15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਵੱਖ-ਵੱਖ ਜਥੇਬੰਦੀਆਂ ਵਲੋਂ ਡੀ.ਐਸ.ਪੀ. ਦਫ਼ਤਰ ਭੁਲੱਥ ਦਾ ਘਿਰਾਓ

ਭੁਲੱਥ, 14 ਅਕਤੂਬਰ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਆਦਿਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ, ਬਹੁਜਨ ਮੁਕਤੀ ਪਾਰਟੀ ਪੰਜਾਬ, ਵਾਲਮੀਕ ਮਜ਼੍ਹਬੀ ਸਿੱਖ ਸਮਾਜ ਨਾਲ ਸਬੰਧਤ ਨਿਹੰਗ ਜਥੇਬੰਦੀਆਂ, ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਟਾਸਕ ਫੋਰਸ ਬੁੱਢਾ ਦਲ ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਸੇਵਾਦਾਰਾਂ ਵੱਲੋਂ ਸਾਂਝੇ ਤੌਰ ‘ਤੇ ਵਾਲਮੀਕ ਧਰਮਸ਼ਾਲਾ ਵਿਖੇ ਭਾਰੀ ਇਕੱਠ ਕੀਤਾ ਗਿਆ | ਇਸ ਤੋਂ ਬਾਅਦ ਇਕੱਠ ਵਿਚ ਸ਼ਾਮਲ ਲੋਕਾਂ ਨੇ ਨਾਅਰੇਬਾਜ਼ੀ ਕਰਦਿਆਂ ਡੀਐਸਪੀ ਦਫ਼ਤਰ ਭੁਲੱਥ ਵਿਖੇ ਪਹੁੰਚ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਦਫ਼ਤਰ ਦਾ ਘਿਰਾਓ ਕੀਤਾ | ਇਸ ਦੌਰਾਨ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਜ਼ਮੀਨੀ ਵਿਵਾਦ, ਧਾਰਮਿਕ ਮਾਮਲਿਆਂ ਅਤੇ ਨਸ਼ਾ ਤਸਕਰੀ ਸਬੰਧੀ ਕਈ ਗੰਭੀਰ ਦੋਸ਼ ਲਗਾਉਂਦਿਆਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ | ਇਕੱਠ ਨੂੰ ਸੰਬੋਧਨ ਕਰਦਿਆਂ ਆਦਿਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਦੇ ਕੌਮੀ ਚੇਅਰਮੈਨ ਜੋਗਿੰਦਰ ਮਾਨ, ਬਹੁਜਨ ਮੁਕਤੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਮਾਸਟਰ ਰਾਜਪਾਲ ਸਿੰਘ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਨਾਲ ਜੁੜੇ ਬਾਬਾ ਸੁਰਿੰਦਰ ਸਿੰਘ ਨੇ ਕਿਹਾ ਕਿ ਕਿ ਜੇਕਰ ਲੋਕਾਂ ਦੀਆਂ ਜਾਇਜ਼ ਸ਼ਿਕਾਇਤਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਜਥੇਬੰਦੀਆਂ ਵੱਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਉਹਨਾਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡ ਮਾਨਾ ਤਲਵੰਡੀ ਦੀ ਜ਼ਮੀਨ ‘ਤੇ ਕਥਿਤ ਜਬਰੀ ਕਬਜ਼ੇ ਦੇ ਮਾਮਲੇ ਵਿਚ ਨਿਰਪੱਖ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਉਨ੍ਹਾਂ ਪਿੰਡ ਸਿੱਧਵਾਂ ਵਿਖੇ ਭਗਵਾਨ ਵਾਲਮੀਕ ਮੰਦਰ ਦੀ ਸੇਵਾ-ਸੰਭਾਲ ਵਿਚ ਕਥਿਤ ਤੌਰ ‘ਤੇ ਰੁਕਾਵਟ ਪਾਉਣ ਅਤੇ ਭਗਵਾਨ ਵਾਲਮੀਕ ਜੀ ਬਾਰੇ ਅਪਮਾਨਜਨਕ ਸ਼ਬਦ ਬੋਲਣ ਦੇ ਮਾਮਲੇ ਵਿਚ ਸਬੰਧਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ | ਉਹਨਾਂ ਆਪਣੇ ਸੰਬੋਧਨ ਦੌਰਾਨ ਪਿੰਡ ਨੰਗਲੀ ਨਾਲ ਸਬੰਧਤ ਨਸ਼ਾ ਤਸਕਰੀ ਦੇ ਇੱਕ ਮਾਮਲੇ ਦਾ ਜ਼ਿਕਰ ਕੀਤਾ | ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੀ ਜਥੇਬੰਦੀ ਦੇ ਸਿੰਘਾਂ ਸਮੇਤ ਇੱਕ ਕਥਿਤ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਕੋਲੋਂ 12 ਗ੍ਰਾਮ ਚਿੱਟਾ ਅਤੇ ਨਸ਼ਾ ਤੋਲਣ ਵਾਲਾ ਕੰਡਾ ਬਰਾਮਦ ਕਰਵਾਇਆ ਸੀ ਅਤੇ ਉਸ ਨੂੰ ਥਾਣਾ ਬੇਗੋਵਾਲ ਦੇ ਐੱਸਐੱਚਓ ਦੇ ਹਵਾਲੇ ਕੀਤਾ ਸੀ | ਉਹਨਾਂ ਕਿਹਾ ਕਿ ਪੁਲਿਸ ਵੱਲੋਂ ਮਾਮਲਾ ਤਾਂ ਦਰਜ ਕੀਤਾ ਗਿਆ, ਪਰ ਨਸ਼ਾ ਤੋਲਣ ਲਈ ਵਰਤੇ ਜਾਂਦੇ ਕੰਡੇ ਨੂੰ ਕੇਸ ਵਿਚ ਸ਼ਾਮਲ ਨਹੀਂ ਕੀਤਾ ਗਿਆ | ਇਸ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ | ਇਸ ਮੌਕੇ ਪੰਜਾਬ ਚੇਅਰਮੈਨ ਦਿਲਵਰ ਬੁੱਟਰ, ਕਸ਼ਮੀਰ ਸਿੱਧੂ ਪਾਲ ਸਹੋਤਾ, ਬਹੁਜਨ ਸਮਾਜ ਪਾਰਟੀ ਭੁਲੱਥ ਦੇ ਜਨਰਲ ਸਕੱਤਰ ਪਰਮਜੀਤ ਪੰਮਾ, ਸਾਗਰ ਹੰਸ, ਬੀਐੱਸਪੀ ਯੂਥ ਵਿੰਗ ਦੇ ਰਵੀ ਟੰਡਨ, ਬਾਬਾ ਸਿੰਘ ਰਾਮਦਾਸ, ਬੰਬ ਸਿੰਘ ਭਟਨੂਰਾ, ਗੁਰਜੰਟ ਸਿੰਘ ਬੇਗੋਵਾਲ, ਮਨੀ ਬੇਗੋਵਾਲ, ਸੁੱਖਾ ਮਾਡਲ ਟਾਊਨ, ਗੁਰਜੰਟ ਸਿੰਘ, ਅਜੇ ਸਿੰਘ, ਅਜੇ ਰਾਜਪੁਰ, ਤਰਨਵੀਰ ਸਿੰਘ, ਪੰਥਵੀਰ ਸਿੰਘ, ਜੱਸ ਟਾਂਡੀ, ਸਾਬ੍ਹੀ ਖੈਰਾਬਾਦ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |

