19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸਾਮਾਨ ਖ਼ਰੀਦਣ ਆਏ ਵਿਅਕਤੀ ਦਾ ਦਿਨ ਦਿਹਾੜੇ ਮੋਟਰਸਾਈਕਲ ਚੋਰੀ, ਪੁਲਿਸ ਨੂੰ ਸ਼ਿਕਾਇਤ ਦਰਜ

ਭੁਲੱਥ, 18 ਅਕਤੂਬਰ (ਮਨਜੀਤ ਸਿੰਘ ਰਤਨ)-ਭੁਲੱਥ ਵਿਖੇ ਸਾਮਾਨ ਖ਼ਰੀਦਣ ਆਏ ਇਕ ਵਿਅਕਤੀ ਦਾ ਦਿਨ-ਦਿਹਾੜੇ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਪੀੜਤ ਵੱਲੋਂ ਥਾਣਾ ਭੁਲੱਥ ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ | ਥਾਣਾ ਮੁਖੀ ਭੁਲੱਥ ਨੂੰ ਦਿੱਤੀ ਦਰਖ਼ਾਸਤ ਵਿਚ ਪੀੜਤ ਲਖਵੰਤ ਸਿੰਘ ਪੁੱਤਰ ਚੰਦਨ ਸਿੰਘ, ਵਾਸੀ ਪਿੰਡ ਚਾਣ ਚੱਕ ਨੇ ਦੱਸਿਆ ਕਿ ਉਹ ਭੁਲੱਥ ਦੇ ਭੋਪਰ ਅੱਡੇ ਦੇ ਉੱਪਰ ਕੁੱਝ ਸਮਾਨ ਖ਼ਰੀਦਣ ਲਈ ਰੁਕਿਆ ਸੀ ਅਤੇ ਕੁੱਝ ਹੀ ਪਲਾਂ ਵਿਚ ਉੱਥੇ ਖੜ੍ਹਾ ਉਸ ਦਾ ਹੀਰੋ ਹਾਂਡਾ ਸਪਲੈਂਡਰ ਮੋਟਰਸਾਈਕਲ (ਨੰਬਰ ਪੀਬੀ 09 3110) ਚੋਰੀ ਹੋ ਗਿਆ | ਪੀੜਤ ਅਨੁਸਾਰ, ਉਸ ਨੇ ਆਲੇ-ਦੁਆਲੇ ਮੋਟਰਸਾਈਕਲ ਦੀ ਕਾਫ਼ੀ ਭਾਲ ਕੀਤੀ, ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ | ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਹੈ ਕਿ ਕੋਈ ਅਣਪਛਾਤਾ ਵਿਅਕਤੀ ਉਸ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਹੈ | ਪੀੜਤ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਬਾਰੀਕੀ ਨਾਲ ਛਾਣਬੀਣ ਕਰਨ ਅਤੇ ਚੋਰਾਂ ਨੂੰ ਜਲਦ ਗਿ੍ਫ਼ਤਾਰ ਕਰਕੇ ਮੋਟਰਸਾਈਕਲ ਬਰਾਮਦ ਕਰਵਾਉਣ ਦੀ ਗੁਹਾਰ ਲਗਾਈ ਗਈ ਹੈ |

Ad Position 21
No active advertisement
ਚੋਰੀ ਹੋਏ ਮੋਟਰਸਾਈਕਲ ਬਾਰੇ ਜਾਣਕਾਰੀ ਦਿੰਦਾ ਹੋਇਆ ਮੋਟਰਸਾਈਕਲ ਮਾਲਕ | ਤਸਵੀਰ : ਮਨਜੀਤ ਸਟੂਡੀਓ 19-10-2026
ਭੁਲੱਥ, 18 ਅਕਤੂਬਰ (ਮਨਜੀਤ ਸਿੰਘ ਰਤਨ)-ਭੁਲੱਥ ਵਿਖੇ ਸਾਮਾਨ ਖ਼ਰੀਦਣ ਆਏ ਇਕ ਵਿਅਕਤੀ ਦਾ ਦਿਨ-ਦਿਹਾੜੇ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਪੀੜਤ ਵੱਲੋਂ ਥਾਣਾ ਭੁਲੱਥ ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ | ਥਾਣਾ ਮੁਖੀ ਭੁਲੱਥ ਨੂੰ ਦਿੱਤੀ ਦਰਖ਼ਾਸਤ ਵਿਚ ਪੀੜਤ ਲਖਵੰਤ ਸਿੰਘ ਪੁੱਤਰ ਚੰਦਨ ਸਿੰਘ, ਵਾਸੀ ਪਿੰਡ ਚਾਣ ਚੱਕ ਨੇ ਦੱਸਿਆ ਕਿ ਉਹ ਭੁਲੱਥ ਦੇ ਭੋਪਰ ਅੱਡੇ ਦੇ ਉੱਪਰ ਕੁੱਝ ਸਮਾਨ ਖ਼ਰੀਦਣ ਲਈ ਰੁਕਿਆ ਸੀ ਅਤੇ ਕੁੱਝ ਹੀ ਪਲਾਂ ਵਿਚ ਉੱਥੇ ਖੜ੍ਹਾ ਉਸ ਦਾ ਹੀਰੋ ਹਾਂਡਾ ਸਪਲੈਂਡਰ ਮੋਟਰਸਾਈਕਲ (ਨੰਬਰ ਪੀਬੀ 09 3110) ਚੋਰੀ ਹੋ ਗਿਆ | ਪੀੜਤ ਅਨੁਸਾਰ, ਉਸ ਨੇ ਆਲੇ-ਦੁਆਲੇ ਮੋਟਰਸਾਈਕਲ ਦੀ ਕਾਫ਼ੀ ਭਾਲ ਕੀਤੀ, ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ | ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਹੈ ਕਿ ਕੋਈ ਅਣਪਛਾਤਾ ਵਿਅਕਤੀ ਉਸ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਹੈ | ਪੀੜਤ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਬਾਰੀਕੀ ਨਾਲ ਛਾਣਬੀਣ ਕਰਨ ਅਤੇ ਚੋਰਾਂ ਨੂੰ ਜਲਦ ਗਿ੍ਫ਼ਤਾਰ ਕਰਕੇ ਮੋਟਰਸਾਈਕਲ ਬਰਾਮਦ ਕਰਵਾਉਣ ਦੀ ਗੁਹਾਰ ਲਗਾਈ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਜਥੇਬੰਦੀਆਂ ਅੱਜ ਆਪ ਨੂੰ ਲਾਹਨਤ ਪੱਤਰ ਦੇਣਗੀਆਂ-ਰਜਿੰਦਰ ਸਿੰਘ ਰਾਣਾ ਅਗਲੀ ਖ਼ਬਰ ਫੂਡ ਸੇਫ਼ਟੀ ਵਿਭਾਗ ਦੀ ਟੀਮ ਨੇ ਖਾਣ ਪੀਣ ਵਾਲੀਆਂ ਵਸਤੂਆਂ ਦੇ 72 ਸੈਂਪਲ ਭਰ ਕੇ ਜਾਂਚ ਲਈ ਭੇਜੇ
Ad Position 24