10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪੁਣਛ ’ਚ ਸਰਹੱਦ ਨੇਡ਼ਿਓਂ 5 ਬਾਰੂਦੀ ਸੁਰੰਗਾਂ ਕੀਤੀਆਂ ਨਕਾਰਾ

ਮੇਂਢਰ/ਜੰਮੂ, 10 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 11-10-2026
ਮੇਂਢਰ/ਜੰਮੂ, 10 ਅਕਤੂਬਰ (ਪੀ.ਟੀ.ਆਈ.)-ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਅਤੇ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਨਾਲ ਫੌਜ ਵਲੋਂ 5 ਬਾਰੂਦੀ ਸੁਰੰਗਾਂ ਦਾ ਪਤਾ ਲਗਾ ਕੇ ਸੁਰੱਖਿਅਤ ਢੰਗ ਨਾਲ ਨਸ਼ਟ ਕਰ ਦਿੱਤਾ ਗਿਆ।ਅਧਿਕਾਰੀਆਂ ਨੇ ਦੱਸਿਆ ਕਿ ਸਨਿਚਰਵਾਰ ਸਵੇਰੇ ਬਸੋਨੀ ਟੌਪ ਇਲਾਕੇ ਵਿਚ ਸਰਹੱਦੀ ਵਾੜ ਦੇ ਨੇੜੇ ਫੌਜ ਦੀ ਗਸ਼ਤੀ ਟੁਕੜੀ ਨੂੰ ਦੋ ਬਾਰੂਦੀ ਸੁਰੰਗਾਂ ਮਿਲੀਆਂ, ਜਦਕਿ ਤਿੰਨ ਹੋਰ ਸੁਰੰਗਾਂ ਪਿਛਲੇ ਦਿਨ ਉਸੇ ਇਲਾਕੇ ਵਿਚ ਮਿਲੀਆਂ ਸਨ। ਉਨ੍ਹਾਂ ਕਿਹਾ ਕਿ ਬਾਅਦ ਵਿਚ ਫੌਜ ਦੇ ਬੰਬ ਨਕਾਰਾ ਦਸਤੇ ਨੇ ਨਿਯੰਤਰਿਤ ਧਮਾਕਿਆਂ ਰਾਹੀਂ ਇਨ੍ਹਾਂ ਵਿਸਫੋਟਕਾਂ ਨੂੰ ਨਸ਼ਟ ਕਰ ਦਿੱਤਾ, ਜਿਸ ਨਾਲ ਕੋਈ ਨੁਕਸਾਨ ਨਹੀਂ ਹੋਇਆ। ਘੁਸਪੈਠ ਰੋਕੂ ਰੁਕਾਵਟ ਪ੍ਰਣਾਲੀ ਦੇ ਹਿੱਸੇ ਵਜੋਂ ਐੱਲ.ਓ.ਸੀ. ਦੇ ਨਾਲ ਲੱਗਦੇ ਅਗਲੇ ਇਲਾਕਿਆਂ ਵਿਚ ਬਾਰੂਦੀ ਸੁਰੰਗਾਂ ਵਿਛਾਈਆਂ ਗਈਆਂ ਹਨ। ਬੇਸ਼ੱਕ, ਭਾਰੀ ਮੀਂਹ ਕਾਰਨ ਕਈ ਵਾਰ ਇਹ ਸੁਰੰਗਾਂ ਰੁੜ੍ਹ ਜਾਂਦੀਆਂ ਹਨ ਅਤੇ ਉੱਪਰ ਆ ਜਾਂਦੀਆਂ ਹਨ, ਜਿਸ ਨਾਲ ਉਨ੍ਹਾਂ ਇਲਾਕਿਆਂ ਵਿਚ ਸੰਭਾਵੀ ਖ਼ਤਰਾ ਪੈਦਾ ਹੋ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਨਿਰਮਲ ਸਿੰਘ ਖਿੰਡਾ ਭਾਜਪਾ ਨੂੰ ਅਲਵਿਦਾ ਕਹਿ ਕੇ ਕਾਂਗਰਸ ’ਚ ਸ਼ਾਮਿਲ ਰਾਣਾ ਗੁਰਜੀਤ ਸਿੰਘ ਤੇ ਹੋਰ ਆਗੂਆਂ ਨ... ਅਗਲੀ ਖ਼ਬਰ ਭਾਰਤੀ ਆਈ.ਟੀ. ਕੰਪਨੀਆਂ ਵਲੋਂ ਗ੍ਰੀਨ ਕਾਰਡ ਲਈ ਅਰਜ਼ੀਆਂ ਵਿਚ ਕਮੀ
Ad Position 24