Ad Position 21
No active advertisement
ਡੀ. ਐਸ. ਪੀ. ਦਫ਼ਤਰ ਭੁਲੱਥ ਸਾਹਮਣੇ ਰੋਸ ਪ੍ਰਦਰਸ਼ਨ ਕਰਦੇ ਹੋਏ ਵੱਖ ਵੱਖ ਜਥੇਬੰਦੀਆਂ ਦੇ ਆਗੂ | ਤਸਵੀਰ : ਮਨਜੀਤ ਸਟੂਡੀਓ 15-10-2026

Ad Position 22
No active advertisement
ਪਿਛਲੀ ਖ਼ਬਰ ਫਗਵਾੜਾ ’ਚ ਹਥਿਆਰਬੰਦ ਲੁਟੇਰਿਆਂ ਨੇ ਜਿਊਲਰਜ਼ ਤੇ ਮਨੀਚੇਂਜਰ ਨੂੰ ਬਣਾਇਆ ਨਿਸ਼ਾਨਾ, ਦਾਤਰ ਮਾਰ ਕੇ ਕੀਤਾ ਜ਼ਖ਼ਮੀ ਅਗਲੀ ਖ਼ਬਰ ਲੁਟੇਰਿਆਂ ਨੇ ਡਰਾਈਵਰ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਕੈਂਟਰ ਖੋਹਣ ਦੀ ਕੀਤੀ ਕੋਸ਼ਿਸ਼
Ad Position 24