ਕਾਲਾ ਸੰਘਿਆਂ ਦੀ ਧੀ ਰਿਚਾ ਸ਼ਰਮਾ ਵਲੋਂ ਡਾਕਟਰੀ ਦੀ ਪਡ਼੍ਹਾਈ ਪੂਰੀ ਕਰਕੇ ਪਿੰਡ ਪਰਤਣ ’ਤੇ ਭਰਵਾਂ ਸਵਾਗਤ
ਕਾਲਾ ਸੰਘਿਆਂ, 27 ਅਕਤੂਬਰ (ਬਲਜੀਤ ਸਿੰਘ ਸੰਘਾ)-ਸਥਾਨਕ ਕਸਬੇ ਦੇ ਨਾਮੀ ਮੈਰਾਥਨ ਦੌਡ਼ਾਕ ਰਹੇ ਮਰਹੂਮ ਪੰਡਿਤ ਵਿਸ਼ਵਾਨਾਥ ਗੋਲਡ ਮੈਡਲਿਸਟ ਦੀ ਪੋਤਰੀ ਤੇ ਸਮਾਜ ਸੇਵੀ ਪੰਡਿਤ ਰਜੇਸ਼ ਕੁਮਾਰ ਸ਼ਰਮਾ ਤੇ ਨੀਨਾ ਸ਼ਰਮਾ ਦੀ ਪੁੱਤਰੀ ਰਿਚਾ ਸ਼ਰਮਾ ਵਲੋਂ ਕਰੀਬ ਸਾਢੇ 5 ਸਾਲਾਂ ਦੀ ਸਖ਼ਤ ਮਿਹਨਤ ਕਰਕੇ ਐਮ. ਬੀ.
ਕਾਲਾ ਸੰਘਿਆਂ, 27 ਅਕਤੂਬਰ (ਬਲਜੀਤ ਸਿੰਘ ਸੰਘਾ)-ਸਥਾਨਕ ਕਸਬੇ ਦੇ ਨਾਮੀ ਮੈਰਾਥਨ ਦੌਡ਼ਾਕ ਰਹੇ ਮਰਹੂਮ ਪੰਡਿਤ ਵਿਸ਼ਵਾਨਾਥ ਗੋਲਡ ਮੈਡਲਿਸਟ ਦੀ ਪੋਤਰੀ ਤੇ ਸਮਾਜ ਸੇਵੀ ਪੰਡਿਤ ਰਜੇਸ਼ ਕੁਮਾਰ ਸ਼ਰਮਾ ਤੇ ਨੀਨਾ ਸ਼ਰਮਾ ਦੀ ਪੁੱਤਰੀ ਰਿਚਾ ਸ਼ਰਮਾ ਵਲੋਂ ਕਰੀਬ ਸਾਢੇ 5 ਸਾਲਾਂ ਦੀ ਸਖ਼ਤ ਮਿਹਨਤ ਕਰਕੇ ਐਮ.ਬੀ.ਬੀ.ਐਸ. ਦੀ ਡਿਗਰੀ ਹਾਸਿਲ ਕਰਕੇ ਆਪਣੇ ਜੱਦੀ ਪਿੰਡ ਕਾਲਾ ਸੰਘਿਆਂ ਵਿਖੇ ਪਹੁੰਚਣ ’ਤੇ ਸਮੂਹ ਸ਼ਰਮਾ ਪਰਿਵਾਰ, ਸਕੇ ਸੰਬੰਧੀਆਂ ਤੇ ਨਗਰ ਨਿਵਾਸੀਆਂ ਵਲੋਂ ਭਾਰੀ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਚੁਫੇਰਿਓਂ ਵਧਾਈਆਂ ਮਿਲ ਰਹੀਆਂ ਹਨ। ਪੰਡਿਤ ਰਾਜੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਸਪੁੱਤਰੀ ਰਿਚਾ ਸ਼ਰਮਾ ਵਲੋਂ ਆਪਣੇ ਜੀਵਨ ਕਾਲ ਵਿਚ ਹਮੇਸ਼ਾ ਲਗਨ ਦੇ ਨਾਲ ਮਿਥੇ ਟੀਚੇ ਦੀ ਪੂਰਤੀ ਲਈ ਸਖ਼ਤ ਮਿਹਨਤ ਕੀਤੀ ਗਈ, ਜਿਸ ਦੀ ਬਦੌਲਤ ਉਨ੍ਹਾਂ ਵੱਲੋਂ ਐਮ.ਬੀ.ਬੀ.ਐਸ. ਦੀ ਡਿਗਰੀ ਹਾਸਲ ਕਰ ਕੇ ਆਪਣੇ ਮਾਪਿਆਂ, ਅਧਿਆਪਕਾਂ, ਪਿੰਡ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਗਿਆ ਹੈ। ਇਸ ਮੌਕੇ ਉੱਤੇ ਹੋਰਨਾਂ ਤੋਂ ਇਲਾਵਾ ਪੰਡਿਤ ਰਾਕੇਸ਼ ਕੁਮਾਰ ਭਾਰਗਵ, ਮਾਸਟਰ ਸ਼ਾਮ ਕੁਮਾਰ ਭਾਰਗਵ, ਅਨੁਰਾਧਾ ਭਾਰਗਵ, ਮਨਜੀਤ ਸਿੰਘ ਸੋਹਲ ਹੈਪੀ ਵਾਲੀਆ ਆਦਿ ਹਾਜ਼ਰ ਜਨ।