27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਟਿੱਪਰ ਦੇ ਟੱਕਰ ਮਾਰਨ ਨਾਲ ਜ਼ਖਮੀ ਹੋਏ ਨੌਜਵਾਨ ਨੇ ਦਮ ਤੋਡ਼ਿਆ

ਕਾਲਾ ਸੰਘਿਆਂ, 26 ਅਕਤੂਬਰ (ਬਲਜੀਤ ਸਿੰਘ ਸੰਘਾ)-ਸਥਾਨਕ ਕਸਬੇ ਦੇ ਸਾਬਕਾ ਮੈਂਬਰ ਪੰਚਾਇਤ ਗੁਰਨਾਮ ਸਿੰਘ ਟਿੱਕਾ ਜਿਨ੍ਹਾਂ ਦਾ ਬੀਤੇ ਦਿਨੀਂ ਲੋਹੀਆਂ ਰੋਡ ’ਤੇ ਟਿੱਪਰ ਦੇ ਟੱਕਰ ਮਾਰਨ ਨਾਲ ਐਕਸੀਡੈਂਟ ਹੋ ਗਿਆ ਸੀ ਅਤੇ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਸਨ, ਦੀ ਮੌਤ ਤੋਂ ਉਪਰੰਤ ਪਰਿਵਾਰ ਤੇ ਇਲਾਕਾ ਨਿਵਾਸੀਆਂ ਨੇ ਹਾਦਸੇ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਕਾਲਾ ਸੰਘਿਆਂ ਦੇ ਮੁੱਖ ਚੌਕ ਵਿਖੇ ਧਰਨਾ ਲਾਇਆ ਗਿਆ। ਇਕੱਤਰ ਜਾਣਕਾਰੀ ਮੁਤਾਬਿਕ ਪਰਚਾ ਦਰਜ ਕਰਨ ਅਤੇ ਮੇਜਰ ਸਿੰਘ ਐਸ.

Ad Position 21
No active advertisement
ਅਜੀਤ ਡੈਸਕ 27-10-2026
ਕਾਲਾ ਸੰਘਿਆਂ, 26 ਅਕਤੂਬਰ (ਬਲਜੀਤ ਸਿੰਘ ਸੰਘਾ)-ਸਥਾਨਕ ਕਸਬੇ ਦੇ ਸਾਬਕਾ ਮੈਂਬਰ ਪੰਚਾਇਤ ਗੁਰਨਾਮ ਸਿੰਘ ਟਿੱਕਾ ਜਿਨ੍ਹਾਂ ਦਾ ਬੀਤੇ ਦਿਨੀਂ ਲੋਹੀਆਂ ਰੋਡ ’ਤੇ ਟਿੱਪਰ ਦੇ ਟੱਕਰ ਮਾਰਨ ਨਾਲ ਐਕਸੀਡੈਂਟ ਹੋ ਗਿਆ ਸੀ ਅਤੇ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਸਨ, ਦੀ ਮੌਤ ਤੋਂ ਉਪਰੰਤ ਪਰਿਵਾਰ ਤੇ ਇਲਾਕਾ ਨਿਵਾਸੀਆਂ ਨੇ ਹਾਦਸੇ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਕਾਲਾ ਸੰਘਿਆਂ ਦੇ ਮੁੱਖ ਚੌਕ ਵਿਖੇ ਧਰਨਾ ਲਾਇਆ ਗਿਆ। ਇਕੱਤਰ ਜਾਣਕਾਰੀ ਮੁਤਾਬਿਕ ਪਰਚਾ ਦਰਜ ਕਰਨ ਅਤੇ ਮੇਜਰ ਸਿੰਘ ਐਸ.ਐਚ.ਓ. ਸਦਰ ਕਪੂਰਥਲਾ ਵਲੋਂ ਮੌਕੇ ’ਤੇ ਪੁੱਜ ਕੇ ਪੂਰਨ ਇਨਸਾਫ਼ ਦਾ ਵਿਸ਼ਵਾਸ ਦਿਵਾਉਣ ਉਪਰੰਤ ਧਰਨਾ ਚੁੱਕਿਆ ਗਿਆ। ਇਸ ਮੌਕੇ ਹਾਜ਼ਰ ਪਰਿਵਾਰ ਦੇ ਮੈਂਬਰ ਹੋਰ ਆਗੂਆਂ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਪੁਲਿਸ ਚੌਂਕੀ ਕਾਲਾ ਸੰਘਿਆਂ ਦੇ ਇੰਚਾਰਜ ਅਮਰਜੀਤ ਸਿੰਘ, ਸਰਪੰਚ ਮਨਿੰਦਰ ਪਾਲ ਸਿੰਘ ਮੰਨਾ, ਮੈਂਬਰ ਪੰਚਾਇਤ ਬਲਵੀਰ ਸਿੰਘ ਬਿੱਲਾ, ਨਰਿੰਦਰ ਸਿੰਘ ਮਾਨ, ਬਲਜਿੰਦਰ ਸਿੰਘ ਬਿੱਟੂ, ਭਿੰਦਾ ਸੰਘਾ, ਡਾ. ਪਰਮਜੀਤ, ਭਾਈ ਸੁਰਜੀਤ ਸਿੰਘ, ਗੁਰਦਿਆਲ ਸਿੰਘ, ਗੁਰਪ੍ਰੀਤ ਗੋਪੀ, ਸਚਿਨ, ਪ੍ਰਦੀਪ, ਰਸ਼ਪਾਲ ਸਿੰਘ ਬਾਗਡ਼ੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਹਿਕਾਰੀ ਸਭਾਵਾਂ ਦੇ ਖਾਤੇ ਨਾ ਚੱਲਣ ਕਾਰਨ ਕਿਸਾਨ ਹੋ ਰਹੇ ਹਨ ਖੱਜਲ-ਖੁਆਰ ਅਗਲੀ ਖ਼ਬਰ ਪਰਾਲੀ ਸਾਡ਼ਨ ਦੀਆਂ ਘਟਨਾਵਾਂ ਰੋਕਣ ਲਈ ਐਸ.ਡੀ.ਐਮ. ਭੁਲੱਥ ਵਲੋਂ ਵੱਖ-ਵੱਖ ਪਿੰਡਾਂ ਦਾ ਦੌਰਾ
Ad Position 24