ਭਾਜਪਾ ਆਗੂ ਨਿਰਮਲ ਸਿੰਘ ਖਿੰਡਾ ਭਾਜਪਾ
ਨੂੰ ਅਲਵਿਦਾ ਕਹਿ ਕੇ ਕਾਂਗਰਸ ’ਚ ਸ਼ਾਮਿਲ ਰਾਣਾ ਗੁਰਜੀਤ ਸਿੰਘ ਤੇ ਹੋਰ ਆਗੂਆਂ ਨੇ ਕੀਤਾ ਨਿਰਮਲ ਸਿੰਘ ਦਾ ਸਵਾਗਤ
ਕਪੂਰਥਲਾ–ਸਾਬਕਾ ਮੰਤਰੀ ਜਗਤਾਰ ਸਿੰਘ ਮੁਲਤਾਨੀ ਭਾਵੇਂ ਸਰੀਰ ਕਰਕੇ ਸਾਡੇ ਵਿਚ ਨਹੀਂ ਰਹੇ ਪਰ ਉਨ੍ਹਾਂ ਵਲੋਂ ਕੀਤੇ ਸਮਾਜ ਸੇਵਾ ਦੇ ਕਾਰਜ ਹਮੇਸ਼ਾ ਸਾਡਾ ਰਾਹ ਦਸੇਰਾ ਬਣੇ ਰਹਿਣਗੇ | ਜਗਤਾਰ ਸਿੰਘ ਮੁਲਤਾਨੀ ਦਾ ਜਨਮ ਪਾਕਿਸਤਾਨ ਲਾਹੌਰ ਨਾਲ ਸਬੰਧਿਤ ਪਿੰਡ ਅਲੀਪੁਰ ਵਿਖੇ 13 ਅਗਸਤ 1944 ਨੂੰ ਪਿਤਾ ਤੇਜ ਸਿੰਘ ਤੇ ਮਾਤਾ ਕੁਸ਼ੱਲਿਆ ਦੇਵੀ ਦੇ ਘਰ ਹੋਇਆ | ਉਨ੍ਹਾਂ ਦੇਸ਼ ਦੀ ਵੰਡ ਤੋਂ ਬਾਅਦ ਕੁੱਝ ਸਮਾਂ ਪਟਿਆਲਾ ਵਿਖੇ ਗੁਜ਼ਾਰਿਆ ਉਪਰੰਤ ਉਨ੍ਹਾਂ ਦਾ ਪਰਿਵਾਰ ਭੁਲੱਥ ਹਲਕੇ ਨਾਲ ਸਬੰਧਿਤ ਪਿੰਡ ਕੂਕਾ ਵਿਖੇ ਆ ਵਸਿਆ | ਸਵ. ਜਗਤਾਰ ਸਿੰਘ ਮੁਲਤਾਨੀ ਨੇ ਆਪਣੀ ਸਕੂਲ ਦੀ ਸਿੱਖਿਆ ਸਰਕਾਰੀ ਸਕੂਲ ਪਿੰਡ ਇਬਰਾਹੀਮਵਾਲ ਤੇ ਸਰਕਾਰੀ ਸਰਕਾਰੀ ਸਕੂਲ ਨੰਗਲ ਲੁਬਾਣਾ ਤੋਂ ਪ੍ਰਾਪਤ ਕੀਤੀ | ਉਪਰੰਤ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਤੋਂ 1967 ਵਿਚ ਗਰੈਜੂਏਸ਼ਨ ਕੀਤੀ, ਜਿਸਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਲ.
