28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਭਗਵਾਨ ਵਾਲਮੀਕਿ ਦਾ ਜੀਵਨ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਸਰੋਤ-ਰਾਜਬੰਸ ਕੌਰ ਰਾਣਾ

ਕਪੂਰਥਲਾ, 27 ਅਕਤੂਬਰ (ਅਮਰਜੀਤ ਕੋਮਲ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਸਿਟੀ ਵਾਲਮੀਕਿ ਸਭਾ ਦੇ ਸੰਸਥਾਪਕ ਮਨੋਜ ਕੁਮਾਰ ਨਾਹਰ, ਸਰਪ੍ਰਸਤ ਹਰਿੰਦਰ ਕੁਮਾਰ ਸ਼ੀਤਲ, ਐਡਵੋਕੇਟ ਪਰਮਜੀਤ ਸਿੰਘ, ਰੌਸ਼ਨ ਲਾਲ ਸਭਰਵਾਲ ਤੇ ਸੁਖਵਿੰਦਰ ਸਾਗਰ ਦੀ ਦੇਖ ਰੇਖ ਹੇਠ ਮੁਹੱਲਾ ਸ਼ਹਿਰੀਆਂ ਵਿਚ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਭਗਵਾਨ ਵਾਲਮੀਕਿ ਜੀ ਦੀ ਤਸਵੀਰ ਮੂਹਰੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ।

Ad Position 21
No active advertisement
ਅਜੀਤ ਡੈਸਕ 28-10-2026
ਕਪੂਰਥਲਾ, 27 ਅਕਤੂਬਰ (ਅਮਰਜੀਤ ਕੋਮਲ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਸਿਟੀ ਵਾਲਮੀਕਿ ਸਭਾ ਦੇ ਸੰਸਥਾਪਕ ਮਨੋਜ ਕੁਮਾਰ ਨਾਹਰ, ਸਰਪ੍ਰਸਤ ਹਰਿੰਦਰ ਕੁਮਾਰ ਸ਼ੀਤਲ, ਐਡਵੋਕੇਟ ਪਰਮਜੀਤ ਸਿੰਘ, ਰੌਸ਼ਨ ਲਾਲ ਸਭਰਵਾਲ ਤੇ ਸੁਖਵਿੰਦਰ ਸਾਗਰ ਦੀ ਦੇਖ ਰੇਖ ਹੇਠ ਮੁਹੱਲਾ ਸ਼ਹਿਰੀਆਂ ਵਿਚ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਭਗਵਾਨ ਵਾਲਮੀਕਿ ਜੀ ਦੀ ਤਸਵੀਰ ਮੂਹਰੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਵਿਚ ਉਚੇਚੇ ਤੌਰ ’ਤੇ ਸ਼ਾਮਲ ਹੋਈ ਕਾਂਗਰਸ ਵਿਧਾਇਕ ਸਾਬਕਾ ਵਿਧਾਇਕਾ ਰਾਜਬੰਸ ਕੌਰ ਰਾਣਾ ਨੇ ਵਾਲਮੀਕਿ ਸਮਾਜ ਤੇ ਹੋਰ ਸੰਗਤਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਦਾ ਜੀਵਨ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਭਗਵਾਨ ਵਾਲਮੀਕਿ ਜੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿਚ ਅਪਣਾ ਕੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨ। ਇਸ ਮੌਕੇ ਰਾਜਬੰਸ ਕੌਰ ਰਾਣਾ ਨੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਭਗਵਾਨ ਵਾਲਮੀਕਿ ਜੀ ਦੇ ਮੁਹੱਲਾ ਸ਼ਹਿਰੀਆਂ ਵਿਚਲੇ ਕੇਂਦਰੀ ਮੰਦਿਰ ਦੇ ਨਿਰਮਾਣ ਕਾਰਜਾਂ ਲਈ ਸਿਟੀ ਵਾਲਮੀਕਿ ਸਭਾ ਨੂੰ 5 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਤੇ ਉਨ੍ਹਾਂ ਮੰਦਿਰ ਦੀ ਉਸਾਰੀ ਦੇ ਕਾਰਜ ਨੂੰ ਬਿਨ੍ਹਾਂ ਦੇਰੀ ਨੇਪਰੇ ਚਾਡ਼੍ਹਨ ਲਈ ਕਿਹਾ ਤਾਂ ਜੋ ਇਸ ਪਵਿੱਤਰ ਅਸਥਾਨ ’ਤੇ ਸੰਗਤਾਂ ਨੂੰ ਲੋਡ਼ੀਂਦੀਆਂ ਸਹੂਲਤਾਂ ਪ੍ਰਾਪਤ ਹੋ ਸਕਣ। ਸਿਟੀ ਵਾਲਮੀਕਿ ਸਭਾ ਦੇ ਆਗੂਆਂ ਨੇ ਰਾਣਾ ਗੁਰਜੀਤ ਸਿੰਘ ਤੇ ਰਾਜਬੰਸ ਕੌਰ ਰਾਣਾ ਵਲੋਂ ਮੰਦਿਰ ਦੀ ਉਸਾਰੀ ਦੇ ਕਾਰਜਾਂ ਲਈ ਵਿੱਤੀ ਸਹਾਇਤਾ ਦੇਣ ਲਈ ਉਨ੍ਹਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਭਾ ਦੇ ਪ੍ਰਧਾਨ ਤੇ ਹੋਰ ਆਗੂਆਂ ਨੇ ਰਾਜਬੰਸ ਕੌਰ ਰਾਣਾ ਨੂੰ ਸਨਮਾਨਿਤ ਕੀਤਾ। ਇੱਥੇ ਵਰਨਣਯੋਗ ਹੈ ਕਿ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਕਰਵਾਏ ਜਾਣ ਵਾਲੇ ਸਮਾਗਮ ਨੂੰ ਸੰਬੋਧਨ ਰੱਖਦਿਆਂ ਸਭਾ ਵਲੋਂ ਵਾਲਮੀਕਿ ਕੇਂਦਰੀ ਮੰਦਿਰ ਤੇ ਸਮੁੱਚੇ ਖੇਤਰ ਨੂੰ ਰੰਗ ਬਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ। ਇਸ ਮੌਕੇ ਉੱਘੇ ਭਜਨ ਗਾਇਕਾਂ ਨੇ ਭਗਵਾਨ ਵਾਲਮੀਕਿ ਜੀ ਦੀ ਮਹਿੰਮਾ ਦਾ ਗੁਣਗਾਨ ਕੀਤਾ। ਸਮਾਗਮ ਦੌਰਾਨ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ। ਸਭਾ ਵਲੋਂ ਸਮਾਗਮ ਵਿਚ ਸਭਾ ਵਲੋਂ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ, ਬਲਾਕ ਕਾਂਗਰਸ ਦੇ ਪ੍ਰਧਾਨ ਦੀਪਕ ਸਲਵਾਨ, ਕਾਂਗਰਸ ਆਗੂ ਰਣਜੀਤ ਸਿੰਘ ਪੱਡਾ ਤੇ ਵੱਖ-ਵੱਖ ਰਾਜਸੀ, ਸਮਾਜਿਕ ਤੇ ਧਾਰਮਿਕ ਖੇਤਰਾਂ ਨਾਲ ਸਬੰਧਿਤ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿਟੀ ਵਾਲਮੀਕਿ ਸਭਾ ਦੇ ਪ੍ਰਧਾਨ ਪ੍ਰਵੀਨ ਨਾਹਰ, ਤਜਿੰਦਰ ਭੰਡਾਰੀ, ਅਮਨਦੀਪ ਸਿੱਪੀ, ਸੁਖਵਿੰਦਰ ਸੁੱਖਾ, ਚਰਨਜੀਤ ਹੰਸ, ਅਰੁਣ ਸਭਰਵਾਲ, ਕੁਲਦੀਪ ਲਾਹੋਰੀਆ, ਗੁਰਸ਼ਰਨ ਸਿੰਘ, ਪ੍ਰੋ. ਸੁਖਵਿੰਦਰ ਸਾਗਰ, ਤੁਸ਼ਾਰ ਸਾਗਰ, ਅਰਪਿਤ ਸਭਰਵਾਲ, ਕਪਿਲ ਨਾਹਰ, ਮੌਂਟੀ ਨਾਹਰ, ਅਰਜਨ ਸਭਰਵਾਲ, ਅਸ਼ਵਨੀ ਸਭਰਵਾਲ, ਹਰਿੰਦਰ ਸ਼ੀਤਲ, ਜਗਜੀਤ ਸਿੰਘ ਧਾਲੀਵਾਲ, ਸ਼ੈਂਕੀ ਨਾਹਰ, ਅਸ਼ੋਕ ਗਿੱਲ, ਜੋਤੀ ਨਾਹਰ, ਕਰਨ ਕੁਮਾਰ, ਕੁਸ਼ਲ ਕੁਮਾਰ, ਸੌਰਵ ਨਾਹਰ, ਲਵਲੀ, ਪ੍ਰੀਤਮ ਚੰਦ ਨਾਹਰ, ਸ਼ੰਕਰ ਨਾਹਰ, ਰਾਹੁਲ ਨਾਹਰ, ਕੈਲਾਸ਼ ਚੰਦ, ਭਗਵਾਨ ਦਾਸ ਨਾਹਰ, ਮਨੀ ਨਾਹਰ, ਪ੍ਰਿੰਸ ਨਾਹਰ, ਲਾਲ ਚੰਦ ਨਾਹਰ, ਮੁਕੇਸ਼ ਨਾਹਰ, ਬਿੱਟੂ ਨਾਹਰ, ਵਿਨੋਦ, ਆਸ਼ੂ ਚੀਦਾ, ਭਾਜਪਾ ਆਗੂ ਕਮਲ ਪ੍ਰਭਾਕਰ, ਸੰਨੀ ਬੈਂਸ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਸਮਾਗਮ ਕਰਵਾਇਆ ਅਗਲੀ ਖ਼ਬਰ ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ 25ਵਾਂ ਗੁਰਮਤਿ ਸਮਾਗਮ ਕਰਵਾਇਆ
Ad Position 24