ਤੇ ਖਡ਼ੇ ਹੋ ਸਕਦੇ-ਅਨਿਲ ਛਾਰੀ

ਕਪੂਰਥਲਾ, 4 ਨਵੰਬਰ (ਵਿ. ਪ੍ਰ.)

Ad Position 21
No active advertisement
ਆਰ.ਸੇਟੀ ਵਲੋਂ ਕਰਵਾਏ ਸਮਾਗਮ ’ਚ ਪੀ.ਐੈਨ.ਬੀ. ਬੈਂਕ ਦੇ ਡਿਪਟੀ ਸਰਕਲ ਹੈੱਡ ਅਨਿਲ ਛਾਰੀ, ਯੁਵਰਾਜ ਆਨੰਦ, ਸੋਨੀਆ ਮੱਕਡ਼ ਤੇ ਵਿਕੇਸ਼ ਕੁਮਾਰ ਸਿਖਿਆਰਥਣਾਂ ਨੂੰ ਸਰਟੀਫਿਕੇਟ ਤਕਸੀਮ ਕਰਨ ਤੋਂ ਬਾਅਦ ਆਰ.ਸੇਟੀ ਦੇ ਸਟਾਫ਼ ਮੈਂਬਰਾਂ ਨਾਲ। ਅਜੀਤ ਤਸਵੀਰ 05-11-2026
ਕਪੂਰਥਲਾ, 4 ਨਵੰਬਰ (ਵਿ.ਪ੍ਰ.)-ਪੰਜਾਬ ਨੈਸ਼ਨਲ ਬੈਂਕ ਰੂਲਰ ਸੈੱਲਫ਼ ਇੰਪਲਾਈਮੈਂਟ ਟਰੇਨਿੰਗ ਇੰਸਟੀਚਿਊਟ (ਆਰ.ਸੇਟੀ) ਤੋਂ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਪ੍ਰਾਪਤ ਕਰ ਚੁੱਕੀਆਂ ਔਰਤਾਂ ਨਾਲ ਮਿਲਣੀ ਲਈ ਇਕ ਸਮਾਗਮ ਆਰ.ਸੇਟੀ ਦੀ ਡਾਇਰੈਕਟਰ ਸੋਨੀਆ ਮੱਕਡ਼ ਦੀ ਅਗਵਾਈ ’ਚ ਕਰਵਾਇਆ ਗਿਆ ਜਿਸ ’ਚ ਬੈਂਕ ਦੇ ਡਿਪਟੀ ਸਰਕਲ ਹੈੱਡ ਅਨਿਲ ਛਾਰੀ ਤੇ ਜ਼ੋਨਲ ਦਫ਼ਤਰ ਤੋਂ ਵਿਜੀਲੈਂਸ ਅਫ਼ਸਰ ਯੁਵਰਾਜ ਆਨੰਦ ਤੇ ਸਰਕਲ ਦਫ਼ਤਰ ਤੋਂ ਨੋਡਲ ਅਫ਼ਸਰ ਵਿਕੇਸ਼ ਕੁਮਾਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸੋਨੀਆ ਮੱਕਡ਼ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਬਾਅਦ ’ਚ ਆਰ. ਸੇਟੀ ਤੋਂ ਸਿਖਲਾਈ ਪ੍ਰਾਪਤ ਕਰ ਚੁੱਕੀਆਂ ਔਰਤਾਂ ਤੇ ਲਡ਼ਕੀਆਂ ਨੇ ਆਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਆਰ.ਸੇਟੀ ਤੋਂ ਦਿੱਤੀ ਗਈ ਮੁਫ਼ਤ ਸਿਖਲਾਈ ਨਾਲ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖਡ਼ੇ ਹੋ ਕੇ ਸਵੈ ਰੋਜ਼ਗਾਰ ਸ਼ੁਰੂ ਕਰਨ ਦੀ ਪ੍ਰੇਰਨਾ ਮਿਲੀ। ਇਸ ਮੌਕੇ ਬੋਲਦਿਆਂ ਅਨਿਲ ਛਾਰੀ ਤੇ ਯੁਵਰਾਜ ਆਨੰਦ ਨੇ ਕਿਹਾ ਕਿ ਔਰਤਾਂ ਨੂੰ ਸਵੈ ਨਿਰਭਰ ਬਣਾਉਣ ਲਈ ਅਜਿਹੇ ਸਮਾਗਮ ਬਹੁਤ ਹੀ ਮਹੱਤਵਪੂਰਨ ਹਨ। ਨੋਡਲ ਅਫ਼ਸਰ ਵਿਕੇਸ਼ ਕੁਮਾਰ ਨੇ ਸਿੱਖਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਸੰਸਥਾਵਾਂ ਵਿਚ ਚੱਲ ਰਹੀ ਟਰੇਨਿੰਗ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਕਿਹਾ। ਸਮਾਗਮ ’ਚ ਸਿਖਲਾਈ ਪ੍ਰਾਪਤ ਕਰ ਚੁੱਕੀਆਂ ਸਿਖਿਆਰਥਣਾਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ।
Ad Position 22
No active advertisement
ਪਿਛਲੀ ਖ਼ਬਰ ਐੱਸ.ਡੀ. ਕਾਲਜ ’ਚ ਰਾਸ਼ਟਰੀ ਏਕਤਾ ਦਿਵਸ ਮਨਾਇਆ ਅਗਲੀ ਖ਼ਬਰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਲੋਕ ਵਾਤਾਵਰਨ ਦੀ ਸੰਭਾਲ ਵੱਲ ਧਿਆਨ ਦੇਣ-ਡਾਲਾ
Ad Position 24