ਜਲੋਖਾਨਾ ਚੌਂਕ ਤੋਂ ਸਾਬਕਾ ਕੌਂਸਲਰ ਦੀ ਸਕੂਟਰੀ ਚੋਰੀ
ਕਪੂਰਥਲਾ, 12 ਅਕਤੂਬਰ (ਸਡਾਨਾ)-ਬੀਤੇ ਦਿਨੀ ਸਥਾਨਕ ਜਲੋਖਾਨਾ ਚੌਂਕ ਤੋਂ ਅਣਪਛਾਤੇ ਚੋਰ ਸਾਬਕਾ ਕੌਂਸਲਰ ਜੋਗਿੰਦਰ ਬਿੱਲੂ ਦੀ ਸਕੂਟਰੀ ਚੋਰੀ ਕਰਕੇ ਫ਼ਰਾਰ ਹੋ ਗਏ | ਪ੍ਰਾਪਤ ਵੇਰਵੇ ਅਨੁਸਾਰ ਸਾਬਕਾ ਕੌਂਸਲਰ ਜੋਗਿੰਦਰ ਬਿੱਲੂ ਆਪਣੀ ਐਕਟਿਵਾ ਸਕੂਟਰੀ ਪੀ. ਬੀ.
ਕਪੂਰਥਲਾ, 12 ਅਕਤੂਬਰ (ਸਡਾਨਾ)-ਬੀਤੇ ਦਿਨੀ ਸਥਾਨਕ ਜਲੋਖਾਨਾ ਚੌਂਕ ਤੋਂ ਅਣਪਛਾਤੇ ਚੋਰ ਸਾਬਕਾ ਕੌਂਸਲਰ ਜੋਗਿੰਦਰ ਬਿੱਲੂ ਦੀ ਸਕੂਟਰੀ ਚੋਰੀ ਕਰਕੇ ਫ਼ਰਾਰ ਹੋ ਗਏ | ਪ੍ਰਾਪਤ ਵੇਰਵੇ ਅਨੁਸਾਰ ਸਾਬਕਾ ਕੌਂਸਲਰ ਜੋਗਿੰਦਰ ਬਿੱਲੂ ਆਪਣੀ ਐਕਟਿਵਾ ਸਕੂਟਰੀ ਪੀ.ਬੀ. 09 ਏ.ਕਿਊ. 9523 ‘ਤੇ ਸਵਾਰ ਹੋ ਕੇ ਜਲੋਖਾਨਾ ਚੌਂਕ ਵਿਖੇ ਕਿਸੇ ਕੰਮ ਲਈ ਆਏ ਸਨ ਤਾਂ ਉੱਥੇ ਇਕ ਦੁਕਾਨ ਦੇ ਬਾਹਰੋਂ ਅਣਪਛਾਤੇ ਚੋਰ ਉਨ੍ਹਾਂ ਦੀ ਸਕੂਟਰੀ ਚੋਰੀ ਕਰਕੇ ਫ਼ਰਾਰ ਹੋ ਗਏ | ਘਟਨਾ ਸਬੰਧੀ ਥਾਣਾ ਸਿਟੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐਸ.ਆਈ. ਜਸਕਰਨ ਸਿੰਘ ਵਲੋਂ ਕੀਤੀ ਜਾ ਰਹੀ ਹੈ |