18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਬਾਬਾ ਮਸਤੂ ਸ਼ਾਹ ਦਾ 20ਵਾਂ ਦੋ ਰੋਜ਼ਾ ਸਾਲਾਨਾ ਮੇਲਾ 24 ਤੋਂ

ਨਡਾਲਾ, 17 ਅਕਤੂਬਰ (ਰਘਬਿੰਦਰ ਸਿੰਘ)- ਸ਼ੇਰ-ਏ-ਖ਼ੁਦਾ ਮੁਸ਼ਕਿਲ ਕੁਸ਼ਾ ਹਜ਼ਰਤ ਮੌਲਾ ਅਲੀ ਦੀ ਦਰਗਾਹ ਵਿਖੇ 20ਵਾਂ ਸਾਲਾਨਾ ਦੋ ਰੋਜ਼ਾ ਮੇਲਾ 24 ਅਤੇ 25 ਅਕਤੂਬਰ ਨੂੰ ਡੇਰਾ ਬਾਬਾ ਮਸਤੂ ਸ਼ਾਹ, ਸੁਭਾਨਪੁਰ ਰੋਡ, ਨੇੜੇ ਗ੍ਰੈਂਡ ਵਿਲਾ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ | ਇਸ ਮੇਲੇ ਦੌਰਾਨ ਧਾਰਮਿਕ ਰਸਮਾਂ ਦੇ ਨਾਲ-ਨਾਲ ਸਮਾਜ ਸੇਵਾ ਦੇ ਕਾਰਜ ਵੀ ਕਰਵਾਏ ਜਾਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਮਸਤੂ ਸ਼ਾਹ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ 24 ਅਕਤੂਬਰ ਨੂੰ ਨਡਾਲਾ ਸਥਿਤ ਦਰਬਾਰ ਵਿਖੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ | ਇਸ ਉਪਰੰਤ ਚਾਦਰ ਚੜ੍ਹਾਉਣ ਅਤੇ ਚਿਰਾਗ਼ ਰੌਸ਼ਨ ਕਰਨ ਦੀਆਂ ਰਸਮਾਂ ਨਿਭਾਈਆਂ ਜਾਣਗੀਆਂ | ਸ਼ਾਮ ਸਮੇਂ ਮਹਿੰਦੀ ਦੀ ਰਸਮ ਅਦਾ ਕਰਨ ਦੇ ਨਾਲ-ਨਾਲ ਕੱਵਾਲੀਆਂ ਦੀ ਮਹਿਫ਼ਲ ਸਜਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਮੇਲੇ ਦੇ ਦੂਜੇ ਅਤੇ ਆਖ਼ਰੀ ਦਿਨ 25 ਅਕਤੂਬਰ ਨੂੰ ਹਰ ਸਾਲ ਦੀ ਤਰ੍ਹਾਂ ਕਰੀਬ 500 ਸਾਧੂ-ਸੰਤਾਂ ਅਤੇ ਫ਼ਕੀਰਾਂ ਨੂੰ ਵਸਤਰ, ਭੋਜਨ ਅਤੇ ਮਾਇਆ ਭੇਟ ਕੀਤੀ ਜਾਵੇਗੀ | ਇਸ ਤੋਂ ਇਲਾਵਾ ਸਮਾਜ ਸੇਵਾ ਦੇ ਉਪਰਾਲੇ ਤਹਿਤ ਪਿਤਾ ਦੇ ਸਾਏ ਤੋਂ ਵਾਂਝੀਆਂ 11 ਲੋੜਵੰਦ ਲੜਕੀਆਂ ਨੂੰ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਸਿਲਾਈ ਮਸ਼ੀਨਾਂ ਅਤੇ ਲੋੜੀਂਦਾ ਸਾਮਾਨ ਦਿੱਤਾ ਜਾਵੇਗਾ | ਇਸੇ ਤਰ੍ਹਾਂ 51 ਲੋੜਵੰਦ ਪਰਿਵਾਰਾਂ ਨੂੰ ਡੇਰੇ ਵੱਲੋਂ ਰਾਸ਼ਨ ਕਿੱਟਾਂ ਵੀ ਵੰਡੀਆਂ ਜਾਣਗੀਆਂ |ਬਾਬਾ ਮਸਤੂ ਸ਼ਾਹ ਨੇ ਅੱਗੇ ਦੱਸਿਆ ਕਿ ਮੇਲੇ ਦੌਰਾਨ ਕਰਵਾਏ ਜਾਣ ਵਾਲੇ ਸਭਿਆਚਾਰਕ ਪ੍ਰੋਗਰਾਮ ਵਿਚ ਪ੍ਰਸਿੱਧ ਕੱਵਾਲ ਪਰਵੇਜ਼ ਆਲਮ, ਦਲੇਰ ਅਲੀ ਅਤੇ ਪੰਜਾਬ ਦੇ ਨਾਮਵਰ ਗਾਇਕ ਹੈਪੀ ਰਾਏਕੋਟੀ ਆਪਣੀ ਕਲਾ ਦੇ ਜੌਹਰ ਦਿਖਾਉਣਗੇ |ਉਨ੍ਹਾਂ ਦੱਸਿਆ ਕਿ ਮੇਲੇ ਦੇ ਆਖ਼ਰੀ ਦਿਨ 25 ਅਕਤੂਬਰ ਨੂੰ ਡੇਰੇ ਵੱਲੋਂ ਮਨੁੱਖਤਾ ਦੀ ਸੇਵਾ ਦੇ ਉਦੇਸ਼ ਨਾਲ ਵਿਸ਼ੇਸ਼ ਖ਼ੂਨਦਾਨ ਕੈਂਪ ਅਤੇ ਮੁਫ਼ਤ ਮੈਡੀਕਲ ਕੈਂਪ ਵੀ ਲਗਾਏ ਜਾਣਗੇ |ਅੰਤ ਵਿਚ ਬਾਬਾ ਮਸਤੂ ਸ਼ਾਹ ਨੇ ਸਮੂਹ ਇਲਾਕਾ ਨਿਵਾਸੀਆਂ ਅਤੇ ਸੰਗਤਾਂ ਨੂੰ ਇਸ ਦੋ ਰੋਜ਼ਾ ਸਾਲਾਨਾ ਮੇਲੇ ਵਿਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ |

Ad Position 21
No active advertisement
ਅਜੀਤ ਡੈਸਕ 18-10-2026

Ad Position 22
No active advertisement
ਪਿਛਲੀ ਖ਼ਬਰ ਰੇਲਵੇ ਪਲੇਟਫ਼ਾਰਮ ਦੇ ਸੁੰਦਰੀਕਰਨ ਦੇ ਦਾਅਵਿਆਂ ਵਿਚਕਾਰ ਐਸਕੇਲੇਟਰ ਦੀ ਘਾਟ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਗੁਰਬਿੰਦਰ ਸਾਹੀ ‘ਆਪ’ ਕਿਸਾਨ ਵਿੰਗ ਦੇ ਸੂਬਾ ਜੁਆਇੰਟ ਸਕੱਤਰ ਨਿਯੁਕਤ
Ad Position 24