ਭੁਲੱਥ ਵਿਖੇ ਚੱਲ ਰਹੀ 73ਵੀਂ ਰਾਮਲੀਲ੍ਹਾ ਦੀ ਦੂਜੀ ਨਾਈਟ ਦਾ ਰਮਨ ਕੁਮਾਰ ਤੇ ਸਮਾਜ ਸੇਵੀ ਅਸ਼ੋਕ ਕੋਚਰ ਵਲੋਂ ਉਦਘਾਟਨ
ਭੁਲੱਥ, 13 ਅਕਤੂਬਰ (ਮਨਜੀਤ ਸਿੰਘ ਰਤਨ)-ਸ੍ਰੀ ਰਾਮਾ ਕਿ੍ਸ਼ਨਾ ਡਰਾਮਾਟਿਕ ਕਲੱਬ ਭੁਲੱਥ ਵੱਲੋਂ ਸਰਕਾਰੀ ਸਕੂਲ ਭੁਲੱਥ ਦੇ ਖੇਡ ਮੈਦਾਨ ਵਿਚ ਕਰਵਾਈ ਜਾ ਰਹੀ 73ਵੀਂ ਸ੍ਰੀ ਰਾਮਲੀਲ੍ਹਾ ਦੇ ਦੂਜੇ ਦਿਨ ਦਾ ਉਦਘਾਟਨ ਨਗਰ ਪੰਚਾਇਤ ਭੁਲੱਥ ਦੇ ਕੌਂਸਲਰ ਰਮਨ ਕੁਮਾਰ ਨੇ ਰੀਬਨ ਕੱਟ ਕੇ ਕੀਤਾ, ਜਦਕਿ ਰੌਸ਼ਨੀ ਦੀ ਰਸਮ ਉੱਘੇ ਸਮਾਜ ਸੇਵੀ ਅਸ਼ੋਕ ਕੋਚਰ ਵਲੋਂ ਅਦਾ ਕੀਤੀ ਗਈ | ਰਾਮਲੀਲ੍ਹਾ ਦੀ ਸ਼ੁਰੂਆਤ ਭਗਵਾਨ ਸ੍ਰੀ ਰਾਮ ਜੀ ਦੀ ਆਰਤੀ ਨਾਲ ਹੋਈ | ਇਸ ਮੌਕੇ ਕਲਾਕਾਰਾਂ ਵਲੋਂ ਤਾੜਕਾ ਵਧ ਅਤੇ ਬਾਲ ਸ੍ਰੀ ਰਾਮ ਜੀ ਤੇ ਸ੍ਰੀ ਲਕਸ਼ਮਣ ਜੀ ਨਾਲ ਸਬੰਧਿਤ ਪ੍ਰਸੰਗਾਂ ਦੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ਕਾਰੀ ਕੀਤੀ ਗਈ | ਇਸ ਮੌਕੇ ਕੌਂਸਲਰ ਰਮਨ ਕੁਮਾਰ ਤੇ ਉੱਘੇ ਸਮਾਜ ਸੇਵੀ ਅਸ਼ੋਕ ਕੋਚਰ ਨੇ ਕਿਹਾ ਕਿ ਸਾਨੂੰ ਆਪਣੀ ਵਿਰਾਸਤ ਵਿਚ ਮੇਲੇ, ਧਾਰਮਿਕ ਤਿਉਹਾਰਾਂ ਨੂੰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ | ਇਸ ਮੌਕੇ ਨਗਰ ਦੇ ਮੋਹਤਬਰ ਵਿਅਕਤੀ, ਕਲੱਬ ਮੈਂਬਰ ਅਤੇ ਵੱਡੀ ਗਿਣਤੀ ਵਿਚ ਦਰਸ਼ਕ ਹਾਜ਼ਰ ਸਨ |