23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਛੋਟੇ ਬੱਚਿਆਂ ਨੂੰ ਨਸ਼ੇ ’ਤੇ ਲਗਾਉਣ ਵਾਲਾ ਵਿਅਕਤੀ ਸੁਭਾਨਪੁਰ ਪੁਲਿਸ ਵਲੋਂ ਗ੍ਰਿਫਤਾਰ

ਕਪੂਰਥਲਾ/ਸੁਭਾਨਪੁਰ, 22 ਅਕਤੂਬਰ (ਸਡਾਨਾ, ਸਤਨਾਮ ਸਿੰਘ)-ਬੀਤੇ ਦਿਨ ਇਕ ਨਬਾਲਗ ਬੱਚੇ ਦੀ ਕਥਿਤ ਤੌਰ ‘ਤੇ ਨਸ਼ਾ ਕਰਦੇ ਦੀ ਵੀਡੀਓ ਵਾਇਰਲ ਹੋਣ ਉਪਰੰਤ ਹਰਕਤ ਵਿਚ ਆਈ ਸੁਭਾਨਪੁਰ ਪੁਲਿਸ ਨੇ ਬੀਤੀ ਦੇਰ ਰਾਤ ਦੋ ਨਬਾਲਗ ਭਰਾਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਤੇ ਉਨ੍ਹਾਂ ਨਬਾਲਗ ਬੱਚਿਆਂ ਨੂੰ ਨਸ਼ੇ ‘ਤੇ ਲਗਾਉਣ ਵਾਲੇ ਵਿਅਕਤੀ ਦੀ ਭਾਲ ਆਰੰਭ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ.

Ad Position 21
No active advertisement
ਅਜੀਤ ਡੈਸਕ 23-10-2026
ਕਪੂਰਥਲਾ/ਸੁਭਾਨਪੁਰ, 22 ਅਕਤੂਬਰ (ਸਡਾਨਾ, ਸਤਨਾਮ ਸਿੰਘ)-ਬੀਤੇ ਦਿਨ ਇਕ ਨਬਾਲਗ ਬੱਚੇ ਦੀ ਕਥਿਤ ਤੌਰ ‘ਤੇ ਨਸ਼ਾ ਕਰਦੇ ਦੀ ਵੀਡੀਓ ਵਾਇਰਲ ਹੋਣ ਉਪਰੰਤ ਹਰਕਤ ਵਿਚ ਆਈ ਸੁਭਾਨਪੁਰ ਪੁਲਿਸ ਨੇ ਬੀਤੀ ਦੇਰ ਰਾਤ ਦੋ ਨਬਾਲਗ ਭਰਾਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਤੇ ਉਨ੍ਹਾਂ ਨਬਾਲਗ ਬੱਚਿਆਂ ਨੂੰ ਨਸ਼ੇ ‘ਤੇ ਲਗਾਉਣ ਵਾਲੇ ਵਿਅਕਤੀ ਦੀ ਭਾਲ ਆਰੰਭ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਭੁਲੱਥ ਸੁਖਪਾਲ ਸਿੰਘ ਤੇ ਥਾਣਾ ਸੁਭਾਨਪੁਰ ਮੁਖੀ ਇੰਸਪੈਕਟਰ ਅਮਨਦੀਪ ਨਾਹਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕਥਿਤ ਦੋਸ਼ੀ ਪਰਮਜੀਤ ਸਿੰਘ ਵਾਸੀ ਹੁਸ਼ਿਆਰਪੁਰ ਜੋ ਕਿ ਆਪ ਵੀ ਕਥਿਤ ਤੌਰ ‘ਤੇ ਨਸ਼ੇ ਕਰਨ ਦਾ ਆਦੀ ਹੈ ਤੇ ਛੋਟੇ ਬੱਚਿਆਂ ਨੂੰ ਨਸ਼ਿਆਂ ‘ਤੇ ਲਗਾਕੇ ਉਨ੍ਹਾਂ ਦੀ ਵੀਡੀਓ ਬਣਾਕੇ ਆਪਣੇ ਪਾਸ ਰੱਖਦਾ ਹੈ | ਹਸਪਤਾਲ ਦਾਖਲ ਕਰਵਾਏ ਦੋਵੇਂ ਬੱਚੇ ਜੋ ਕਿ ਪਿੰਡ ਝੁੱਗੀਆਂ ਰਾਜਪੁਰ ਦੇ ਵਸਨੀਕ ਹਨ ਨੂੰ ਇਸਨੇ ਹੀ ਨਸ਼ੇ ‘ਤੇ ਲਗਾਇਆ ਸੀ | ਜਿਸ ਤਹਿਤ ਉਕਤ ਵਿਅਕਤੀ ਵਿਰੁੱਧ ਥਾਣਾ ਸੁਭਾਨਪੁਰ ਵਿਖੇ ਕੇਸ ਦਰਜ ਕਰਨ ਉਪਰੰਤ ਏ.ਐਸ.ਆਈ. ਰਾਜਵਿੰਦਰ ਸਿੰਘ ਨੇ ਛਾਪਾਮਾਰੀ ਕਰਕੇ ਪਰਮਜੀਤ ਸਿੰਘ ਨੂੰ ਗਿ੍ਫ਼ਤਾਰ ਕੀਤਾ ਤੇ ਅਦਾਲਤ ਪਾਸੋਂ ਉਸਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਰਿਮਾਂਡ ਦੌਰਾਨ ਇਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਕਿਸ ਪਾਸੋਂ ਨਸ਼ਾ ਲੈ ਕੇ ਆਉਂਦਾ ਸੀ ਤੇ ਉਸ ਨਾਲ ਹੋਰ ਕੋਣ ਕੋਣ ਸ਼ਾਮਲ ਹੈ |
Ad Position 22
No active advertisement
ਪਿਛਲੀ ਖ਼ਬਰ ‘ ਬੇਗਮਪੁਰਾ ਦਾ ਸੰਕਲਪ’ ਇਤਿਹਾਸਕ ਨਗਰ ਕੀਰਤਨ ਕੱਲ੍ਹ ਨੂੰ ਪਮਾਲੀ ਤੋਂ ਪੰਡਵਾ ਪੁੱਜੇਗਾ ਅਗਲੀ ਖ਼ਬਰ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਹੋਣ ’ਤੇ ਮਾਸਟਰ ਬਲਦੇਵ ਰਾਜ ਵਲੋਂ ਹਾਈਕਮਾਨ ਦਾ ਧੰਨਵਾਦ
Ad Position 24