ਭ
ਭਾਜਪਾ ਆਗੂ ਨਿਰਮਲ ਸਿੰਘ ਖਿੰਡਾ ਭਾਜਪਾ ਨੂੰ ਅਲਵਿਦਾ ਕਹਿ ਕੇ ਕਾਂਗਰਸ ’ਚ ਸ਼ਾਮਿਲ ਰਾਣਾ ਗੁਰਜੀਤ ਸਿੰਘ ਤੇ ਹੋਰ ਆਗੂਆਂ ਨੇ ਕੀਤਾ ਨਿਰਮਲ ਸਿੰਘ ਦਾ ਸਵਾਗਤ
11-10-2026
ਕਪੂਰਥਲਾ–ਸਾਬਕਾ ਮੰਤਰੀ ਜਗਤਾਰ ਸਿੰਘ ਮੁਲਤਾਨੀ ਭਾਵੇਂ ਸਰੀਰ ਕਰਕੇ ਸਾਡੇ ਵਿਚ ਨਹੀਂ ਰਹੇ ਪਰ ਉਨ੍ਹਾਂ ਵਲੋਂ ਕੀਤੇ ਸਮਾਜ ਸੇਵਾ ਦੇ ਕਾਰਜ ਹਮੇਸ਼ਾ ਸਾਡਾ ਰਾਹ ਦਸੇਰਾ ਬਣੇ ਰਹਿਣਗੇ | ਜਗਤਾਰ ਸਿੰਘ ਮੁਲਤਾਨੀ ਦਾ ਜਨਮ ਪਾਕਿਸਤਾਨ ਲਾਹੌਰ ਨਾਲ ਸਬੰਧਿਤ ਪਿੰਡ ਅਲੀਪੁਰ ਵਿਖੇ 13 ਅਗਸਤ 1944 ਨੂੰ ਪਿਤਾ ਤੇਜ ਸਿੰਘ ਤੇ ਮਾਤਾ ਕੁਸ਼ੱਲਿਆ ਦੇਵੀ ਦੇ ਘਰ ਹੋਇਆ | ਉਨ੍ਹਾਂ ਦੇਸ਼ ਦੀ ਵੰਡ ਤੋਂ ਬਾਅਦ ਕੁੱਝ ਸਮਾਂ ਪਟਿਆਲਾ ਵਿਖੇ ਗੁਜ਼ਾਰਿਆ ਉਪਰੰਤ ਉਨ੍ਹਾਂ ਦਾ ਪਰਿਵਾਰ ਭੁਲੱਥ ਹਲਕੇ ਨਾਲ ਸਬੰਧਿਤ ਪਿੰਡ ਕੂਕਾ ਵਿਖੇ ਆ ਵਸਿਆ | ਸਵ. ਜਗਤਾਰ ਸਿੰਘ ਮੁਲਤਾਨੀ ਨੇ ਆਪਣੀ ਸਕੂਲ ਦੀ ਸਿੱਖਿਆ ਸਰਕਾਰੀ ਸਕੂਲ ਪਿੰਡ ਇਬਰਾਹੀਮਵਾਲ ਤੇ ਸਰਕਾਰੀ ਸਰਕਾਰੀ ਸਕੂਲ ਨੰਗਲ ਲੁਬਾਣਾ ਤੋਂ ਪ੍ਰਾਪਤ ਕੀਤੀ | ਉਪਰੰਤ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਤੋਂ 1967 ਵਿਚ ਗਰੈਜੂਏਸ਼ਨ ਕੀਤੀ, ਜਿਸਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਲ.ਐਲ.ਬੀ. ਦੀ ਡਿੱਗਰੀ 1970 ਵਿਚ ਹਾਸਲ ਕੀਤੀ ਤੇ ਇਸੇ ਸਾਲ ਉਨ੍ਹਾਂ ਦਾ ਵਿਆਹ ਮਹਿੰਦਰਜੀਤ ਕੌਰ ਨਾਲ ਹੋਇਆ | ਜ਼ਿਲ੍ਹਾ ਕਚਿਹਰੀਆਂ ਵਿਖੇ ਵਕਾਲਤ ਕਰਨ ਦੇ ਨਾਲ-ਨਾਲ ਸਰਦਾਰ ਮੁਲਤਾਨੀ ਸੰਨ 1979 ਵਿਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ ਤੇ 