24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸਰਬ ਨੌਜਵਾਨ ਸਭਾ ਨੇ ਬਸੰਤ ਨਗਰ ਵਿਖੇ ਕਰਵਾਈ 36ਵੀਂ ਸਾਲਾਨਾ ਸ਼ੁਕਰਾਨਾ ਚੌਂਕੀ

ਫਗਵਾੜਾ, 24 ਅਕਤੂਬਰ (ਹਰਜੋਤ ਸਿੰਘ ਚਾਨਾ)-ਸਰਬ ਨੌਜਵਾਨ ਸਭਾ ਤੇ ਸਰਬ ਨੌਜਵਾਨ ਵੈੱਲਫੇਅਰ ਸੁਸਾਇਟੀ ਵਲੋਂ 36ਵੇਂ ਸਾਲਾਨਾ ਸਮੂਹਿਕ ਵਿਆਹ ਸਮਾਗਮ ਉਪਰੰਤ ਮਾਂ ਦੁਰਗਾ ਜੀ ਦੇ ਸ਼ੁਕਰਾਨੇ ਵਜੋਂ ਨਿਊ ਸਟਾਰ ਸਿਟੀ, ਬਸੰਤ ਨਗਰ ਵਿਖੇ ਸਾਲਾਨਾ ਸ਼ੁਕਰਾਨਾ ਚੌਂਕੀ ਕਰਵਾਈ ਗਈ | ਇਸ ਮੌਕੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇੰਜੀਨੀਅਰ ਪ੍ਰਦੀਪ ਚੋਟਾਨੀ ਤੇ ਉਨ੍ਹਾਂ ਦੀ ਪਤਨੀ ਵੰਦਨਾ ਚੋਟਾਨੀ ਨੇ ਜੋਤੀ ਪੂਜਨ ਦੀ ਰਸਮ ਨਿਭਾਈ, ਜਦਕਿ ਸਮਾਜ ਸੇਵਕ ਰਾਜ ਕੁਮਾਰ ਮੱਟੂ ਨੇ ਚੁੰਨੀ ਦੀ ਰਸਮ ਅਦਾ ਕੀਤੀ | ਪੰਜਾਬੀ ਗਾਇਕ ਨਿਰਮਲਜੀਤ ਤੇ ਗਾਇਕਾ ਦੀਪ ਕੌਰ ਨੇ ਭਗਤੀ ਮਈ ਭੇਟਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ | ਡਾ.

Ad Position 21
No active advertisement
ਅਜੀਤ ਡੈਸਕ 25-10-2026
ਫਗਵਾੜਾ, 24 ਅਕਤੂਬਰ (ਹਰਜੋਤ ਸਿੰਘ ਚਾਨਾ)-ਸਰਬ ਨੌਜਵਾਨ ਸਭਾ ਤੇ ਸਰਬ ਨੌਜਵਾਨ ਵੈੱਲਫੇਅਰ ਸੁਸਾਇਟੀ ਵਲੋਂ 36ਵੇਂ ਸਾਲਾਨਾ ਸਮੂਹਿਕ ਵਿਆਹ ਸਮਾਗਮ ਉਪਰੰਤ ਮਾਂ ਦੁਰਗਾ ਜੀ ਦੇ ਸ਼ੁਕਰਾਨੇ ਵਜੋਂ ਨਿਊ ਸਟਾਰ ਸਿਟੀ, ਬਸੰਤ ਨਗਰ ਵਿਖੇ ਸਾਲਾਨਾ ਸ਼ੁਕਰਾਨਾ ਚੌਂਕੀ ਕਰਵਾਈ ਗਈ | ਇਸ ਮੌਕੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇੰਜੀਨੀਅਰ ਪ੍ਰਦੀਪ ਚੋਟਾਨੀ ਤੇ ਉਨ੍ਹਾਂ ਦੀ ਪਤਨੀ ਵੰਦਨਾ ਚੋਟਾਨੀ ਨੇ ਜੋਤੀ ਪੂਜਨ ਦੀ ਰਸਮ ਨਿਭਾਈ, ਜਦਕਿ ਸਮਾਜ ਸੇਵਕ ਰਾਜ ਕੁਮਾਰ ਮੱਟੂ ਨੇ ਚੁੰਨੀ ਦੀ ਰਸਮ ਅਦਾ ਕੀਤੀ | ਪੰਜਾਬੀ ਗਾਇਕ ਨਿਰਮਲਜੀਤ ਤੇ ਗਾਇਕਾ ਦੀਪ ਕੌਰ ਨੇ ਭਗਤੀ ਮਈ ਭੇਟਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ | ਡਾ. ਚੱਬੇਵਾਲ ਨੇ ਕਿਹਾ ਕਿ ਸਮੂਹਿਕ ਵਿਆਹ ਸਮਾਗਮ ਉਪਰੰਤ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਅਜਿਹਾ ਧਾਰਮਿਕ ਉਪਰਾਲਾ ਸ਼ਲਾਘਾਯੋਗ ਹੈ | ਇਸ ਨਾਲ ਸਮਾਜ ‘ਚ ਪਿਆਰ ਅਤੇ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ | ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਮਹਿਮਾਨਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਲੈਕਚਰਾਰ ਹਰਜਿੰਦਰ ਗੋਗਨਾ ਨੇ ਕੀਤਾ | ਇਸ ਮੌਕੇ ਡਾ. ਵਿਜੇ ਕੁਮਾਰ, ਜਸਬੀਰ ਸਿੰਘ ਸੇਵਾਮੁਕਤ ਡੀਐਸਪੀ, ਪਿ੍ਤਪਾਲ ਕੌਰ ਤੁਲੀ, ਕੌਂਸਲਰ ਅੰਕੁਸ਼ ਓਹਰੀ, ਸੰਤੋਸ਼ ਕੁਮਾਰ ਗੋਗੀ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਕੋਤਵਾਲੀ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ 1 ਵਿਅਕਤੀ ਕਾਬੂ ਅਗਲੀ ਖ਼ਬਰ ਕੰਬਾਈਨ ਤੇ ਮੋਟਰਸਾਈਕਲ ਦੀ ਟੱਕਰ ’ਚ ਪੁੱਤਰ ਦੀ ਮੌਤ, ਪਿਉ ਗੰਭੀਰ ਜ਼ਖਮੀ
Ad Position 24