18 ਸਾਲ ਉਨ੍ਹਾਂ ਨੇ ਮੈਂਬਰ ਵਜੋਂ ਭੁਲੱਥ ਹਲਕੇ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ, ਜਿਸਤੋਂ ਬਾਅਦ 1992 ਵਿਚ ਵਿਧਾਨ ਸਭਾ ਹਲਕਾ ਭੁਲੱਥ ਤੋਂ ਵਿਧਾਇਕ ਬਣੇ ਤੇ ਆਪਣੇ ਕਾਰਜਕਾਲ ਦੌਰਾਨ ਉਹ ਤਕਨੀਕੀ ਸਿੱਖਿਆ ਮੰਤਰੀ ਵਜੋਂ ਸੂਬੇ ਵਿਚ ਆਪਣੀਆਂ ਸੇਵਾਵਾਂ ਦਿੰਦੇ ਰਹੇ | ਉਨ੍ਹਾਂ ਵਲੋਂ ਜਿੱਥੇ ਭੁਲੱਥ ਵਿਧਾਨ ਸਭਾ ਹਲਕੇ ਨੂੰ ਸਬ ਡਵੀਜ਼ਨ ਦਾ ਦਰਜਾ ਦਿਵਾਇਆ ਗਿਆ ਉਸਦੇ ਨਾਲ ਹੀ ਉਨ੍ਹਾਂ ਨੇ ਬੇਗੋਵਾਲ, ਢਿਲਵਾਂ ਤੇ ਭੁਲੱਥ ਨੂੰ ਨਗਰ ਪੰਚਾਇਤ ਦਾ ਦਰਜਾ ਵੀ ਦਿਵਾਇਆ ਤਾਂ ਜੋ ਇਲਾਕੇ ਵਿਚ ਵਿਕਾਸ ਕਾਰਜ ਤੇਜੀ ਨਾਲ ਹੋ ਸਕਣ ਤੇ ਸਿੱਖਿਆ ਦਾ ਵੀ ਪਸਾਰ ਹੋ ਸਕੇ | ਮੰਤਰੀ ਰਹਿੰਦਿਆਂ ਉਨ੍ਹਾਂ ਵਲੋਂ ਮਕਸੂਦਪੁਰ ਵਿਖੇ ਇਕ ਆਈ.ਟੀ.ਆਈ. ਤੇ ਇਕ ਹਸਪਤਾਲ ਦਾ ਨਿਰਮਾਣ ਵੀ ਹੋਤੀ ਮਰਦਾਨ ਵਾਲੇ ਸੰਤਾ ਦੇ ਸਹਿਯੋਗ ਨਾਲ ਕਰਵਾਇਆ ਗਿਆ | ਸਰਦਾਰ ਮੁਲਤਾਨੀ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਦੀ ਪ੍ਰਬੰਧਕ ਕਮੇਟੀ ਦੇ ਸਕੱਤਰ ਤੇ ਕਾਨੂੰਨੀ ਸਲਾਹਕਾਰ ਵਜੋਂ ਵੀ ਆਪਣੀਆਂ ਸੇਵਾਵਾਂ ਦਿੰਦੇ ਰਹੇ | ਜਿੱਥੇ ਉਨ੍ਹਾਂ ਨੇ ਆਪਣੇ ਕਾਰਜਕਾਲ ਮੌਕੇ ਇਲਾਕੇ ਦੀਆਂ ਸੜਕਾਂ ਦਾ ਨਿਰਮਾਣ ਕਰਵਾਇਆ ਉਸਦੇ ਨਾਲ ਹੀ ਬਿਜਲੀ ਸੁਧਾਰ ਲਈ ਵੱਖ-ਵੱਖ ਇਲਾਕਿਆਂ ਵਿਚ ਸਬ ਸਟੇਸ਼ਨ ਵੀ ਸਥਾਪਿਤ ਕਰਵਾਏ | ਥੋੜੇ ਸਮੇਂ ਵਿਚ ਹੀ ਉਨ੍ਹਾਂ ਨੇ ਭੁਲੱਥ ਵਿਧਾਨ ਸਭਾ ਹਲਕੇ ਵਿਚ ਵੱਡੀਆਂ ਵਿਕਾਸ ਦੀਆਂ ਯੋਜਨਾਵਾਂ ਨੂੰ ਪੂਰਾ ਕੀਤਾ ਤੇ ਇਸਤੋਂ ਇਲਾਵਾ ਸੂਬੇ ਅੰਦਰ ਵੀ ਤਕਨੀਕੀ ਸਿੱਖਿਆ ਦੇ ਪਸਾਰ ਲਈ ਵਡਮੁੱਲਾ ਯੋਗਦਾਨ ਪਾਇਆ | ਜਿੱਥੇ ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿਚ ਕੰਮ ਕੀਤਾ ਉੱਥੇ ਨਾਲ ਹੀ ਆਪਣੇ ਬੱਚਿਆਂ ਨੂੰ ਵੀ ਉਚੇਰੀ ਸਿੱਖਿਆ ਦਿਵਾਈ ਤੇ ਉਨ੍ਹਾਂ ਦੀਆਂ ਦੋ ਬੇਟੀਆਂ ਤੇ ਇਕ ਬੇਟਾ ਆਪਣੀ ਸਿੱਖਿਆ ਤੇ ਕੰਮਾਂ ਦੇ ਕਾਰਨ ਪਰਿਵਾਰ ਦਾ ਨਾਂਅ ਹੋਰ ਰੋਸ਼ਨ ਕਰ ਰਹੇ ਹਨ | ਉਨ੍ਹਾਂ ਦੀ ਬੇਟੀ ਡਾ. ਨਵਲੀਨ ਕੌਰ ਮੁਲਤਾਨੀ ਜਗਤ ਗੁਰੂ ਨਾਨਕ ਦੇਵ ਪੰਜਾਬ ਓਪਨ ਯੂਨੀਵਰਸਿਟੀ ਵਿਖੇ ਡੀਨ ਵਜੋਂ ਆਪਣੀਆਂ ਸੇਵਾਵਾਂ ਦੇ ਰਹੀ ਹੈ ਤੇ ਉਨ੍ਹਾਂ ਦੇ ਦਾਮਾਦ ਹਰਭਜਨ ਸਿੰਘ ਏ.ਆਈ.ਜੀ. ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ | ਇਸੇ ਤਰ੍ਹਾਂ ਉਨ੍ਹਾਂ ਦੀ ਬੇਟੀ ਪੁਨੀਤ ਮੁਲਤਾਨੀ ਤੇ ਦਾਮਾਦ ਅਮਰਪ੍ਰੀਤ ਸਿੰਘ ਮੁਲਤਾਨੀ ਅਮਰੀਕਾ ਵਿਖੇ ਚੰਗਾ ਕਾਰੋਬਾਰ ਕਰ ਰਹੇ ਹਨ ਤੇ ਉਨ੍ਹਾਂ ਦਾ ਬੇਟਾ ਡਾ. ਅਮਿਤੋਜ ਸਿੰਘ ਮੁਲਤਾਨੀ ਤੇ ਨੂੰ ਹ ਡਾ. ਕਰਮਜੀਤ ਕੌਰ ਮੁਲਤਾਨੀ ਆਪਣੇ ਡੈਂਟਲ ਹਸਪਤਾਲ ਰਾਹੀਂ ਇਲਾਕੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ | ਸਵ: ਜਗਤਾਰ ਸਿੰਘ ਮੁਲਤਾਨੀ ਦੀ ਪਹਿਲੀ ਬਰਸੀ ਸਬੰਧੀ ਸਮਾਗਮ ਉਨ੍ਹਾਂ ਦੇ ਗ੍ਰਹਿ ਕੋਠੀ ਨੰਬਰ-1 ਕਰਤਾਰਪੁਰ ਰੋਡ ਸਾਹਮਣੇ ਮਿਲਟਰੀ ਕੰਟੀਨ ਵਿਖੇ 11 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 11:30 ਵਜੇ ਤੋਂ ਦੁਪਹਿਰ 1:00 ਵਜੇ ਤੱਕ ਹੋਵੇਗਾ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਉਪਰੰਤ ਕੀਰਤਨ ਤੇ ਸ਼ਰਧਾਂਜਲੀ ਸਮਾਗਮ ਹੋਵੇਗਾ | — ਅਮਰਜੀਤ ਸਿੰਘ ਸਡਾਨਾ